ਮੱਧ ਪ੍ਰਦੇਸ਼ ਦੇ ਹਰਦਾ ਰੇਲਵੇ ਸਟੇਸ਼ਨ ਤੋਂ ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇੱਕ ਟਾਵਰ ਵੈਗਨ ਵਿੱਚ ਤਕਨੀਕੀ ਨੁਕਸ (ਇੱਕ ਸਵੈ-ਚਾਲਤ ਯੂਨਿਟ ਜੋ ਓਵਰਹੈੱਡ ਕੇਬਲਾਂ ਦੀ ਜਾਂਚ ਕਰਨ ਲਈ ਵਰਤੀ ਜਾਂਦੀ ਹੈ ਜੋ ਇਲੈਕਟ੍ਰਿਕ ਲੋਕੋਮੋਟਿਵਜ਼ ਨੂੰ ਬਿਜਲੀ ਦਿੰਦੀ ਹੈ) ਕਾਰਨ ਕਾਮਿਆਂ ਨੂੰ ਉਹ ਕੰਮ ਕਰਨ ਲਈ ਮਜਬੂਰ ਹੋਣਾ ਪਿਆ ਹੈ ਜਿਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਕਰੀਬ ਤਿੰਨ ਦਰਜਨ ਲੋਕਾਂ ਨੂੰ ਮਜ਼ਬੂਰੀ ‘ਚ ਵੈਗਨ ਨੂੰ ਧੱਕਾ ਲਗਾਉਣਾ ਪਿਆ ਹੈ। ਮਜ਼ਦੂਰਾਂ ਨੇ ਸਖਤ ਮਿਹਨਤ ਤੋਂ ਬਾਅਦ ਵੈਗਨ ਨੂੰ ਮੇਨ ਲਾਈਨ ਤੋਂ ਦੂਜੇ ਟਰੈਕ ‘ਤੇ ਪਹੁੰਚਾਇਆ। ਇਹ ਧਿਆਨ ਦੇਣ ਯੋਗ ਹੈ ਕਿ ਮਜਦੂਰਾਂ ਨੇ ਵੈਗਨ ਨੂੰ ਧੱਕਾ ਲਗਾਉਣ ਵੇਲੇ ਪੈਰਾਂ ‘ਚ ਕੁੱਝ ਵੀ ਨਹੀਂ ਪਾਇਆ ਹੋਇਆ ਸੀ। ਬਹੁਤ ਸਾਰੇ ਮਜ਼ਦੂਰ ਨੰਗੇ ਪੈਰੀਂ ਬੱਜਰੀ ‘ਤੇ ਵੈਗਨ ਨੂੰ ਧੱਕਾ ਲਈ ਮਜਬੂਰ ਸਨ।
ਇਹ ਵੀ ਪੜ੍ਹੋ : ਬੰਗਾਲ ‘ਚ BJP ਨੂੰ ਲੱਗਿਆ ਇੱਕ ਹੋਰ ਝੱਟਕਾ, ਵਿਧਾਇਕ ਵਿਸ਼ਵਜੀਤ ਦਾਸ ਹੋਏ TMC ‘ਚ ਸ਼ਾਮਿਲ
ਕੁੱਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪੂਰੇ ਅਪ੍ਰੇਸ਼ਨ ਵਿੱਚ ਇੱਕ ਘੰਟਾ ਲੱਗਿਆ ਅਤੇ ਇਸ ਕਾਰਨ ਕੁੱਝ ਰੇਲ ਗੱਡੀਆਂ ਦੇ ਸੰਚਾਲਨ ਵਿੱਚ ਵੀ ਦੇਰੀ ਹੋਈ। ਇਹ ਘਟਨਾ ਮੱਧ ਪ੍ਰਦੇਸ਼ ਤੋਂ ਓਦੋ ਸਾਹਮਣੇ ਆਈ ਹੈ ਜਦੋਂ ਰੇਲ ਮੰਤਰੀ ਖੁਦ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਤੋਂ ਰਾਜ ਦੇ ਰਾਇਗੜਾ ਜ਼ਿਲ੍ਹੇ ਲਈ ਪੂਰੀ ਰਾਤ ਰੇਲ ਵਿੱਚ ਯਾਤਰੀਆਂ ਤੋਂ ਫੀਡਬੈਕ ਲੈਂਦੇ ਵੇਖੇ ਗਏ ਸਨ।
ਇਹ ਵੀ ਦੇਖੋ : ਚੱਲਦੀ interview ਚ ਰੋ ਪਏ ਉੱਚਾ ਪਿੰਡ film ਦੇ ਕਲਾਕਾਰ… | Film Ucha Pind | Navdeep Kaler | Poonam Sood