Indian Army foils: ਲੱਦਾਖ ਦੀ ਚੁਸੂਲ ਪੈਨਗੋਂਗ ਤਸੋ ਝੀਲ ਦੇ ਨੇੜੇ ਭਾਰਤ-ਚੀਨ ਫੌਜ ਵਿਚਾਲੇ ਤਣਾਅ ਸਿਖਰ ‘ਤੇ ਹੈ। ਸੋਮਵਾਰ ਨੂੰ ਇੱਕ ਵਾਰ ਫਿਰ ਚੀਨੀ ਫੌਜਾਂ ਨੇ ਭਾਰਤ ਨੂੰ ਉਕਸਾਉਂਦੇ ਹੋਏ ਉਨ੍ਹਾਂ ਉਚਾਈ ਵਾਲੇ ਖੇਤਰਾਂ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਭਾਰਤੀ ਫੌਜ ਨੇ 29-30 ਦੀ ਰਾਤ ਨੂੰ ਕੰਟਰੋਲ ਕੀਤਾ ਸੀ। ਸੂਤਰਾਂ ਅਨੁਸਾਰ ਭਾਰਤੀ ਜਵਾਨਾਂ ਨੇ ਇੱਕ ਵਾਰ ਫਿਰ ਚੀਨੀ ਇਰਾਦਿਆਂ ‘ਤੇ ਪਾਣੀ ਫੇਰਦੇ ਹੋਏ ਉਨ੍ਹਾਂ ਨੂੰ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ। ਘੁਸਪੈਠ ਦੀ ਤਾਜ਼ਾ ਕੋਸ਼ਿਸ਼ ਉਦੋਂ ਹੋਈ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਬ੍ਰਿਗੇਡ ਕਮਾਂਡਰਸ ਦੀ ਚੂਸੂਲ ਅਤੇ ਮੋਲਡੋ ਵਿੱਚ ਫਲੈਗ ਮੀਟਿੰਗ ਚੱਲ ਰਹੀ ਸੀ । ਦੋਵੇਂ ਫ਼ੌਜਾਂ ਇੱਥੇ ਟੈਂਕ ਅਤੇ ਹੋਰ ਭਾਰੀ ਹਥਿਆਰਾਂ ਨਾਲ ਇੱਕ ਦੂਜੇ ਦੇ ਵਿਰੁੱਧ ਖੜੀਆਂ ਹਨ। ਤਣਾਅ ਘਟਾਉਣ ਲਈ ਕਈ ਘੰਟਿਆਂ ਤੱਕ ਚੱਲੀ ਬੈਠਕ ਦਾ ਕੋਈ ਨਤੀਜਾ ਨਹੀਂ ਨਿਕਲਿਆ।
29-30 ਅਗਸਤ ਦੀ ਰਾਤ ਨੂੰ ਘੁਸਪੈਠ ਦੀ ਕੋਸ਼ਿਸ਼ ਭਾਰਤੀ ਫੌਜ ਵੱਲੋਂ ਨਾਕਾਮ ਕੀਤੇ ਜਾਣ ਤੋਂ ਬਾਅਦ ਚੀਨ ਬਹੁਤ ਬੌਖਲਾਇਆ ਹੋਇਆ ਹੈ। ਉਸ ਰਾਤ ਭਾਰਤੀ ਫੌਜ ਨੇ ਦੋਹਰੀ ਸਫਲਤਾ ਹਾਸਿਲ ਕੀਤੀ ਸੀ । ਭਾਰਤੀ ਜਾਬਾਜਾਂ ਨੇ ਪੈਨਗੋਂਗ ਤਸੋ ਝੀਲ ਦੇ ਦੱਖਣੀ ਕੰਢੇ ‘ਤੇ ਉੱਚੇ ਉਚਾਈ ਵਾਲੇ ਖੇਤਰਾਂ ਨੂੰ ਕੰਟਰੋਲ ਕੀਤਾ ਤੇ ਚੀਨੀ ਫੌਜਾਂ ਨੂੰ ਅੱਗੇ ਵਧਣ ਤੋਂ ਰੋਕਿਆ। ਇਹ ਉੱਚ ਸਥਾਨ ਰਣਨੀਤਕ ਰੂਪ ਵਿੱਚ ਬਹੁਤ ਮਹੱਤਵਪੂਰਨ ਹਨ। ਇੱਥੋਂ ਇਸ ਸਾਰੇ ਖੇਤਰ ਨੂੰ ਕੰਟਰੋਲ ਕਰਨ ਵਿੱਚ ਸਹਾਇਤਾ ਮਿਲੇਗੀ।
ਚੀਨ ਵੱਲੋਂ ਪੈਨਗੋਂਗ ਸੋ ਦੇ ਦੱਖਣੀ ਤੱਟੀ ਇਲਾਕੇ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਪੂਰਬੀ ਲੱਦਾਖ ਦੀ ਸਥਿਤੀ ਦਾ ਵਿਆਪਕ ਜਾਇਜ਼ਾ ਲਿਆ । ਅਧਿਕਾਰਤ ਸੂਤਰਾਂ ਨੇ ਕਿਹਾ, “ਲਗਭਗ ਦੋ ਘੰਟੇ ਚੱਲੀ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਕਿ ਭਾਰਤੀ ਫੌਜ ਅਸਲ ਕੰਟਰੋਲ ਰੇਖਾ (LAC) ਦੇ ਨਾਲ ਲੱਗਦੇ ਸਾਰੇ ਸੰਵੇਦਨਸ਼ੀਲ ਖੇਤਰਾਂ ਵਿੱਚ ਆਪਣਾ ਹਮਲਾਵਰ ਰੁਖ ਜਾਰੀ ਰੱਖੇਗੀ ਤਾਂ ਜੋ ਕਿਸੇ ਵੀ ਪਰੇਸ਼ਾਨੀ ਨੂੰ ਆਸਾਨੀ ਨਾਲ ਨਜਿੱਠਿਆ ਜਾ ਸਕੇ। ”
ਇਸ ਦੌਰਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਮੰਗਲਵਾਰ ਨੂੰ ਕਿਹਾ ਕਿ ਚੀਨੀ ਪੱਖ ਨੇ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ ਕਿ ਪਹਿਲਾਂ ਸਹਿਮਤੀ ਬਣ ਗਈ ਸੀ ਅਤੇ 29 ਅਗਸਤ ਅਤੇ 30 ਅਗਸਤ ਦੀ ਦੇਰ ਰਾਤ ਨੂੰ ਭੜਕਾਊ ਫੌਜੀ ਕਾਰਵਾਈ ਨੇ ਦੱਖਣੀ ਤੱਟਵਰਤੀ ਇਲਾਕਿਆਂ ਵਿੱਚ ਸਥਿਤੀ ਬਹਾਲ ਕਰ ਦਿੱਤੀ ਸੀ।