ins kavaratti indian navy commissioning ceremony: ਅੱਜ ਦਾ ਦਿਨ ਭਾਰਤੀ ਜਲ ਸੈਨਾ ਲਈ ਬਹੁਤ ਮਹੱਤਵਪੂਰਨ ਹੈ। ਇੰਡੀਅਨ ਨੇਵੀ ਨੂੰ ਵੀਰਵਾਰ ਨੂੰ ਆਈ.ਐੱਨ.ਐੱਸ ਕਵਰਤੀ ਮਿਲਣ ਜਾ ਰਿਹਾ ਹੈ। ਇਹ ਇੱਕ ਪਣਡੁੱਬੀ ਵਿਰੋਧੀ ਜੰਗੀ ਜਹਾਜ਼ ਹੈ, ਜੋ ਹੁਣ ਭਾਰਤੀ ਜਲ ਸੈਨਾ ਵਿੱਚ ਇੱਕ ਅਹਿਮ ਭੂਮਿਕਾ ਅਦਾ ਕਰੇਗਾ। ਇਸ ਨੂੰ ਵਿਸ਼ਾਖਾਪਟਨਮ ਵਿੱਚ ਨੇਵਲ ਡੌਕਯਾਰਡ ਵਿੱਚ ਇੱਕ ਪ੍ਰੋਗਰਾਮ ਦੌਰਾਨ ਸ਼ਾਮਿਲ ਕੀਤਾ ਜਾਣਾ ਹੈ। ਇਸ ਜੰਗੀ ਜਹਾਜ਼ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਵਿੱਚ 90 ਫ਼ੀਸਦੀ ਤੋਂ ਵੱਧ ਦੇਸੀ ਉਪਕਰਣ ਹਨ। ਇੰਡੀਅਨ ਨੇਵੀ ਦੇ ਅਨੁਸਾਰ, ਇਸ ਨੂੰ ਇੰਡੀਅਨ ਨੇਵੀ ਦੀ ਨੇਵਲ ਡਿਜ਼ਾਈਨ ਟੀਮ ਨੇ ਡਿਜ਼ਾਇਨ ਕੀਤਾ ਹੈ, ਜੋ ਹੁਣ ਇਸ ਖੇਤਰ ਵਿੱਚ ਭਾਰਤ ਦੇ ਆਤਮ-ਨਿਰਭਰ ਹੋਣ ਦਾ ਸਬੂਤ ਦਿੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਪ੍ਰੋਜੈਕਟ -28 ਅਧੀਨ ਚੱਲ ਰਹੇ 4 ਦੇਸੀ-ਪਣਡੁੱਬੀ ਵਿਰੋਧੀ ਜੰਗੀ ਜਹਾਜ਼ਾਂ ਵਿੱਚੋਂ ਆਖਰੀ ਹੈ। 3 ਜੰਗੀ ਜਹਾਜ਼ ਪਹਿਲਾਂ ਹੀ ਭਾਰਤੀ ਜਲ ਸੈਨਾ ਨੂੰ ਸੌਂਪੇ ਜਾ ਚੁੱਕੇ ਹਨ।
ਪ੍ਰੋਜੈਕਟ 28 ਦੀ ਸ਼ੁਰੂਆਤ 2003 ਵਿੱਚ ਕੀਤੀ ਗਈ ਸੀ, ਹੁਣ ਤੱਕ ਆਈਐਨਐਸ ਕਮਰੋਤਾ ਕਮਰੋਤਾ, ਆਈਐਨਐਸ ਕਦਮਤ, ਆਈਐਨਐਸ ਕਿਲਟਨ ਨੇਵੀ ਨੂੰ ਪ੍ਰਾਪਤ ਹੋਏ ਹਨ। ਆਈਐਨਐਸ ਕਵਰਤੀ ਵਿੱਚ, 90 ਫ਼ੀਸਦੀ ਉਪਕਰਣ ਸਵਦੇਸ਼ੀ ਹ। ਇਸ ਵਿੱਚ ਅਤਿ ਆਧੁਨਿਕ ਹਥਿਆਰ ਪ੍ਰਣਾਲੀ ਹੈ, ਅਤੇ ਨਾਲ ਹੀ ਸੈਂਸਰ ਜੋ ਆਸਾਨੀ ਨਾਲ ਦੁਸ਼ਮਣ ਪਣਡੁੱਬੀਆਂ ਦਾ ਪਤਾ ਲਗਾ ਸਕਦੇ ਹਨ।