ਤੁਸੀਂ ਸਫਲਤਾ ਦੀਆਂ ਬਹੁਤ ਸਾਰੀਆਂ ਕਹਾਣੀਆਂ ਪੜ੍ਹੀਆਂ ਹੋਣਗੀਆਂ, ਪਰ ਮਾਂ-ਪੁੱਤ ਦੀ ਕਾਮਯਾਬੀ ਦੀ ਇਹ ਅਨੋਖੀ ਕਹਾਣੀ ਸਾਰੀਆਂ ਕਹਾਣੀਆਂ ਨਾਲੋਂ ਵੱਖਰੀ ਹੈ। ਦਰਅਸਲ, ਕੇਰਲ ਦੇ ਮਲੱਪੁਰਮ ਦੀ ਰਹਿਣ ਵਾਲੀ 42 ਸਾਲਾ ਮਾਂ ਬਿੰਦੂ ਅਤੇ ਉਸ ਦੇ 24 ਸਾਲਾ ਬੇਟੇ ਵਿਵੇਕ ਨੇ ਮਿਲ ਕੇ ਪਬਲਿਕ ਸਰਵਿਸ ਕਮਿਸ਼ਨ (PSC) ਦੀ ਪ੍ਰੀਖਿਆ ਪਾਸ ਕੀਤੀ ਹੈ। ਜਿਸ ਤੋਂ ਬਾਅਦ ਮਾਂ-ਪੁੱਤ ਦੀ ਇਹ ਜੋੜੀ ਸੁਰਖੀਆਂ ਵਿੱਚ ਹੈ।
ਇਸ ਸਬੰਧੀ ਗੱਲ ਕਰਦਿਆਂ ਵਿਵੇਕ ਨੇ ਕਿਹਾ ਕਿ ਅਸੀਂ ਕੋਚਿੰਗ ਦੀ ਤਿਆਰੀ ਲਈ ਇਕੱਠੇ ਗਏ ਸੀ। ਉਸਨੇ ਦੱਸਿਆ ਕਿ ਉਹ ਤੇ ਉਸਦੀ ਮਾਂ ਕੋਚਿੰਗ ਲਈ ਇਕੱਠੇ ਗਏ ਸੀ। । ਵਿਵੇਕ ਨੇ ਦੱਸਿਆ ਕਿ ਉਸਦੇ ਪਿਤਾ ਜੀ ਨੇ ਉਨ੍ਹਾਂ ਲਈ ਸਾਰੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ। ਸਾਨੂੰ ਆਪਣੇ ਅਧਿਆਪਕਾਂ ਤੋਂ ਬਹੁਤ ਪ੍ਰੇਰਨਾ ਮਿਲੀ। ਅਸੀਂ ਦੋਵੇਂ ਇਕੱਠੇ ਪੜ੍ਹਦੇ ਹਾਂ, ਪਰ ਕਦੇ ਨਹੀਂ ਸੋਚਿਆ ਸੀ ਕਿ ਅਸੀਂ ਇਕੱਠੇ ਯੋਗ ਹੋਵਾਂਗੇ। ਅਸੀਂ ਦੋਵੇਂ ਬਹੁਤ ਖੁਸ਼ ਹਾਂ।
ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਆਮਿਰ ਖਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ, ਵੇਖੋ ਤਸਵੀਰਾਂ
ਦੱਸਿਆ ਜਾ ਰਿਹਾ ਹੈ ਕਿ ਬਿੰਦੂ ਦਸਵੀਂ ਜਮਾਤ ਤੋਂ ਹੀ ਵਿਵੇਕ ਨੂੰ ਪੜ੍ਹਨ ਲਈ ਉਤਸ਼ਾਹਿਤ ਕਰਦੀ ਸੀ। ਇਸ ਦੌਰਾਨ ਉਹ ਕਿਤਾਬਾਂ ਪੜ੍ਹਨ ਲੱਗ ਪਿਆ । ਜਿਸ ਤੋਂ ਬਾਅਦ ਦੋਵੇਂ ਮਾਂ-ਪੁੱਤ ਇਕੱਠੇ ਪੜ੍ਹਨ ਲੱਗ ਗਏ ਤੇ ਅੱਜ ਦੋਵਾਂ ਨੇ ਮਿਲ ਕੇ ਪਬਲਿਕ ਸਰਵਿਸ ਕਮਿਸ਼ਨ (ਪੀਐਸਸੀ) ਦੀ ਪ੍ਰੀਖਿਆ ਪਾਸ ਕਰ ਕੇ ਕਾਮਯਾਬੀ ਹਾਸਿਲ ਕਰ ਲਈ।
ਦੱਸ ਦੇਈਏ ਕਿ ਬਿੰਦੂ ਪਿਛਲੇ 10 ਸਾਲਾਂ ਤੋਂ ਆਂਗਣਵਾੜੀ ਅਧਿਆਪਕਾ ਹੈ। ਮਿਲੀ ਜਾਣਕਾਰੀ ਮੁਤਾਬਿਕ ਬਿੰਦੂ ਨੇ ਦੱਸਿਆ ਕਿ ਉਸ ਨੇ ‘ਲਾਸਟ ਗ੍ਰੇਡ ਸਰਵੈਂਟ’ (ਐਲਡੀਐਸ) ਦੀ ਪ੍ਰੀਖਿਆ ਪਾਸ ਕਰਕੇ 92ਵਾਂ ਰੈਂਕ ਹਾਸਲ ਕੀਤਾ ਹੈ, ਜਦਕਿ ਉਸ ਦੇ ਪੁੱਤਰ ਵਿਵੇਕ ਨੇ ਲੋਅਰ ਡਿਵੀਜ਼ਨ ਕਲਰਕ (ਐਲਡੀਸੀ) ਦੀ ਪ੍ਰੀਖਿਆ ਪਾਸ ਕਰਕੇ 38ਵਾਂ ਰੈਂਕ ਹਾਸਲ ਕੀਤਾ ਹੈ। ਬਿੰਦੂ ਇਸ ਤੋਂ ਪਹਿਲਾਂ 3 ਵਾਰ ਇਸ ਪ੍ਰੀਖਿਆ ਦਾ ਪੇਪਰ ਦੇ ਚੁੱਕੀ ਸੀ, ਪਰ ਉਸਨੂੰ ਸਫਲਤਾ ਨਹੀਂ ਮਿਲੀ ਸੀ।
ਵੀਡੀਓ ਲਈ ਕਲਿੱਕ ਕਰੋ -: