ਕਿਸਮਤ ਦੀ ਖੇਡ ਵੱਡੇ-ਵੱਡੇ ਵੀ ਸਮਝਣ ਵਿੱਚ ਨਾਕਾਮ ਹੋ ਜਾਂਦੇ ਹਨ। ਇਹ ਇੱਕ ਅਜਿਹੀ ਚੀਜ਼ ਹੈ ਜੋ ਰਾਤੋ-ਰਾਤ ਲੋਕਾਂ ਨੂੰ ਰਾਜੇ ਤੋਂ ਰੰਕ ਅਤੇ ਰੰਕ ਤੋਂ ਰਾਜਾ ਬਣਾ ਦਿੰਦੀ ਹੈ। ਕੇਰਲਾ ਦੇ ਇੱਕ ਆਟੋ ਰਿਕਸ਼ਾ ਚਾਲਕ ਨਾਲ ਬਿਲਕੁਲ ਅਜਿਹਾ ਹੀ ਹੋਇਆ ਹੈ। ਆਟੋ ਰਿਕਸ਼ਾ ਚਾਲਕ ਨਾਲ ਜੋ ਕੱਲ੍ਹ ਤਕ ਕਰਜ਼ੇ ਲਈ ਬੈਂਕ ਦੇ ਗੇੜੇ ਮਾਰ ਰਿਹਾ ਸੀ, ਅੱਜ ਖੁਦ ਲਾਟਰੀ ਵਿੱਚ 25 ਕਰੋੜ ਰੁਪਏ ਜਿੱਤ ਗਿਆ ਹੈ । ਲਾਟਰੀ ਜਿੱਤਣ ਵਾਲਾ ਆਟੋ-ਰਿਕਸ਼ਾ ਚਾਲਕ ਸ਼ੈੱਫ ਵਜੋਂ ਕੰਮ ਕਰਨ ਲਈ ਮਲੇਸ਼ੀਆ ਜਾਣ ਦੀ ਯੋਜਨਾ ਬਣਾ ਰਿਹਾ ਸੀ। ਉਸ ਨੇ ਮਲੇਸ਼ੀਆ ਜਾਣ ਲਈ ਬੈਂਕ ਤੋਂ ਕਰਜ਼ਾ ਲੈਣ ਲਈ ਅਰਜ਼ੀ ਵੀ ਦਿੱਤੀ ਸੀ । ਹਾਲਾਂਕਿ, ਐਤਵਾਰ ਨੂੰ ਕੇਰਲ ਵਿੱਚ 25 ਕਰੋੜ ਦੀ ਓਨਮ ਬੰਪਰ ਲਾਟਰੀ ਜਿੱਤਣ ਤੋਂ ਬਾਅਦ, ਆਟੋ ਡਰਾਈਵਰ ਨੇ ਬੈਂਕ ਲੋਨ ਯੋਜਨਾ ਨੂੰ ਰੱਦ ਕਰ ਦਿੱਤਾ, ਜਿਸ ਨੂੰ ਮਨਜ਼ੂਰੀ ਮਿਲ ਗਈ ਸੀ ।
ਕੇਰਲਾ ਦੇ ਸ਼੍ਰੀਵਾਰਾਹਮ ਦੇ ਰਹਿਣ ਵਾਲੇ ਅਨੂਪ ਨੇ ਲਾਟਰੀ ਜਿੱਤਣ ਤੋਂ ਇੱਕ ਦਿਨ ਪਹਿਲਾਂ ਸ਼ਨੀਵਾਰ ਨੂੰ ਲਾਟਰੀ ਟਿਕਟ ‘ਟੀ-750605’ ਖਰੀਦੀ ਸੀ। ਅਨੂਪ ਨੇ ਜਿਸ ਏਜੰਸੀ ਤੋਂ ਲਾਟਰੀ ਖਰੀਦੀ ਸੀ ਉੱਥੇ ਮੌਜੂਦ ਮੀਡੀਆ ਕਰਮੀਆਂ ਨੂੰ ਉਸਨੇ ਦੱਸਿਆ ਕਿ ‘ਟੀ-750605’ ਉਸਦੀ ਪਹਿਲੀ ਪਸੰਦ ਨਹੀਂ ਸੀ। ਉਸਨੇ ਦੱਸਿਆ ਕਿ ਜਿਹੜੀ ਟਿਕਟ ਉਸਨੇ ਪਹਿਲਾਂ ਖਰੀਦੀ ਸੀ ਉਹ ਉਸਨੂੰ ਪਸੰਦ ਨਹੀਂ ਆਈ ਸੀ। ਜਿਸ ਕਾਰਨ ਉਸਨੇ ਬਾਅਦ ਵਿੱਚ ਦੂਜੀ ਟਿਕਟ ਲਈ ਤੇ ਉਸ ਵਿੱਚ ਉਸਨੂੰ ਜਿੱਤ ਹਾਸਿਲ ਹੋਈ।
ਇਹ ਵੀ ਪੜ੍ਹੋ: ਪੁਰਾਣੀ ਪੈਨਸ਼ਨ ਪ੍ਰਣਾਲੀ ‘ਤੇ CM ਭਗਵੰਤ ਮਾਨ ਨੇ ਦਿੱਤਾ ਇਹ ਵੱਡਾ ਬਿਆਨ
ਕਰਜ਼ਾ ਲੈ ਕੇ ਮਲੇਸ਼ੀਆ ਜਾਣ ਬਾਰੇ ਅਨੂਪ ਨੇ ਕਿਹਾ ਕਿ ਮੇਰਾ ਕਰਜ਼ਾ ਬੈਂਕ ਤੋਂ ਮਨਜ਼ੂਰ ਹੋ ਚੁੱਕਾ ਹੈ । ਹਾਲਾਂਕਿ ਹੁਣ ਮੈਂ ਮਲੇਸ਼ੀਆ ਨਹੀਂ ਜਾਵਾਂਗਾ ਇਸ ਲਈ ਮੈਂ ਕਰਜ਼ਾ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਮੈਂ ਪਿਛਲੇ 22 ਸਾਲਾਂ ਤੋਂ ਟਿਕਟਾਂ ਖਰੀਦ ਰਿਹਾ ਹਾਂ, ਜਿਸ ਵਿੱਚ ਮੈਂ 5000 ਰੁਪਏ ਤੱਕ ਦੀ ਰਾਸ਼ੀ ਜਿੱਤੀ ਹੈ। ਇਹ ਪਹਿਲੀ ਵਾਰ ਹੈ ਜਿਸ ਵਿੱਚ ਮੈਂ ਕਰੋੜਾਂ ਰੁਪਏ ਜਿੱਤੇ ਹਨ । ਮੈਂ ਬਹੁਤ ਖੁਸ਼ ਹਾਂ।
ਇਸ ਤੋਂ ਅੱਗੇ ਅਨੂਪ ਨੇ ਕਿਹਾ ਕਿ ਮੈਨੂੰ ਲਾਟਰੀ ਜਿੱਤਣ ਦੀ ਉਮੀਦ ਨਹੀਂ ਸੀ, ਇਸ ਲਈ ਮੈਂ ਟੀਵੀ ‘ਤੇ ਲਾਟਰੀ ਦੇ ਨਤੀਜੇ ਨਹੀਂ ਦੇਖੇ, ਪਰ ਜਦੋਂ ਮੈਂ ਆਪਣੇ ਫੋਨ ‘ਤੇ ਦੇਖਿਆ ਤਾਂ ਮੈਨੂੰ ਪਤਾ ਲੱਗਾ ਕਿ ਮੈਂ ਜਿੱਤ ਗਿਆ ਹਾਂ । ਮੈਂ ਇਸ ‘ਤੇ ਵਿਸ਼ਵਾਸ ਨਹੀਂ ਕਰ ਸਕਿਆ । ਉਸਨੇ ਅੱਗੇ ਕਿਹਾ ਕਿ ਮੈਨੂੰ ਸ਼ੱਕ ਸੀ ਕਿ ਇਸ ਲਈ ਮੈਂ ਟਿਕਟ ਦੀ ਤਸਵੀਰ ਉਸ ਔਰਤ ਨੂੰ ਭੇਜ ਦਿੱਤੀ ਜਿਸ ਨੇ ਲਾਟਰੀ ਵੇਚੀ ਸੀ । ਉਸ ਨੇ ਪੁਸ਼ਟੀ ਕੀਤੀ ਕਿ ਇਹ ਜੇਤੂ ਨੰਬਰ ਸੀ । ਹੁਣ ਅਨੂਪ ਨੂੰ 25 ਕਰੋੜ ਰੁਪਏ ਵਿੱਚੋਂ ਟੈਕਸ ਕੱਟਣ ਤੋਂ ਬਾਅਦ ਕੁੱਲ 15 ਕਰੋੜ ਰੁਪਏ ਮਿਲਣਗੇ ।
ਵੀਡੀਓ ਲਈ ਕਲਿੱਕ ਕਰੋ -: