ਭਾਰਤ ਦੀ ਇੰਡੀਗੋ ਏਅਰਲਾਈਨ ਮਾਰਕੀਟ ਕੈਪ ਦੇ ਹਿਸਾਬ ਨਾਲ ਦੁਨੀਆ ਦੀ ਤੀਜੀ ਵੱਡੀ ਏਅਰਲਾਈਨ ਕੰਪਨੀ ਬਣ ਗਈ ਹੈ। ਕੰਪਨੀ ਦਾ ਮਾਰਕੀਟ ਕੈਪ 17.6 ਬਿਲੀਅਨ ਡਾਲਰ (ਲਗਭਗ 1.47 ਲੱਖ ਕਰੋੜ) ਤੱਕ ਪਹੁੰਚ ਗਿਆ ਹੈ। ਸਾਊਥਵੇਸਟ ਏਅਰਲਾਈਨ ਨੂੰ ਪਿੱਛੇ ਛੱਡ ਕੇ ਇੰਡੀਗੋ ਨੇ ਇਹ ਮੁਕਾਮ ਹਾਸਲ ਕੀਤਾ ਹੈ।
ਗਲੋਬਲ ਏਅਰਲਾਈਨਸ ਦੀ ਇਸ ਲਿਸਟ ਵਿਚ ਪਹਿਲੇ ਨੰਬਰ ‘ਤੇ ਯੂਐੱਸ ਬੇਸਡ ਡੇਲਟਾ ਏਅਰਲਾਈਨਸ ਹੈ। ਇਸ ਦਾ ਮਾਰਕੀਟ ਕੈਪ 30.4 ਬਿਲੀਅਨ ਡਾਲਰ ਹੈ। ਦੂਜੇ ਪਾਸੇ 26.5 ਬਿਲੀਅਨ ਡਾਲਰ ਮਾਰਕੀਟ ਕੈਪ ਦੇ ਨਾਲ ਰਾਇਨਏਅਰ ਹੋਲਡਿੰਗਸ ਦੂਜੇ ਨੰਬਰ ‘ਤੇ ਹੈ।
ਪਿਛਲੇ ਸਾਲ ਮਾਰਚ ਵਿਚ ਇੰਡੀਗੋ ਮਾਰਕੀਟ ਕੈਪ ਦੇ ਹਿਸਾਬ ਨਾਲ ਗਲੋਬਲ ਏਅਰਲਾਈਨਸ ਦੀ ਲਿਸਟ ਵਿਚ 14ਵੇਂ ਨੰਬਰ ‘ਤੇ ਸੀ। ਇੰਡੀਗੋ ਨੇ ਦਸੰਬਰ 2023 ਵਿਚ ਯੂਨਾਈਟਿਡ ਏਅਰਲਾਈਨਸ ਨੂੰ ਪਿੱਛੇ ਛੱਡਿਆ ਸੀ ਤੇ ਇਸ ਸਾਲ ਜਨਵਰੀ ਵਿਚ ਏਅਰ ਚਾਈਨਾ ਅਤੇ ਫਰਵਰੀ ਵਿਚ ਸਿੰਗਾਪੁਰ ਵਿਚ ਏਅਰਲਾਈਨਸ ਨੂੰ ਪਿੱਛੇ ਛੱਡਿਆ ਸੀ।
ਇਹ ਵੀ ਪੜ੍ਹੋ : ‘ਆਪ’ ਨੂੰ ਝਟਕਾ! ਦਿੱਲੀ ਦੇ ਮੰਤਰੀ ਰਾਜ ਕੁਮਾਰ ਆਨੰਦ ਨੇ ਮੰਤਰੀ ਮੰਡਲ ਤੋਂ ਦਿੱਤਾ ਅਸਤੀਫਾ
ਕੰਪਨੀ ਦੇ ਸ਼ੇਅਰ ਨੇ ਪਿਛਲੇ ਇਕ ਸਾਲ ਵਿਚ 102.55 ਫੀਸਦੀ ਦਾ ਰਿਟਰਨ ਦਿੱਤਾ ਹੈ। ਪਿਛਲੇ 6 ਮਹੀਨੇ ਵਿਚ ਇਸ ਵਿਚ 50.25 ਫੀਸਦੀ, ਇਕ ਮਹੀਨੇ ਵਿਚ 18.25 ਤੇ ਇਕ ਸਾਲ 1 ਜਨਵਰੀ ਤੋਂ ਹੁਣ ਤੱਕ 27.78 ਫੀਸਦੀ ਦਾ ਵਾਧਾ ਹੋਇਆ ਹੈ। ਅੱਜ ਇਹ 4.73 ਫੀਸਦੀ ਦੀ ਬੜ੍ਹਤ ਨਾਲ 8306 ਰੁਪਏ ‘ਤੇ ਬੰਦ ਹੋਇਆ।