ਇਸ ਸਮੇ ਇੱਕ ਵੱਡੀ ਖਬਰ ਜੰਮੂ -ਕਸ਼ਮੀਰ ਤੋਂ ਸਾਹਮਣੇ ਆ ਰਹੀ ਹੈ। ਜੰਮੂ ਦੇ ਪੁੰਛ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਹੋਈ ਹੈ। ਇਸ ਮੁਕਾਬਲੇ ਵਿੱਚ ਫੌਜ ਦੇ ਚਾਰ ਜਵਾਨ ਅਤੇ ਇੱਕ ਜੇਸੀਓ ਸ਼ਹੀਦ ਹੋ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਮੁਕਾਬਲੇ ਦੌਰਾਨ ਪੰਜ ਜਵਾਨ ਬੁਰੀ ਤਰ੍ਹਾਂ ਜ਼ਖਮੀ ਹੋਏ ਸਨ ਅਤੇ ਬਾਅਦ ਵਿੱਚ ਉਹ ਸ਼ਹੀਦ ਹੋ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਪੁੰਛ ਜ਼ਿਲੇ ਦੇ ਚਮਰੇਰ ਜੰਗਲ ‘ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਏਜੰਸੀਆਂ ਨੂੰ ਮੁਗਲ ਰੋਡ ਨੇੜੇ ਚਮਰੇਰ ਰਾਹੀਂ ਅੱਤਵਾਦੀਆਂ ਦੀ ਘੁਸਪੈਠ ਦੀ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਇੱਥੇ ਇੱਕ ਆਪਰੇਸ਼ਨ ਚਲਾਇਆ।
ਅੱਜ ਸਵੇਰ ਤੋਂ ਹੀ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ ਹੈ। ਜਾਣਕਾਰੀ ਅਨੁਸਾਰ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਅੱਤਵਾਦੀਆਂ ਨਾਲ ਮੁੱਠਭੇੜ ਜਾਰੀ ਹੈ। ਤਿੰਨ ਤੋਂ ਚਾਰ ਅੱਤਵਾਦੀਆਂ ਦੇ ਜੰਗਲ ਵਿੱਚ ਲੁਕੇ ਹੋਣ ਦਾ ਸ਼ੱਕ ਹੈ।
ਇਹ ਵੀ ਦੇਖੋ : Chana Chaat Recipe | ਮੁੰਬਈ ਦੀ ਮਸ਼ਹੂਰ ਚਨਾ ਚਾਟ | Chatpati Chaat | Indian Street Food