lucknow expressway bus truck accident : ਆਗਰਾ- ਲਖਨਊ ਐਕਸਪ੍ਰੇਸ ਵੇਅ ‘ਤੇ ਸੋਮਵਾਰ ਸਵੇਰੇ ਇੱਕ ਵੱਡਾ ਹਾਦਸਾ ਹੋਇਆ।ਰਾਜਸਥਾਨ ਤੋਂ ਬਿਹਾਰ ਜਾ ਰਹੀ ਬੱਸ ਨੂੰ ਇੱਕ ਟਰੱਕ ਨੇ ਮਾਰ ਦਿੱਤੀ।ਇਸ ਹਾਸਦੇ ‘ਚ ਅੱਧਾ ਦਰਜਨ ਲੋਕਾਂ ਦੇ ਜਖਮੀ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।ਜਿਨ੍ਹਾਂ ‘ਚੋਂ 3 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਜਖਮੀਆਂ ਨੂੰ ਐਂਬੂਲੈਂਸ ਤੋਂ ਹਸਪਤਾਲ ਭੇਜਿਆ ਗਿਆ ਹੈ।ਦੱਸਣਯੋਗ ਹੈ ਕਿ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ।ਫਿਲਹਾਲ ਟਰੱਕ ਡਰਾਈਵਰ ਦੀ ਭਾਲ ਜਾਰੀ ਹੈ।
ਜਾਣਕਾਰੀ ਮੁਤਾਬਕ, ਫਿਰੋਜ਼ਾਬਾਦ ਦੇ ਥਾਣਾ ਨਗਲਾ ਖੰਗਰ ਖੇਤਰ ਦੇ ਖੰਬਾ ਨੰਬਰ 66 ਦੇ ਕੋਲ ਰਾਜਸਥਾਨ ਤੋਂ ਬਿਹਾਰ ਜਾ ਰਹੀ ਇੱਕ ਬੱਸ ਨੂੰ ਟਰੱਕ ਨੇ ਪਿੱਛੋਂ ਟੱਕਰ ਮਾਰ ਦਿੱਤੀ।ਜਿਸ ‘ਚ ਦਰਜਨ ਯਾਤਰੀ ਜਖਮੀ ਹੋ ਗਏ।ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ।ਜਿਨ੍ਹਾਂ ਨੂੰ ਐਂਬੂਲੈਂਸ ਤੋਂ ਸ਼ਿਕੋਹਾਬਾਦ ਜ਼ਿਲਾ ਸੰਯੁਕਤ ਹਸਪਤਾਲ ਲਿਆਂਦਾ ਗਿਆ।ਜਿਥੇ ਉਕਤ ਜਖਮੀ ਲੋਕ ਜੇਰੇ ਇਲਾਜ ਹਨ।