ਕਿਸਾਨਾਂ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਆਪਣਾ ਅੰਦੋਲਨ ਤੇਜ਼ ਕਰਨ ਦੀ ਤਿਆਰੀ ਕਰ ਲਈ ਹੈ। ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਇਸ ਵਾਰ ਗੂੰਗੀ-ਬੋਲੀ ਸਰਕਾਰ ਨੂੰ ਜਗਾਉਣ ਅਤੇ ਆਪਣੀ ਗੱਲ ਮਨਵਾਉਣ ਲਈ ਕਿਸਾਨ 29 ਨਵੰਬਰ ਨੂੰ ਟਰੈਕਟਰਾਂ ‘ਤੇ ਸੰਸਦ ਭਵਨ ਜਾਣਗੇ।
ਟਿਕੈਤ ਨੇ ਇੱਕ ਟਵੀਟ ‘ਚ ਲਿਖਿਆ ਹੈ ਕਿ, “ਟਰੈਕਟਰ ਵੀ ਉਹੀ ਨੇ ਅਤੇ ਕਿਸਾਨ ਵੀ ਉਹੀ। ਇਸ ਵਾਰ ਗੂੰਗੀ-ਬੋਲੀ ਸਰਕਾਰ ਨੂੰ ਜਗਾਉਣ ਅਤੇ ਆਪਣੀ ਗੱਲ ਮਨਵਾਉਣ ਦੇ ਲਈ ਕਿਸਾਨ 29 ਨਵੰਬਰ ਟਰੈਕਟਰਾਂ ‘ਤੇ ਸੰਸਦ ਭਵਨ ਜਾਣਗੇ।”
ਇੱਕ ਹੋਰ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ, ‘ਇਹ ਅੰਦੋਲਨ ਉਦੋਂ ਤੱਕ ਦੇਸ਼ ਭਰ ਵਿੱਚ ਜਾਰੀ ਰਹੇਗਾ ਜਦੋਂ ਤੱਕ ਤਿੰਨੋਂ ਕਾਲੇ ਕਾਨੂੰਨਾਂ ਨੂੰ ਵਾਪਿਸ ਨਹੀਂ ਲਿਆ ਜਾਂਦਾ ਅਤੇ ਐਮਐਸਪੀ ‘ਤੇ ਗਾਰੰਟੀ ਕਾਨੂੰਨ ਨਹੀਂ ਬਣ ਜਾਂਦਾ। ਬਿੱਲ ਵਾਪਸੀ ਹੀ ਘਰ ਵਾਪਸੀ ਹੈ। ਇਹ ਅੰਦੋਲਨ ਪਾਣੀ, ਜੰਗਲ ਅਤੇ ਜ਼ਮੀਨ ਨੂੰ ਬਚਾਉਣ ਦਾ ਅੰਦੋਲਨ ਹੈ।”
ਇਹ ਵੀ ਪੜ੍ਹੋ : ਕੰਗਨਾ ਦੇ ‘ਭੀਖ ‘ਚ ਆਜ਼ਾਦੀ’ ਵਾਲੇ ਬਿਆਨ ‘ਤੇ ਮਲਿਕ ਦਾ ਤੰਜ, ‘ਲੱਗਦੈ ਹੈਵੀ ਡੋਜ਼ ਲੈ ਕੇ ਬੈਠੀ ਸੀ’
ਟਿਕੈਤ ਨੇ ਇੱਕ ਚੈੱਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ‘ਸਾਡੀ 22 ਨਵੰਬਰ ਨੂੰ ਲਖਨਊ ‘ਚ ਮਹਾਪੰਚਾਇਤ ਹੈ, ਇਸ ‘ਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਬਰਖਾਸਤ ਕਰਨ ਤੋਂ ਇਲਾਵਾ ਝੋਨੇ-ਗੰਨੇ ਦੇ ਭੁਗਤਾਨ ਦਾ ਮੁੱਦਾ ਅਤੇ ਦਿੱਲੀ ਦੇ ਪ੍ਰਦਰਸ਼ਨ ਦੀ ਰਣਨੀਤੀ ‘ਤੇ ਵਿਚਾਰ ਹੋਵੇਗਾ। ਅਸੀਂ ਆਪਣੇ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰਾਂਗੇ। ਰਾਜਸਥਾਨ, ਯੂ.ਪੀ., ਪੰਜਾਬ, ਹਰਿਆਣਾ ਅਤੇ ਉਤਰਾਖੰਡ ਵਿੱਚ ਕੋਈ ਪ੍ਰੋਗਰਾਮ ਨਹੀਂ ਹੋਵੇਗਾ ਜਦਕਿ ਦੂਜੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਪ੍ਰੋਗਰਾਮ ਹੋਣਗੇ। ਉਨ੍ਹਾਂ ਕਿਹਾ ਸੀ ਕਿ 29 ਨੂੰ ਅਸੀਂ ਸੰਸਦ ਵੱਲ ਮਾਰਚ ਕਰਾਂਗੇ। ਟਿਕਰੀ ਅਤੇ ਗਾਜ਼ੀਪੁਰ ਸਰਹੱਦ ਤੋਂ ਕਿਸਾਨ ਇੱਥੋਂ ਲਈ ਰਵਾਨਾ ਹੋਣਗੇ। ਚੋਣਾਂ ਦੀ ਰਣਨੀਤੀ ਬਾਰੇ ਪੁੱਛੇ ਜਾਣ ‘ਤੇ ਟਿਕੈਤ ਨੇ ਕਿਹਾ ਸੀ ਕਿ ਚੋਣਾਂ ਦੀ ਤਰੀਕ ਆਉਂਦੇ ਹੀ ਅਸੀਂ ਆਪਣੀ ਰਣਨੀਤੀ ਦਾ ਐਲਾਨ ਕਰਾਂਗੇ।
ਵੀਡੀਓ ਲਈ ਕਲਿੱਕ ਕਰੋ -: