Injured boy did not get treatment: ਐਤਵਾਰ ਰਾਤ ਨੂੰ ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲ੍ਹਾ ਹਸਪਤਾਲ ਵਿੱਚ ਲਾਪ੍ਰਵਾਹੀ ਦੀ ਇੱਕ ਵੱਡੀ ਤਸਵੀਰ ਸਾਹਮਣੇ ਆਈ। ਜਿੱਥੇ ਪੇਟ ਵਿੱਚ ਚਾਕੂ ਲੱਗਿਆ ਇੱਕ ਜ਼ਖਮੀ ਨੌਜਵਾਨ ਕਈ ਘੰਟਿਆਂ ਤੱਕ ਇਲਾਜ ਲਈ ਤੜਫਦਾ ਰਿਹਾ, ਪਰ ਡਾਕਟਰ ਉਸਦਾ ਇਲਾਜ ਕਰਨ ਦੀ ਬਜਾਏ ਉਸਦੇ ਪਰਿਵਾਰ ਦਾ ਇੰਤਜ਼ਾਰ ਕਰਦੇ ਰਹੇ । ਉੱਥੇ ਹੀ ਪੁਲਿਸ ਆਪਣੇ ਬਿਆਨ ਦੀ ਕਾਰਵਾਈ ਵਿੱਚ ਰੁੱਝੀ ਰਹੀ । ਜ਼ਖਮੀ ਨੌਜਵਾਨ ਦਾ ਨਾਮ ਰਾਜੇਸ਼ ਹੈ।ਦਰਅਸਲ, ਬੀਤੀ ਰਾਤ ਢਿੱਡ ਵਿੱਚ ਚਾਕੂ ਲੱਗੇ ਜ਼ਖਮੀ ਨੌਜਵਾਨ ਨੂੰ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਸੀ । ਦੱਸਿਆ ਜਾ ਰਿਹਾ ਹੈ ਕਿ ਲੋਡਿੰਗ ਤੋਂ ਬਾਅਦ ਗੱਡੀ ਵੱਲ ਪਰਤਦਿਆਂ ਰਾਜੇਸ਼ ਦਾ ਆਪਣੇ ਸਾਥੀਆ ਨਾਲ ਝਗੜਾ ਹੋਇਆ ਅਤੇ ਲੋਡਿੰਗ ਗੱਡੀ ਵਿੱਚ ਹੀ ਰਾਜੇਸ਼ ਨੂੰ ਚਾਕੂ ਮਾਰ ਦਿੱਤਾ ਗਿਆ ।
ਰਾਜੇਸ਼ ਨੂੰ ਇੱਕ ਔਰਤ ਜ਼ਿਲ੍ਹਾ ਹਸਪਤਾਲ ਲੈ ਕੇ ਪੋਹੰਚੀ, ਜੋ ਆਪਣੇ ਆਪ ਨੂੰ ਰਾਜੇਸ਼ ਦੀ ਭੈਣ ਦੱਸ ਰਹੀ ਸੀ। ਹਾਲਾਂਕਿ, ਕਾਫ਼ੀ ਸਮੇਂ ਤੋਂ ਇਸ ਦ੍ਰਿਸ਼ ਬਾਰੇ ਸੰਦੇਹ ਬਣਿਆ ਰਿਹਾ ਅਤੇ ਪੁਲਿਸ ਇਸ ਵਿੱਚ ਉਲਝੀ ਰਹੀ। ਦੂਜੇ ਪਾਸੇ ਜ਼ਖਮੀ ਪੇਟ ਵਿੱਚ ਚਾਕੂ ਨਾਲ ਜ਼ਿਲ੍ਹਾ ਹਸਪਤਾਲ ਵਿੱਚ ਤੜਫਦਾ ਰਿਹਾ। ਜ਼ਖਮੀ ਨੂੰ ਡਾਕਟਰਾਂ ਨੇ ਕਿਹਾ ਕਿ ਚਾਕੂ ਫੜ੍ਹ ਕੇ ਰੱਖਣਾ ਤੇ ਹਸਪਤਾਲ ਵਿੱਚ ਉਹ ਢਾਈ ਘੰਟਿਆਂ ਤੱਕ ਚਾਕੂ ਫੜ ਕੇ ਸਟ੍ਰੈਚਰ ‘ਤੇ ਪਿਆ ਰਿਹਾ। ਡਾਕਟਰਾਂ ਨੇ ਜ਼ਖਮੀ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਸ ਦਾ ਪਰਿਵਾਰ ਹਸਪਤਾਲ ਨਹੀਂ ਪਹੁੰਚਿਆ ਸੀ, ਜੋ ਉਸ ਦੇ ਆਪ੍ਰੇਸ਼ਨ ਦੀ ਆਗਿਆ ਦੇ ਸਕੇ।
ਦੱਸ ਦੇਈਏ ਕਿ ਪੁਲਿਸ ਵੀ ਪੇਟ ਵਿੱਚ ਚਾਕੂ ਲੱਗੇ ਜ਼ਖਮੀ ਦਾ ਇਲਾਜ ਕਰਵਾਉਣ ਦੀ ਬਜਾਏ ਬਿਆਨ ਲੈਣ ਅਤੇ ਕਾਗਜ਼ਾਂ ਤੇ ਅੰਗੂਠੇ ਦੇ ਨਿਸ਼ਾਨ ਲੈਣ ਵਿੱਚ ਰੁੱਝੀ ਹੋਈ ਸੀ। ਜਦੋਂ ਮੀਡੀਆ ਨੇ ਜ਼ਖਮੀ ਦੇ ਇਲਾਜ ਲਈ ਜੱਦੋ ਜਹਿਦ ਕੀਤੀ ਤਾਂ ਉਸ ਨੂੰ ਤੁਰੰਤ ਉਸੇ ਹਾਲਤ ਵਿੱਚ ਇੰਦੌਰ ਰੈਫ਼ਰ ਕਰ ਦਿੱਤਾ ਗਿਆ ।