ਜੰਮੂ-ਕਸ਼ਮੀਰ ਦੇ ਕੇਰਨ ਸੈਕਟਰ ‘ਚ ਸੁਰੱਖਿਆ ਬਲਾਂ ਨੇ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਢੇਰ ਕਰ ਦਿੱਤਾ ਹੈ। ਉਸ ਦੀ ਪਛਾਣ ਮੁਹੰਮਦ ਸਬੀਰ ਮਲਿਕ ਵਜੋਂ ਹੋਈ ਹੈ, ਉਸ ਕੋਲੋਂ ਇੱਕ ਏ.ਕੇ.-47 ਰਾਈਫਲ ਅਤੇ 7 ਗ੍ਰਨੇਡ ਬਰਾਮਦ ਹੋਏ ਹਨ।
ਮੇਜਰ ਜਨਰਲ ਅਭਿਜੀਤ ਪੇਂਧਰਕਰ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਨੂੰ ਘੁਸਪੈਠੀਏ ਦੀ ਲਾਸ਼ ਵਾਪਸ ਲੈਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਬਰਫਬਾਰੀ ਤੋਂ ਪਹਿਲਾਂ ਕੇਰਨ ਅਤੇ ਕੁਪਵਾੜਾ ਸੈਕਟਰਾਂ ‘ਚ ਅੱਤਵਾਦੀਆਂ ਵੱਲੋਂ ਘੁਸਪੈਠ ਦੀਆਂ ਸੰਭਾਵਿਤ ਕੋਸ਼ਿਸ਼ਾਂ ਬਾਰੇ ਲਗਾਤਾਰ ਸੂਚਨਾਵਾਂ ਮਿਲ ਰਹੀਆਂ ਹਨ।
ਭਾਰਤੀ ਫੌਜ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ 1 ਜਨਵਰੀ ਨੂੰ ਕੰਟਰੋਲ ਰੇਖਾ ‘ਤੇ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ ਵੱਲੋਂ ਕੋਈ ਕਾਰਵਾਈ ਜਾਂ ਘੁਸਪੈਠ ਦੀ ਕੋਸ਼ਿਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਮਾਰਿਆ ਗਿਆ ਅੱਤਵਾਦੀ ਪਾਕਿਸਤਾਨ ਦਾ ਰਹਿਣ ਵਾਲਾ ਹੈ। ਉਸ ਦੀ ਪਛਾਣ ਸ਼ਬੀਰ ਮਲਿਕ ਵਜੋਂ ਹੋਈ ਹੈ। ਉਸ ਕੋਲੋਂ ਪਾਕਿਸਤਾਨੀ ਕਰੰਸੀ, ਪਾਕਿਸਤਾਨੀ ਪਛਾਣ ਪੱਤਰ, ਪਾਕਿਸਤਾਨੀ ਸਿਮ ਕਾਰਡ, ਫੋਟੋ ਅਤੇ ਏ.ਕੇ.-47 ਰਾਈਫਲ ਅਤੇ 7 ਗ੍ਰਨੇਡ ਬਰਾਮਦ ਹੋਏ ਹਨ।
ਇਹ ਵੀ ਪੜ੍ਹੋ : ਸੜਕ ਕਿਨਾਰੇ ਛੱਲੀਆਂ ਵੇਚ ਰਹੇ ਕੋਹਲੀ ਦੇ ਹਮਸ਼ਕਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ
ਇਸ ਤੋਂ ਪਹਿਲਾਂ 1 ਜਨਵਰੀ ਨੂੰ ਇਹ ਜਾਣਕਾਰੀ ਦਿੱਤੀ ਗਈ ਸੀ ਕਿ 2019 ਵਿੱਚ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫਲੇ ‘ਤੇ ਹੋਏ ਅੱਤਵਾਦੀ ਹਮਲੇ ਵਿੱਚ ਸ਼ਾਮਿਲ ਆਖਰੀ ਅੱਤਵਾਦੀ ਨੂੰ ਸੁਰੱਖਿਆ ਬਲਾਂ ਨੇ ਮਾਰ ਦਿੱਤਾ ਹੈ। ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਚੋਟੀ ਦੇ ਕਮਾਂਡਰ ਸਮੀਰ ਡਾਰ ਦੀ ਅਨੰਤਨਾਗ ‘ਚ ਹੋਏ ਮੁਕਾਬਲੇ ‘ਚ ਮੌਤ ਹੋ ਗਈ ਹੈ। ਜੰਮੂ-ਕਸ਼ਮੀਰ ਪੁਲਿਸ ਦੇ ਆਈਜੀਪੀ ਵਿਜੇ ਕੁਮਾਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਸੁਰੱਖਿਆ ਬਲਾਂ ਨਾਲ ਹੋਏ ਇਸ ਮੁਕਾਬਲੇ ‘ਚ ਸਮੀਰ ਡਾਰ ਦੇ ਨਾਲ ਦੋ ਹੋਰ ਅੱਤਵਾਦੀ ਵੀ ਮਾਰੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: