kangra tmc hospital photos two patients one bed: ਹਿਮਾਚਲ ਪ੍ਰਦੇਸ਼ ਦੇ ਹਸਪਤਾਲਾਂ ‘ਚ ਕੋਰੋਨਾ ਕਾਲ ਦੌਰਾਨ ਵਿਵਸਥਾਵਾਂ ਬਦਹਾਲ ਹੋ ਗਈਆਂ ਹਨ।ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਬੈੱਡ ‘ਤੇ ਦੋ-ਦੋ ਮਰੀਜ਼ਾਂ ਰੱਖਣਾ ਪੈ ਰਿਹਾ ਹੈ।ਕਾਂਗੜਾ ਦੇ ਟਾਂਡਾ ਹਸਪਤਾਲ ਦੀਆਂ ਤਸਵੀਰਾਂ ਇਸ ਤ੍ਰਾਸਦੀ ਨੂੰ ਬਿਆਨ ਕਰਦੀਆਂ ਹਨ।ਇਸ ਸੂਬੇ ਦੇ ਮੰਨੇ-ਪ੍ਰਮੰਨੇ ਮੈਡੀਕਲ ਕਾਲਜ ਅਤੇ ਹਸਪਤਾਲ ‘ਚੋਂ ਇੱਕ ਹੈ।ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਇਹ ਤਸਵੀਰਾਂ, ਇੱਕ ਬੈੱਡ ‘ਤੇ ਦੋ-ਦੋ ਮਰੀਜ਼ ਪਏ ਹਨ।
ਦੂਜੇ ਪਾਸੇ ਕੋਰੋਨਾ ਕਾਲ ‘ਚ ਕਿਸੇ ਤਰ੍ਹਾਂ ਦੀਆਂ ਗਾਈਡਲਾਈਨਜ਼ ਦਾ ਪਾਲਣ ਨਹੀਂ ਹੋ ਰਿਹਾ ਹੈ।ਤਸਵੀਰਾਂ ਕੁਝ ਅਜਿਹਾ ਹੀ ਨਜ਼ਾਰਾ ਬਿਆਨ ਕਰ ਰਹੀਆਂ ਹਨ।ਸੂਬੇ ਦੇ ਹਸਪਤਾਲਾਂ ‘ਚ ਕੋਰੋਨਾ ਕਾਲ ‘ਚ ਹੁਣ ਮਰੀਜ਼ ਵਧਣ ਲੱਗੇ ਹਨ ਅਤੇ ਕੋਵਿਡ ਕੇਅਰ ਸੈਂਟਰ ਫਿਰ ਤੋਂ ਫਿਰਨ ਲੱਗੇ ਹਨ।ਸ਼ਿਮਲਾ ‘ਚ ਆਈਜੀਐੱਸੀ ‘ਚ ਕੋਵਿਡ ਕੇਅਰ ਸੈਂਟਰ ਭਰ ਗਏ ਹਨ।ਸੂਬੇ ‘ਚ ਸ਼ਿਮਲਾ, ਮੰਡੀ ਅਤੇ ਕੁੱਲੂ ‘ਚ ਕੋਵਿਡ ਮਰੀਜ਼ਾਂ ਦੀ ਸੰਖਿਆ ‘ਚ
ਕਾਫੀ ਵਾਧਾ ਹੋਇਆ ਹੈ।ਸੋਮਵਾਰ ਨੂੰ ਸੂਬੇ ‘ਚ ਕੋਰੋਨਾ ਵਾਇਰਸ ਦੇ ਰਿਕਾਰਡ ਕੋੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ।ਇਨ੍ਹਾਂ ‘ਚ ਮੰਡੀ ਜ਼ਿਲੇ ‘ਚ 114, ਚੰਬਾ 58,ਸੋਲਨ 39, ਬਿਲਾਸਪੁਰ 29, ਹਮੀਰਪੁਰ 61,ਸ਼ਿਮਲਾ 169, ਕਾਂਗੜਾ 35, ਕੁੱਲੂ 121, ਕਿਨੌਰ 12, ਲਾਹੌਲ਼ 23, ਸਿਰਮੌਰ 13 ਅਤੇ ਊਨਾ ‘ਚ 22 ਨਵੇਂ ਮਾਮਲੇ ਸਾਹਮਣੇ ਆਏ ਹਨ।ਸੂਬੇ ‘ਚ ਕੋਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ 26197 ਹੋ ਗਿਆ ਹੈ।5192 ਸਰਗਰਮ ਮਾਮਲੇ ਹਨ।ਹੁਣ ਤੱਕ 20603 ਮਰੀਜ਼ ਠੀਕ ਹੋ ਚੁੱਕੇ ਹਨ।378 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਦੇਖੋ:ਬਿਹਾਰ ‘ਚ BJP ਦੀ ਹੋਈ ਬੱਲੇ-ਬੱਲੇ, ਰੁਝਾਨਾਂ ‘ਚ ਸਰਕਾਰ ਬਣਾਉਣ ਵੱਲ ਵੱਧ ਰਿਹਾ NDA…