jai bhagwan goyal says: 6 ਦਸੰਬਰ 1992 ਨੂੰ ਅਯੁੱਧਿਆ ਵਿੱਚ ਬਾਬਰੀ ਮਸਜਿਦ ਢਾਹੇ ਜਾਣ ਦੇ ਮਾਮਲੇ ਵਿੱਚ ਸੀਬੀਆਈ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ 28 ਸਾਲ ਬਾਅਦ ਅੱਜ ਬਰੀ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਮਸਜਿਦ ਨੂੰ ਢਾਹੁਣ ਦੀ ਸਾਜਿਸ਼ ਨਹੀਂ ਸੀ ਅਤੇ ਕਿਸੇ ਵੀ ਮੁਲਜ਼ਮ ਖ਼ਿਲਾਫ਼ ਕੋਈ ਪੱਕਾ ਸਬੂਤ ਨਹੀਂ ਮਿਲਿਆ। ਦੂਜੇ ਪਾਸੇ, ਕੇਸ ਵਿੱਚੋਂ ਬਰੀ ਹੋਣ ਤੋਂ ਬਾਅਦ ਜੈ ਭਗਵਾਨ ਗੋਇਲ ਨੇ ਕਿਹਾ- ਹਾਂ! ਮੈਂ ਮਸਜਿਦ ਨੂੰ ਢਾਹਿਆ ਸੀ , ਹਿੰਦੂ ਜਿੱਤਿਆ, ਹੁਣ ਕਾਸ਼ੀ ਅਤੇ ਮਥੁਰਾ ਹੈ ਮੁੱਦਾ! ਜੈ ਭਗਵਾਨ ਗੋਇਲ ਨੇ ਇੱਕ ਚੈੱਨਲ ਨਾਲ ਗੱਲਬਾਤ ਦੌਰਾਨ ਕਿਹਾ, ਹਾਂ ਮੈ ਮਸਜਿਦ ਨੂੰ ਤੋੜਿਆ ਸੀ, ਮੈਨੂੰ ਮਾਣ ਹੈ। ਸੀਬੀਆਈ ਅਦਾਲਤ ਨੇ ਮੈਨੂੰ ਬਰੀ ਕਰ ਦਿੱਤਾ ਹੈ। ਇਸ ਲਈ ਧੰਨਵਾਦ। ਜੇ ਸੀਬੀਆਈ ਅਦਾਲਤ ਨੇ ਸਾਨੂੰ ਸਜਾ ਸੁਣਾਈ ਹੁੰਦੀ, ਤਾਂ ਅਸੀਂ ਉਸ ਨੂੰ ਵੀ ਸਵੀਕਾਰ ਕਰ ਲੈਂਦੇ। ਅਸੀਂ ਬਿਲਕੁਲ ਮਸਜਿਦ ਢਾਹੀਂ ਸੀ। ਢਾਹੀਂ ਗਈ ਸੀ, ਇਸੇ ਲਈ ਅੱਜ ਰਾਮ ਮੰਦਰ ਬਣਾਇਆ ਜਾ ਰਿਹਾ ਹੈ। ਜੇ ਮਸਜਿਦ ਨੂੰ 6 ਦਸੰਬਰ 1992 ਨੂੰ ਨਾਂ ਢਾਹੁੰਦੇ ਤਾਂ ਰਾਮ ਮੰਦਰ ਕਿਵੇਂ ਬਣਾਇਆ ਜਾ ਸਕਦਾ ਸੀ। ਹਿੰਦੂ ਜਿੱਤੇ, ਹੁਣ ਸਾਡਾ ਅਗਲਾ ਏਜੰਡਾ ਕਾਸ਼ੀ ਅਤੇ ਮਥੁਰਾ ਹੈ।”
ਇਸ ਸਵਾਲ ਦੇ ਜਵਾਬ ਵਿੱਚ ਜੈ ਭਗਵਾਨ ਗੋਇਲ ਨੇ ਕਿਹਾ, “ਅਸੀਂ ਅਦਾਲਤ ਵਿੱਚ ਇਹ ਕਿਹਾ ਹੈ ਕਿ ਅਸੀਂ ਮਸਜਿਦ ਨੂੰ ਢਾਹਿਆ ਸੀ। 90 ਦੇ ਦਹਾਕੇ ਵਿੱਚ ਕਾਰ ਸੇਵਕਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਸਾਡੇ ਨੇਤਾ ਅਸ਼ੋਕ ਸਿੰਘਲ ਜੀ ਦਾ ਸਿਰ ਪਾੜ ਦਿੱਤਾ ਸੀ, ਅਸੀਂ ਇਹ ਸਭ ਵੇਖਿਆ ਸੀ। ਸਾਡੇ ਵਿੱਚ ਗੁੱਸਾ ਸੀ ਕਿ ਜਦੋਂ ਵੀ ਕਾਰ ਸੇਵਾ ਹੋਵੇਗੀ, ਮਸਜਿਦ ਟੁੱਟਣੀ ਚਾਹੀਦੀ ਹੈ।”
ਉਨ੍ਹਾਂ ਨੇ ਅੱਗੇ ਕਿਹਾ, “ਸਾਡਾ ਪੂਰਾ ਏਜੰਡਾ ਇਹ ਸੀ ਕਿ ਮਸਜਿਦ ਨਹੀਂ ਬੱਚਣੀ ਚਾਹੀਦੀ। ਬਣਤਰ ਨੂੰ ਤੋੜਿਆ ਜਾਣਾ ਚਾਹੀਦਾ ਹੈ, ਇਹ ਸਾਡੀ ਭਾਵਨਾ ਸੀ। ਭਾਵਨਾ ਦੇ ਨਾਲ-ਨਾਲ ਹਨੂਮਾਨ ਜੀ ਦੀ ਕਿਰਪਾ ਹੋਈ, ਹਜ਼ਾਰਾਂ ਲੋਕ ਉੱਥੇ ਪਹੁੰਚ ਗਏ ਅਤੇ ਹਨੂੰਮਾਨ ਜੀ ਖ਼ੁਦ ਹਰ ਕਾਰ ਸੇਵਕ ਦੇ ਅੰਦਰ ਆ ਗਏ।” ਅਦਾਲਤ ਨੇ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ, ਉਮਾ ਭਾਰਤੀ, ਵਿਨੈ ਕਟਿਆਰ ਸਮੇਤ ਸਾਰੇ 32 ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। 28 ਸਾਲਾਂ ਤੋਂ ਚੱਲ ਰਹੇ ਇਸ ਮੁਕੱਦਮੇ ਦੇ ਵਿਸ਼ੇਸ਼ ਜੱਜ ਐੱਸ.ਕੇ ਯਾਦਵ ਨੇ ਆਪਣੇ ਕਾਰਜਕਾਲ ਦਾ ਅੰਤਿਮ ਫੈਸਲਾ ਦਿੰਦਿਆਂ ਕਿਹਾ ਕਿ ਮਸਜਿਦ ਢਾਹੁਣ ਦੀ ਯੋਜਨਾ ਪਹਿਲਾਂ ਤੋਂ ਨਹੀਂ ਬਣੀ ਸੀ। ਘਟਨਾ ਦਾ ਕੋਈ ਪੱਕਾ ਸਬੂਤ ਨਹੀਂ ਹੈ। ਅਦਾਲਤ ਨੇ ਕਿਹਾ ਹੈ ਕਿ ਸੀਬੀਆਈ ਵੱਲੋਂ ਲਗਾਏ ਗਏ ਦੋਸ਼ਾਂ ਵਿਰੁੱਧ ਕੋਈ ਠੋਸ ਸਬੂਤ ਨਹੀਂ ਹਨ। ਕੁੱਝ ਸਮਾਜ ਵਿਰੋਧੀ ਅਨਸਰਾਂ ਨੇ ਇਸ ਕਾਰਜ ਨੂੰ ਅੰਜ਼ਾਮ ਦਿੱਤਾ ਸੀ।