Kanhaiya Kumar on Disha Ravi arrest: ਨਵੀਂ ਦਿੱਲੀ: ਟੂਲਕਿੱਟ ਕਾਂਡ ਨੂੰ ਲੈ ਕੇ ਦਿੱਲੀ ਪੁਲਿਸ ਦੀ ਸਾਈਬਰ ਸੈੱਲ ਹਰ ਦਿਨ ਨਵੇਂ ਖੁਲਾਸੇ ਕਰ ਰਹੀ ਹੈ। ਇਸ ‘ਤੇ ਸਿਆਸੀ ਘਮਾਸਾਨ ਵੀ ਮਚਿਆ ਹੋਇਆ ਹੈ। ਇਸ ਵਿਚਾਲੇ ਜੇਐਨਯੂ ਸਟੂਡੈਂਟਸ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਨੇ ਟੂਲਕਿੱਟ ਮਾਮਲੇ ਵਿੱਚ ਗ੍ਰਿਫ਼ਤਾਰ ਦਿਸ਼ਾ ਰਵੀ ਦਾ ਨਾਮ ਲੈਂਦਿਆਂ ਸਰਕਾਰ ’ਤੇ ਤੰਜ ਕਸਿਆ ਹੈ। ਉਨ੍ਹਾਂ ਕਿਹਾ ਕਿ ਦਿਸ਼ਾ ਰਵੀ ਨੇ ਕਿਸਾਨਾਂ ਦਾ ਸਮਰਥਨ ਕਰਕੇ ਗਲਤੀ ਕੀਤੀ ਹੈ ।
ਦਰਅਸਲ, ਕਨ੍ਹਈਆ ਕੁਮਾਰ ਨੇ ਟਵੀਟ ਕਰਦਿਆਂ ਲਿਖਿਆ, “ਦਿਸ਼ਾ ਰਵੀ ਨੇ ਕਿਸਾਨਾਂ ਦਾ ਸਮਰਥਨ ਕਰਕੇ ਗਲਤੀ ਕਰ ਦਿੱਤੀ ਹੈ । ਜੇ ਉਹ ਦੰਗਾਕਾਰੀਆਂ ਦਾ ਸਮਰਥਨ ਕਰਦੀ ਤਾਂ ਸ਼ਾਇਦ ਮੰਤਰੀ, ਮੁੱਖ ਮੰਤਰੀ ਜਾਂ ਕੀ ਪਤਾ ਪ੍ਰਧਾਨ ਮੰਤਰੀ ਬਣ ਜਾਂਦੀ । ਬੈਂਗਲੁਰੂ ਤੋਂ ਗ੍ਰਿਫਤਾਰ ਹੋਈ 21 ਸਾਲਾਂ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਅਜੇ ਵੀ ਦਿੱਲੀ ਪੁਲਿਸ ਦੀ ਰਿਮਾਂਡ ਵਿੱਚ ਹੈ।”
ਦੱਸ ਦੇਈਏ ਕਿ ਟੂਲਕਿੱਟ ਮਾਮਲੇ ਵਿੱਚ ਹੁਣ ਸੱਤਵਾਂ ਨਾਮ ਸਾਹਮਣੇ ਆਇਆ ਹੈ। ਧਾਲੀਵਾਲ ਦੀ ਸਹਿਯੋਗੀ ਅਨੀਤਾ ਲਾਲ ਵੀ ਪੁਲਿਸ ਦੀ ਰਾਡਾਰ ‘ਤੇ ਹੈ। ਦਿਸ਼ਾ ਰਵੀ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਨਿਕਿਤਾ ਜੈਕਬ ‘ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਗਈ ਹੈ । ਸ਼ਾਂਤਨੂ ਮੁਲੁਕ ਨੂੰ ਟਰਾਂਜਿਟ ਅਡਵਾਂਸ ਜ਼ਮਾਨਤ ਮਿਲ ਗਈ ਹੈ । ਇਨ੍ਹਾਂ ਤੋਂ ਇਲਾਵਾ ਪੁਨੀਤ ਅਤੇ ਫਰੈਡਰਿਕ ਵੀ ਪੁਲਿਸ ਦੇ ਰਾਡਾਰ ‘ਤੇ ਹਨ ।