lockdown again india possibility : ਤਾਲਾਬੰਦੀ ਹਟਾਏ ਜਾਣ ਤੋਂ ਬਾਅਦ ਲੋਕਾਂ ਦੀ ਲਾਪਰਵਾਹੀ ਕਾਰਨ ਇੱਕ ਵਾਰ ਫਿਰ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ‘ਚ ਵਾਧਾ ਹੋ ਲੱਗਾ ਹੈ।ਜਿਸ ਦੇ ਚੱਲਦਿਆਂ ਫਿਰ ਤੋਂ ਲਾਕਡਾਊਨ ਲੱਗਣ ਦੀਆਂ ਆਸ਼ੰਕਾ ਜਾਹਿਰ ਕੀਤੀ ਜਾ ਰਹੀ ਹੈ।ਕੀ ਲਾਕਡਾਊਨ ਫਿਰ ਤੋਂ ਲੱਗ ਸਕਦਾ ਹੈ।ਇਹ ਸਵਾਲ ਲੋਕਾਂ ਦੀ ਜ਼ੁਬਾਨ ‘ਤੇ ਹੈ ਕਿਉਂਕਿ ਪਿਛਲੇ ਕੁਝ ਦਿਨਾਂ ‘ਚ ਅਜਿਹੇ ਹੀ ਸੰਕੇਤ ਮਿਲ ਰਹੇ ਹਨ।ਕੋਵਿਡ-19 ਦੇ ਨਵੇਂ ਮਾਮਲਿਆਂ ‘ਚ ਭਲਾ ਹੀ ਗਿਰਾਵਟ ਆਈ ਹੈ ਪਰ ਕੁਝ ਥਾਵਾਂ ‘ਤੇ ਸਥਿਤੀ ਹੋਰ ਗੰਭੀਰ ਹੋ ਗਈ ਹੈ।ਜਿਥੇ ਨਵੰਬਰ ਦੇ ਮਹੀਨੇ ‘ਚ ਕੋਰੋਨਾ ਮਾਮਲੇ ਘਟਣ ਦੀ ਬਜਾਏ ਵੱਧ ਰਹੇ ਹਨ।ਅਜਿਹੇ ‘ਚ ਸਖਤੀ ਵਰਤਣਾ ਜ਼ਰੂਰੀ ਹੋ ਗਿਆ ਹੈ।ਦਿੱਲੀ ਸਰਕਾਰ ਨੇ ਵੀ ਸਖਤੀ ਵਧਾ ਦਿੱਤੀ ਹੈ।ਗੁਜਰਾਤ ਦੇ ਅਹਿਮਦਾਬਾਦ ‘ਚ ਸ਼ੁੱਕਰਵਾਰ ਰਾਤ ਤੋਂ ਸੋਮਵਾਰ ਸਵੇਰ ਤੱਕ ‘ਪੂਰੀ ਤਰ੍ਹਾਂ ਕਰਫਿਊ’ ਲਗਾ ਦਿੱਤਾ ਗਿਆ ਹੈ।ਦਿੱਲੀ ਸਰਕਾਰ ਨੇ ਵੀ ਸਖਤੀ ਵਧਾ ਦਿੱਤੀ ਹੈ।ਦੂਜੇ ਪਾਸੇ ਕੁਝ ਸੂਬਿਆਂ ਨੇ ਮਾਮਲੇ ਵੱਧਦੇ ਦੇਖ ਸਕੂਲ ਬੰਦ ਕਰ ਦਿੱਤੇ ਹਨ।ਇਨ੍ਹਾਂ ‘ਚ ਹਰਿਆਣਾ, ਉੱਤਰਾਖੰਡ, ਮਿਜ਼ੋਰਮ,
ਹਿਮਾਚਲ ਪ੍ਰਦੇਸ਼ ਵਰਗੇ ਸੂਬੇ ਸ਼ਾਮਲ ਹਨ।ਅਜਿਹੇ ‘ਚ ਦੇਸ਼ਵਿਆਪੀ ਨਾ ਸਹੀ, ਪਰ ਸਥਾਨਕ ਪੱਧਰ ‘ਤੇ ਲਾਕਡਾਊਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ।ਕੰਟੇਨਮੈਂਟ ਜੋਨਾਂ ਅੰਦਰ ਪੂਰੀ ਤਰ੍ਹਾਂ ਲਾਕਡਾਊਨ ਫਿਰ ਤੋਂ ਹੋ ਸਕਦਾ ਹੈ ਪਰ ਬੇਹੱਦ ਸੀਮਿਤ ਇਲਾਕਿਆਂ ‘ਚ।ਕੋਰੋਨਾ ਹੈਂਡਲਿੰਗ ਨੂੰ ਲੈ ਕੇ ਘਿਰੀ ਕੇਜਰੀਵਾਲ ਸਰਕਾਰ ਨੇ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ।ਜਨਤਕ ਥਾਵਾਂ ‘ਤੇ ਮਾਸਕ ਨਾ ਪਹਿਨਣ ਵਾਲਿਆਂ ‘ਤੇ 2000 ਰੁਪਏ ਦਾ ਜੁਰਮਾਨਾ ਲਗਾਉਣ ਦਾ ਐਲਾਨ ਕੀਤਾ ਹੈ।ਅਜੇ ਤੱਕ ਮਾਸਕ ਨਾ ਪਾਉਣ ‘ਤੇ 500 ਰੁ.ਜੁਰਮਾਨਾ ਹੁੰਦਾ ਸੀ।ਮੀਟਿੰਗ ਤੋਂ ਬਾਅਦ ਕੇਜਰੀਵਾਲ ਨੇ ਇਸਦਾ ਐਲਾਨ ਕੀਤਾ।ਦਿੱਲੀ ‘ਚ ਕੋਵਿਡ ‘ਚ ਦੀ ਤੀਜੀ ਲਹਿਰ ਚੱਲ ਰਹੀ ਹੈ।ਇਸ ਤੋਂ ਇਲਾਵਾ, ਦਿੱਲੀ ਸਰਕਾਰ ਨੇ ਸਥਾਨਕ ਪੱਧਰ ‘ਤੇ ਬਾਜ਼ਾਰਾਂ ‘ਚ ਲਾਕਡਾਊਨ ਦੀ ਆਗਿਆ ਵੀ ਕੇਂਦਰ ਤੋਂ ਮੰਗੀ ਹੈ।ਹਾਲਾਂਕਿ ਕੇਜਰੀਵਾਲ ਨੇ ਇਹ ਸਾਫ ਕੀਤਾ ਹੈ ਕਿ ਪੂਰੀ ਦਿੱਲੀ ‘ਚ ਲਾਕਡਾਊਨ ਦਾ ਕੋਈ ਇਰਾਦਾ ਨਹੀਂ ਹੈ।ਦਿੱਲੀ ‘ਚ ਵਿਆਹਾਂ ਸਮਾਰੋਹਾਂ ‘ਤੇ ਮਹਿਮਾਨਾਂ ਦੀ ਲਿਸਟ ਵੀ 200 ਤੋਂ ਘਟਾ ਕੇ 50 ਕਰ ਦਿੱਤੀ ਗਈ ਹੈ।
ਕੇਂਦਰ ਸਰਕਾਰ ਨੇ ਅਨਲਾਕ ਤਹਿਤ, ਪਹਿਲਾਂ 9ਵੀਂ ਤੋਂ 12ਵੀਂ ਜਮਾਤ, ਬਾਅਦ ‘ਚ ਸਾਰੇ ਸਕੂਲ ਖੋਲਣ ਦੀ ਇਜਾਜਤ ਦੇ ਦਿੱਤੀ ਸੀ।ਕਾਲਜ ਅਤੇ ਯੂਨੀਵਰਸਿਟੀਜ਼ ਨੂੰ ਵੀ ਕਲਾਸਾਂ ਲਾਉਣ ਦੀ ਆਗਿਆ ਦਿੱਤੀ ਹੈ।ਅਜਿਹੇ ‘ਚ ਕੁਝ ਸੂਬਿਆਂ ਅਤੇ ਕੇਂਦਰਸ਼ਾਸਿਤ ਪ੍ਰਦੇਸ਼ਾਂ ‘ਚ ਸਕੂਲ ਖੋਲ ਦਿੱਤੇ ਗਏ ਸੀ।ਪਰ ਕੋਰੋਨਾ ਨਾਲ ਜੁੜੀਆਂ ਸਾਵਧਾਨੀਆਂ ਦੇ ਨਾਲ।ਇਸ ਤੋਂ ਬਾਵਜੂਦ ਕੋਰੋਨਾ ਮਾਮਲੇ ਵਧਣ ਦੇ ਚਲਦੇ ਕਈ ਸੂਬਿਆਂ ਨੂੰ ਫਿਰ ਤੋਂ ਸਕੂਲ ਬੰਦ ਕਰਨੇ ਪਏ।ਗੁਜਰਾਤ ਨੇ ਸਕੂਲ ਖੋਲਣ ਦਾ ਫੈਸਲਾ ਟਾਲ ਦਿੱਤਾ ਹੈ।ਮਿਜ਼ੋਰਮ, ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਹਰਿਆਣਾ ‘ਚ ਫਿਰ ਤੋਂ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ।ਸਿਰਫ ਭੋਪਾਲ ਹੀ ਨਹੀਂ, ਪੂਰੇ ਮੱਧ ਪ੍ਰਦੇਸ਼ ‘ਚ ਸਖਤੀ ਵਧਾਈ ਜਾ ਸਕਦੀ ਹੈ।ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਸ਼ੁੱਕਰਵਾਰ ਦੁਪਹਿਰ ਇੱਕ ਅਹਿਮ ਬੈਠਕ ਬੁਲਾਈ ਹੈ।ਇਸ ‘ਚ ਬਾਜ਼ਾਰਾਂ ਦਾ ਨਵੇਂ ਸਿਰੇ ਤੋਂ ਸਮਾਂ ਤੈਅ ਕੀਤਾ ਜਾ ਸਕਦਾ ਹੈ।ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਗਾਈਡਲਾਈਨਜ਼ ‘ਚ ਬਦਲਾਅ ਦੀ ਸੰਭਾਵਨਾ ਹੈ।ਇਸ ਤੋਂ ਇਲਾਵਾ ਵੱਧ ਇਨਫੈਕਸ਼ਨਜ ਵਾਲੇ ਇਲਾਕਿਆਂ ‘ਚ ਮਾਈਕ੍ਰੋ ਲੈਵਲ ‘ਤੇ ਲਾਕਡਾਊਨ ਦਾ ਐਲਾਨ ਵੀ ਹੋ ਸਕਦਾ ਹੈ।
ਇਹ ਵੀ ਦੇਖੋ:ਟੁੱਟੀਆਂ ਚੱਪਲਾਂ ਪਾ ਸੜਕ ‘ਤੇ ਪਾਪੜ ਵੇਚਦੈ ਗੁਰਸਿੱਖ ਬੱਚਾ, ‘ਨਵਾਂ ਸਾਈਕਲ ਲੈਣਾ ਪਰ ਪੈਸੇ ਨਹੀਂ ਜੁੜ ਰਹੇ’…