lalu prasad yadav granted bail: ਪਟਨਾ: ਝਾਰਖੰਡ ਹਾਈ ਕੋਰਟ ਨੇ ਚਾਰੇ ਘੁਟਾਲੇ ਨਾਲ ਸਬੰਧਿਤ ਚਾਈਬਾਸਾ ਮਾਮਲੇ ਵਿੱਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੂੰ ਜ਼ਮਾਨਤ ਦੇ ਦਿੱਤੀ ਹੈ। ਹਾਲਾਂਕਿ, ਲਾਲੂ ਯਾਦਵ ਜੇਲ੍ਹ ਵਿੱਚ ਹੀ ਰਹਿਣਗੇ ਕਿਉਂਕਿ ਦੁਮਕਾ ਖਜ਼ਾਨਾ ਕੇਸ ਅਜੇ ਪੈਂਡਿੰਗ ਹੈ। ਤੁਹਾਨੂੰ ਦੱਸ ਦੇਈਏ ਕਿ ਲਾਲੂ ਯਾਦਵ ਚਾਰਾ ਘੁਟਾਲੇ ਦੇ ਤਿੰਨ ਵੱਖ-ਵੱਖ ਮਾਮਲਿਆਂ ਵਿੱਚ 14 ਸਾਲ ਕੈਦ ਦੀ ਸਜ਼ਾ ਸੁਣਾਈ ਜਾਣ ਤੋਂ ਬਾਅਦ ਝਾਰਖੰਡ ਦੇ ਸਭ ਤੋਂ ਵੱਡੇ ਮੈਡੀਕਲ ਇੰਸਟੀਚਿਉਟ, ਰਾਜਿੰਦਰ ਆਯੁਰਵੈਦ ਇੰਸਟੀਚਿਉਟ (ਰਿਮਸ) ਵਿੱਚ 23 ਦਸੰਬਰ, 2017 ਤੋਂ ਨਿਆਂਇਕ ਹਿਰਾਸਤ ਵਿੱਚ ਦਾਖਲ ਹਨ। ਕੁੱਝ ਮਹੀਨੇ ਪਹਿਲਾਂ, ਲਾਲੂ ਨੂੰ ਕੋਰੋਨਾ ਵਰਾਇਸ ਸੰਕਟ ਤੋਂ ਬਚਾਉਣ ਲਈ ਕਥਿਤ ਤੌਰ ‘ਤੇ ਉਨ੍ਹਾਂ ਨੂੰ ਰਿਮਜ਼ ਡਾਇਰੈਕਟਰ ਦੇ ਬੰਗਲੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਸਤੰਬਰ 2013 ਵਿੱਚ ਚਾਰਾ ਘੁਟਾਲੇ ਦੇ ਪਹਿਲੇ ਕੇਸ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਸਾਲ 2014 ਵਿੱਚ ਜ਼ਮਾਨਤ ‘ਤੇ ਰਿਹਾ ਕੀਤਾ ਗਿਆ ਸੀ ਪਰ ਲਾਲੂ ਨੂੰ ਚਾਰਾ ਘੁਟਾਲੇ ਦੇ ਇੱਕ ਹੋਰ ਕੇਸ ਵਿੱਚ ਸਜ਼ਾ ਸੁਣਾਈ ਜਾਣ ਤੋਂ ਬਾਅਦ ਇੱਕ ਵਾਰ ਫਿਰ ਉਨ੍ਹਾਂ ਨੂੰ 23 ਦਸੰਬਰ 2017 ਨੂੰ ਬਿਰਸਮੁੰਡਾ ਜੇਲ੍ਹ ਭੇਜ ਦਿੱਤਾ ਗਿਆ ਸੀ। ਫਿਲਹਾਲ ਉਹ ਉਦੋਂ ਤੋਂ ਹੀ ਜੇਲ੍ਹ ਵਿੱਚ ਬੰਦ ਹਨ। ਪਰ ਲਾਲੂ ਫਿਲਹਾਲ ਇਸ ਸਮੇਂ ਰਿਮਸ ਵਿਖੇ ਨਿਆਂਇਕ ਹਿਰਾਸਤ ਵਿੱਚ ਇਲਾਜ ਅਧੀਨ ਹੈ।