ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਦਿੱਗਜ ਨੇਤਾ ਕਮਲਨਾਥ ਨੂੰ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਕਮਲਨਾਥ ਨੂੰ ਬੁਖਾਰ ਸੀ, ਜਿਸ ਤੋਂ ਬਾਅਦ ਉਹ ਬੁੱਧਵਾਰ ਸਵੇਰੇ ਹਸਪਤਾਲ ਪਹੁੰਚੇ।
ਕਾਂਗਰਸ ਦੇ ਦਿੱਗਜ ਆਗੂ ਨੂੰ ਮੇਦਾਂਤਾ ਹਸਪਤਾਲ ਦੀ 15 ਵੀਂ ਮੰਜ਼ਿਲ ‘ਤੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਦੀ ਇੱਕ ਟੀਮ ਉਨ੍ਹਾਂ ਦੀ ਦੇਖਭਾਲ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਫਰਵਰੀ ‘ਚ ਜਦੋਂ ਕਮਲਨਾਥ ਇੰਦੌਰ ਦੇ ਹਸਪਤਾਲ ਪਹੁੰਚੇ ਸਨ, ਤਾਂ ਉਹ ਕਈ ਨੇਤਾਵਾਂ ਨਾਲ ਲਿਫਟ ‘ਚ ਚੜ੍ਹੇ ਸਨ। ਪਰ ਅਚਾਨਕ ਲਿਫਟ 10 ਫੁੱਟ ਹੇਠਾਂ ਡਿੱਗ ਗਈ ਸੀ। ਹਾਲਾਂਕਿ, ਚੰਗੀ ਗੱਲ ਇਹ ਸੀ ਕਿ ਕਿਸੇ ਵੀ ਨੇਤਾ ਨੂੰ ਸੱਟ ਨਹੀਂ ਲੱਗੀ ਸੀ।
ਇਹ ਵੀ ਪੜ੍ਹੋ : ਮਾਨਸੂਨ ਨੇ ਮੁੰਬਈ ‘ਚ ਦਿੱਤੀ ਦਸਤਕ, ਹਾਈ ਟਾਈਡ ਅਤੇ ਅਗਲੇ ਤਿੰਨ ਦਿਨਾਂ ਤੱਕ ਭਾਰੀ ਮੀਂਹ ਦਾ ਅਲਰਟ ਜਾਰੀ
ਮਹੱਤਵਪੂਰਣ ਗੱਲ ਇਹ ਹੈ ਕਿ 74 ਸਾਲਾ ਕਮਲ ਨਾਥ ਰਾਜਨੀਤੀ ਵਿੱਚ ਨਿਰੰਤਰ ਸਰਗਰਮ ਹਨ ਅਤੇ ਕੋਰੋਨਾ ਕਾਲ ਦੌਰਾਨ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਅਤੇ ਕੇਂਦਰ ਨੂੰ ਸਵਾਲ ਕਰ ਰਹੇ ਹਨ। ਕੇਂਦਰ ਵਿੱਚ ਬਹੁਤ ਸਾਰੇ ਮੰਤਰਾਲਿਆਂ ਦਾ ਕੰਮਕਾਰ ਸੰਭਾਲਣ ਵਾਲੇ ਕਮਲਨਾਥ ਸਾਲ 2018 ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਸੀ, ਪਰ ਕਾਂਗਰਸ ਵਿੱਚ ਬਗਾਵਤ ਤੋਂ ਬਾਅਦ ਇੱਕ ਸਾਲ ‘ਚ ਹੀ ਕਾਂਗਰਸ ਦੀ ਸਰਕਾਰ ਡਿੱਗ ਗਈ।
ਇਹ ਵੀ ਦੇਖੋ : ਪਤੀ-ਪਤਨੀ ਨੂੰ ਹੋ ਗਿਆ ਸੀ ਕੋਰੋਨਾ, ਕਾੜ੍ਹਾ ਪੀਣ ਨਾਲ ਹੋਇਆ ਕਮਾਲ , ਹੁਣ ਰੋਜ਼ 150 ਮਰੀਜ਼ਾਂ ਨੂੰ ਵੰਡਦੇ ਮੁਫ਼ਤ ਕਾੜ੍ਹਾ