ਆਮਦਨ ਕਰ ਵਿਭਾਗ ਨੇ ਬੁੱਧਵਾਰ ਨੂੰ ਦੇਸ਼ ਭਰ ਵਿਚ ਚੀਨੀ ਮੋਬਾਈਲ ਕੰਪਨੀਆਂ ਸ਼ਾਓਮੀ, ਵਨਪਲੱਸ ਅਤੇ ਓਪੋ ਦੇ ਟਿਕਾਣਿਆਂ ਅਤੇ ਉਨ੍ਹਾਂ ਨਾਲ ਜੁੜੀਆਂ ਥਾਵਾਂ ‘ਤੇ ਛਾਪਾ ਮਾਰਿਆ। ਦਿੱਲੀ-NCR ਸਣੇ ਦੇਸ਼ ਦੇ ਕਈ ਸੂਬਿਆਂ ‘ਚ ਚੀਨੀ ਮੋਬਾਈਲ ਬਣਾਉਣ ਵਾਲੀਆਂ ਕੰਪਨੀਆਂ ਨਾਲ ਜੁੜੀਆਂ ਸੰਸਥਾਵਾਂ ‘ਤੇ ਛਾਪੇ ਮਾਰੇ ਗਏ ਹਨ। ਇਨ੍ਹਾਂ ‘ਤੇ ਟੈਕਸ ਚੋਰੀ ਦਾ ਦੋਸ਼ ਹੈ।
ਸ਼ਾਓਮੀ, ਵਨਪਲੱਸ ਅਤੇ ਓਪੋ ਲਈ ਦਿੱਲੀ-NCR, ਕਰਨਾਟਕ ਸਣੇ 15 ਥਾਵਾਂ ‘ਤੇ ਤਲਾਸ਼ੀ ਲਈ ਜਾ ਰਹੀ ਹੈ। ਤਲਾਸ਼ੀ ਮੁਹਿੰਮ ਗੁਪਤ ਆਮਦਨ ਤੇ ਟੈਕਸ ਚੋਰੀ ਨੂੰ ਲੈ ਕੇ ਖੁਫੀਆ ਇਨਪੁੱਟ ‘ਤੇ ਆਧਾਰਿਤ ਹੈ।
ਸੂਤਰਾਂ ਮੁਤਾਬਕ, ਚੀਨੀ ਮੋਬਾਈਲ ਕੰਪਨੀਆਂ ਦੇ ਡਿਸਟ੍ਰੀਬਿਊਸ਼ਨ ਪਾਰਟਨਰਸ, ਕਾਰਪੋਰੇਟ ਦਫਤਰ, ਗੋਦਾਮਾਂ ਤੇ ਮੈਨੂਫੈਕਚਰਸ ਦੇ ਟਿਕਾਣਿਆਂ ‘ਤੇ ਵੀ ਛਾਪਾ ਅਜੇ ਜਾਰੀ ਹੈ। ਇਸ ਦੀ ਜ਼ਿਆਦਾ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਗ੍ਰੇਟਰ ਨੋਇਡਾ ‘ਚ ਸਵੇਰੇ ਓਪੋ ਦਾ ਆਫਿਸ ਖੁੱਲ੍ਹਣ ਦੇ ਕੁਝ ਦੇਰ ਬਾਅਦ ਹੀ ਲਗਭਗ 11 ਵਜੇ ਇਨਕਮ ਟੈਕਸ ਦੀ ਟੀਮ ਪਹੁੰਚ ਗਈ। ਆਫਿਸ ਦੇ ਬਾਹਰ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਹੈ। ਟੀਮ ਨੇ ਫਿਲਹਾਲ ਕਿਸੇ ਦੇ ਆਫਿਸ ਤੋਂ ਬਾਹਰ ਜਾਣ ‘ਤੇ ਰੋਕ ਲਗਾ ਦਿੱਤੀ ਹੈ। ਟੀਮ ਕੰਪਨੀ ਦੇ ਅਫਸਰਾਂ ਦੀ ਮੌਜੂਦਗੀ ਵਿਚ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਇਨਕਮ ਟੈਕਸ ਵਿਭਾਗ ਨੂੰ ਇਹ ਜਾਣਕਾਰੀ ਮਿਲੀ ਹੈ ਕਿ ਓਪੋ ਕੰਪਨੀ ਟੈਕਸ ਚੋਰੀ ਤੇ ਸਥਾਨਕ ਲੋਕਾਂ ਨੂੰ ਰੋਜ਼ਗਾਰ ਦੇਣ ਵਿਚ ਧਾਂਦਲੀ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਗੌਰਤਲਬ ਹੈ ਕਿ ਇਸੇ ਸਾਲ ਅਗਸਤ ‘ਚ ਚੀਨੀ ਟੈਲੀਕਾਮ ਇਕਵਿਪਮੈਂਟ ਬਣਾਉਣ ਵਾਲੀ ਕੰਪਨੀ ZTE ਦੇ ਟਿਕਾਣਿਆਂ ‘ਤੇ ਵੀ ਰੇਡ ਮਾਰੀ ਗਈ ਸੀ। ਇਸ ਦੌਰਾਨ ਆਈ. ਟੀ. ਵਿਭਾਗ ਨੂੰ ਟੈਕਸ ਚੋਰੀ ਦਾ ਪਤਾ ਵੀ ਲੱਗਾ ਸੀ। ਇਸ ਤੋਂ ਇਲਾਵਾ ਮੋਬਾਈਲ ਫੋਨ ਬਿਜ਼ਨੈੱਸ, ਲੋਨ ਐਪਲੀਕੇਸ਼ਨ ਤੇ ਟਰਾਂਸਪੋਰਟ ਬਿਜ਼ਨੈੱਸ ਨਾਲ ਜੁੜੀਆਂ ਚੀਨੀ ਫਰਮ ‘ਤੇ ਵੀ ਹਾਲ ਹੀ ਵਿਚ ਛਾਪਾ ਮਾਰਿਆ ਗਿਆ ਸੀ। ਛਾਪੇ ਦੀ ਇਹ ਕਾਰਵਾਈ ਕੇਂਦਰੀ ਜਾਂਚ ਏਜੰਸੀਆਂ ਨੇ ਕੀਤੀ ਸੀ।