kolhapur vendor mixing toilet water: ਜੋ ਲੋਕ ਸੜਕ ਦੇ ਕਿਨਾਰੇ ਖੜ੍ਹੇ ਰੇਹੜੀ ਵਾਲਿਆਂ ਤੋਂ ਚਟਪਟੀ ਚਾਟ ਅਤੇ ਗੋਲ-ਗੱਪੇ ਖਾਂਦੇ ਹਨ, ਇਹ ਖਬਰ ਉਨ੍ਹਾਂ ਲੋਕਾਂ ਨੂੰ ਹੈਰਾਨ ਕਰਨ ਵਾਲੀ ਵੀ ਹੋ ਸਕਦੀ ਹੈ। ਅਕਸਰ ਹੀ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਮਿਲਾਵਟ ਦੀਆਂ ਖਬਰਾਂ ਸਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਪਰ ਜੋ ਖ਼ਬਰ ਹੁਣ ਸਾਹਮਣੇ ਆਈ ਹੈ ਇਹ ਬਹੁਤ ਹੀ ਹੈਰਾਨ ਪ੍ਰੇਸ਼ਾਨ ਕਰਨ ਵਾਲੀ ਹੈ। ਖਾਸਕਰ ਉਨ੍ਹਾਂ ਲੋਕਾਂ ਲਈ ਜਿਆਦਾ ਜੋ ਚਟਪਟੀ ਚਾਟ ਅਤੇ ਗੋਲ-ਗੱਪੇ ਖਾਣ ਦੇ ਸ਼ੌਕੀਨ ਹਨ। ਕਿਉਂਕ ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਸ਼ਾਇਦ ਉਹ ਕਦੇ ਵੀ ਚਟਪਟੀ ਚਾਟ ਅਤੇ ਗੋਲ-ਗੱਪੇ ਨਾ ਖਾਣ। ਦਰਅਸਲ ਇਸ ਤਰਾਂ ਦੀ ਹੈਰਾਨ ਕਰਨ ਵਾਲੀ ਖ਼ਬਰ ਮੁੰਬਈ ਦੇ ਕੋਲਾਪੁਰ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਪਾਣੀ-ਪੂਰੀ ਵਾਲੇ ਨੂੰ ਲੋਕਾਂ ਨੇ ਪਾਣੀ ਵਿੱਚ ਟਾਇਲਟ ਦਾ ਪਾਣੀ ਮਿਲਾਉਂਦੇ ਹੋਏ ਰੰਗੇ ਹੱਥੀਂ ਫੜਿਆ ਹੈ।
ਇਸ ਮਿਲਾਵਟਖੋਰੀ ਸਬੰਧੀ ਸੋਸ਼ਲ ਮੀਡੀਆ ‘ਤੇ ਇੱਕ ਸਥਾਨਕ ਲੋਕਾਂ ਵੱਲੋਂ ਬਣਾਈ ਗਈ ਵੀਡੀਓ ਵੀ ਵਾਇਰਲ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਸ਼ਾਇਦ ਇਸ ਵੀਡੀਓ ਨੂੰ ਦੇਖ ਕੇ ਚਟਪਟੀ ਚਾਟ ਅਤੇ ਗੋਲ-ਗੱਪੇ ਖਾਣ ਦੇ ਚਾਹਵਾਨਾਂ ਦੀ ਭੁੱਖ ਸਦਾ ਲਈ ਖ਼ਤਮ ਹੋ ਜਾਵੇ। ਇੱਥੇ ਸਭ ਤੋਂ ਮਹਤਵਪੂਰਣ ਗੱਲ ਇਹ ਵੀ ਹੈ ਕਿ ਜੋ ਵਿਅਕਤੀ ਫੜਿਆ ਗਿਆ ਹੈ, ਉਹ ਪੂਰੇ ਸ਼ਹਿਰ ਦੇ ਵਿੱਚ ਕਾਫੀ ਜਿਆਦਾ ਮਸ਼ਹੂਰ ਹੈ। ਜਦੋਂ ਉੱਥੇ ਰਹਿਣ ਵਾਲੇ ਸਥਾਨਕ ਲੋਕਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਅਤੇ ਉਨ੍ਹਾਂ ਨੇ ਗੋਲ-ਗੱਪਿਆ ਦੇ ਪਾਣੀ ਵਿੱਚ ਟਾਇਲਟ ਦਾ ਪਾਣੀ ਮਿਲਾਉਂਦੇ ਹੋਏ ਇੱਕ ਵੀਡੀਓ ਵੇਖੀ, ਤਾਂ ਉਹ ਗੁੱਸੇ ਵਿੱਚ ਆ ਗਏ। ਇਸ ਤੋਂ ਬਾਅਦ ਲੋਕਾਂ ਨੇ ਵਿਅਕਤੀ ਦੀ ਰੇਹੜੀ ਕੋਲ ਆ ਕੇ ਉਸ ਨੂੰ ਤੋੜ ਕੇ ਸੁੱਟ ਦਿੱਤਾ। ਇਸ ਦੇ ਨਾਲ ਖਾਣ ਪੀਣ ਦੀਆਂ ਚੀਜ਼ਾਂ ਵੀ ਸੜਕ ਤੇ ਸੁੱਟ ਦਿੱਤੀਆਂ ਗਈਆਂ।
ਵੀਡੀਓ ਵਿੱਚ ਸਾਫ ਵੇਖਿਆ ਜਾ ਰਿਹਾ ਹੈ ਕਿ ਉਹ ਟਾਇਲਟ ਪਾਣੀ ਨਾਲ ਡੱਬਾ ਭਰ ਰਿਹਾ ਹੈ। ਇਹ ਸਪੱਸ਼ਟ ਹੈ ਕਿ ਇਹ ਘਟਨਾ ਸੁਝਾਉਂਦੀ ਹੈ ਕਿ ਸਟਰੀਟ ਫੂਡ ਦੇ ਚਾਹਵਾਨਾਂ ਨੂੰ ਸਫਾਈ ਬਾਰੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।ਦੱਸਿਆ ਜਾਂ ਰਿਹਾ ਹੈ ਕਿ ਜਿਹੜਾ ਵਿਅਕਤੀ ਪਾਣੀ ਪੂਰੀ ਵਿੱਚ ਟਾਇਲਟ ਦਾ ਪਾਣੀ ਮਿਲਾ ਕੇ ਪਾਣੀ ਵੇਚਦਾ ਫੜਿਆ ਗਿਆ ਹੈ, ਉਹ ਆਪਣੀ ਖਾਸ ਪਾਣੀ ਪੁਰੀ ਲਈ ਪੂਰੇ ਸ਼ਹਿਰ ਵਿੱਚ ਪ੍ਰਸਿੱਧ ਸੀ। ਇਹ ਵਿਅਕਤੀ ਆਮ ਤੌਰ ‘ਤੇ ਕੋਲਾਪੁਰ ਵਿੱਚ ਰਨਕਲਾ ਝੀਲ ਦੇ ਨੇੜੇ ਖੜ੍ਹਾ ਹੁੰਦਾ ਸੀ। ਉਸ ਦੇ ਗੋਲ-ਗੱਪਿਆ ਨੂੰ ਮੁੰਬਈ ਦੀ ਵਿਸ਼ੇਸ਼ ਪਾਣੀ-ਪੁਰੀ ਨਾਮ ਦਿੱਤਾ ਗਿਆ ਸੀ। ਇਹ ਕਿਹਾ ਜਾਂਦਾ ਹੈ ਕਿ ਇੱਥੇ ਉਨ੍ਹਾਂ ਲੋਕਾਂ ਦੀ ਇੱਕ ਲਾਈਨ ਲੱਗੀ ਹੁੰਦੀ ਸੀ ਜੋ ਪਾਣੀ ਅਤੇ ਪੁਰੀ ਦੇ ਸ਼ੌਕੀਨ ਹਨ।