ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਵਿੱਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਸ਼ਨੀਵਾਰ ਨੂੰ ਮਲਬੇ ਵਿੱਚੋਂ 6 ਹੋਰ ਲਾਸ਼ਾਂ ਬਰਾਮਦ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 23 ਹੋ ਗਈ ਹੈ।
ਇਹ ਜਾਣਕਾਰੀ ਆਈਟੀਬੀਪੀ ਨੇ ਸਾਂਝੀ ਕੀਤੀ ਹੈ। ਖੋਜ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹੈ। ਰਾਹਤ-ਬਚਾਅ ਕਾਰਜਾਂ ਵਿੱਚ ਇੰਡੋ-ਤਿੱਬਤੀਅਨ ਬਾਰਡਰ ਪੁਲਿਸ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ, ਆਰਮੀ ਅਤੇ ਪੁਲਿਸ ਦੀਆਂ ਟੀਮਾਂ ਸ਼ਾਮਿਲ ਹਨ। ਇਸ ਦੇ ਨਾਲ ਹੀ, ਹਾਦਸੇ ਦਾ ਸ਼ਿਕਾਰ ਹੋਈ ਐਚਆਰਟੀਸੀ ਬੱਸ ਦੇ ਬਹੁਤ ਸਾਰੇ ਯਾਤਰੀ ਅਜੇ ਵੀ ਲਾਪਤਾ ਹਨ। ਇਸ ਦੇ ਨਾਲ ਹੀ ਮੌਕੇ ‘ਤੇ ਪੱਥਰ ਡਿੱਗਣ ਦਾ ਸਿਲਸਿਲਾ ਅਜੇ ਵੀ ਰੁਕਿਆ ਨਹੀਂ ਹੈ। ਸ਼ੁੱਕਰਵਾਰ ਨੂੰ ਪੱਥਰ ਡਿੱਗਣ ਨਾਲ ਐਚਆਰਟੀਸੀ ਬੱਸ ਵਿੱਚ ਸਵਾਰ ਦੋ ਯਾਤਰੀ ਜ਼ਖਮੀ ਹੋ ਗਏ ਸੀ।
ਇਹ ਵੀ ਪੜ੍ਹੋ : ਆਜ਼ਾਦੀ ਦਿਹਾੜੇ ‘ਤੇ ਹਮਲੇ ਦੀ ਵੱਡੀ ਸਾਜ਼ਿਸ਼ ਨਾਕਾਮ, ਜੈਸ਼ ਦੇ ਚਾਰ ਅੱਤਵਾਦੀ ਆਏ ਪੁਲਿਸ ਅੜਿੱਕੇ
ਪਹਾੜ ਦੇ ਮਲਬੇ ਹੇਠ ਦੱਬੇ ਲੋਕਾਂ ਦੇ ਪਰਿਵਾਰ ਅਜੇ ਵੀ ਉਸ ਜਗ੍ਹਾ ‘ਤੇ ਡੇਰੇ ਲਾਈ ਬੈਠੇ ਹਨ। ਇਸ ਦੇ ਨਾਲ ਹੀ, ਤੁਹਾਨੂੰ ਦੱਸ ਦੇਈਏ ਕਿ ਇੰਜੀਨੀਅਰਾਂ ਦੀ ਇੱਕ ਟੀਮ ਪਹਾੜੀ ਦੇ ਸਿਖਰ ਦਾ ਸਰਵੇਖਣ ਕਰੇਗੀ ਤਾਂ ਜੋ ਪੱਥਰ ਡਿੱਗਣ ਦੇ ਸਿਲਸਿਲੇ ਨੂੰ ਰੋਕਣ ਦੇ ਉਪਾਅ ਸੁਝਾਏ ਜਾ ਸਕਣ, ਜਿਸ ਨਾਲ ਬਚਾਅ ਕਾਰਜ ਪ੍ਰਭਾਵਿਤ ਹੋ ਸਕਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਹੁਣ ਤੱਕ ਮੀਂਹ ਨਾਲ ਜੁੜੀਆਂ ਘਟਨਾਵਾਂ ਵਿੱਚ 253 ਲੋਕਾਂ ਦੀ ਜਾਨ ਚਲੀ ਗਈ ਹੈ।
ਇਹ ਵੀ ਦੇਖੋ : ਨਵੀਂ ਗੱਡੀ ਲੈਣ ਵਾਲਿਆਂ ਦੇ ਹੁਣ ਬਚਣਗੇ ਲੱਖਾਂ, ਦੇਖੋ ਕਿਸ ਤਰ੍ਹਾਂ ਹੋਵੇਗਾ ਮੁਨਾਫਾ | Vehicle Scrappage Policy