Made the ATM juice shop: ਅਕਸਰ ਤੁਸੀਂ ਬੈਂਕ ਨਾਲ ਜੁੜੇ ਅਜਿਹੇ ਮੇਲ ਅਤੇ ਐਸਐਮਐਸ ਪ੍ਰਾਪਤ ਕਰੋਗੇ, ਜਿਨ੍ਹਾਂ ਵਿੱਚ ਕਿਹਾ ਜਾਂਦਾ ਹੈ ਕਿ ਆਪਣੇ ਏਟੀਐਮ ਕਾਰਡ ਦਾ ਪਿੰਨ ਨੰਬਰ ਕਿਸੇ ਨਾਲ ਸਾਂਝਾ ਨਾ ਕਰੋ। ਇਸਦੇ ਨਾਲ, ਏਟੀਐਮ ਦੇ ਅੰਦਰ ਵੀ ਅਜਿਹੇ ਨਿਯਮ ਲਿਖੇ ਗਏ ਹੁੰਦੇ ਹਨ, ਜਿਸ ਵਿੱਚ ਇੱਕ ਸਮੇਂ ਸਿਰਫ ਇੱਕ ਵਿਅਕਤੀ ਨੂੰ ਨਕਦ ਕੱਡਵਾਉਂਣ ਦੀ ਆਗਿਆ ਹੁੰਦੀ ਹੈ। ਬੈਂਕ ਆਪਣੇ ਗਾਹਕਾਂ ਨੂੰ ਏਟੀਐਮ ਦੀ ਧੋਖਾਧੜੀ ਤੋਂ ਬਚਾਉਣ ਲਈ ਅਜਿਹਾ ਕਰਦੇ ਹਨ। ਪਰ ਇਸ ਦੌਰਾਨ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਵਿਅਕਤੀ ਨੇ ਏਟੀਐਮ ਦੇ ਕਮਰੇ ਨੂੰ ਆਪਣੀ ਜੂਸ ਦੀ ਦੁਕਾਨ ਨਾਲ ਹੀ ਜੋੜ ਲਿਆ ਹੈ। ਵਿਅਕਤੀ ਨੇ ਏਟੀਐਮ ਕਮਰੇ ਦੇ ਅੰਦਰ ਆਪਣੇ ਗਾਹਕਾਂ ਲਈ ਕੁਰਸੀਆਂ ਅਤੇ ਮੇਜ਼ ਵੀ ਲਗਾ ਦਿੱਤੇ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਇਹ ਮਾਮਲਾ ਮਹਾਰਾਸ਼ਟਰ ਦੇ ਅਮਰਾਵਤੀ ਖੇਤਰ ਦਾ ਹੈ, ਜਿੱਥੇ ਜੂਸ ਅਤੇ ਲੱਸੀ ਦੀ ਦੁਕਾਨ ਚਲਾ ਰਹੇ ਇੱਕ ਵਿਅਕਤੀ ਨੇ ਬੈਂਕ ਦੇ ਨਿਯਮਾਂ ਨੂੰ ਹੀ ਛਿੱਕੇ ਟੰਗ ਦਿੱਤਾ ਹੈ। ਇਸ ਆਦਮੀ ਦਾ ਏਟੀਐਮ ਦੇ ਬਿਲਕੁਲ ਬਾਹਰ ਜੂਸ ਅਤੇ ਲੱਸੀ ਦੀ ਸਟਾਲ ਹੈ। ਵੀਡੀਓ ਵਿੱਚ ਵੇਖਿਆ ਜਾ ਰਿਹਾ ਹੈ ਕਿ ਉਸ ਵਿਅਕਤੀ ਨੇ ਆਪਣੀ ਜੂਸ ਦੀ ਦੁਕਾਨ ਦਾ ਬੋਰਡ ਲਗਾਉਂਦੇ ਹੋਏ ਏਟੀਐਮ ਦੇ ਅੰਦਰ ਬੈਠਣ ਲਈ ਆਪਣੇ ਗਾਹਕਾਂ ਲਈ ਇੱਕ ਟੇਬਲ ਅਤੇ ਲੱਗਭਗ 8-10 ਕੁਰਸੀਆਂ ਵੀ ਰੱਖੀਆਂ ਹਨ।
ਵੀਡੀਓ ਵਿੱਚ ਵੇਖਿਆ ਜਾ ਰਿਹਾ ਹੈ ਕਿ ਲੋਕ ‘ਪਰਦੇਸੀ ਮਸ਼ਹੂਰ ਲੱਸੀ ਅਤੇ ਜੂਸ ਸੈਂਟਰ’ ਨਾਮ ਦੇ ਇਸ ਸਟਾਲ ‘ਤੇ ਲੋਕ ਭੀੜ ਦੇ ਵਿੱਚੋਂ ਹੀ ਏਟੀਐਮ ਤੋਂ ਆਪਣੇ ਪੈਸੇ ਕੱਡਵਾਉਂਣ ਲਈ ਮਜਬੂਰ ਹਨ। ਬੈਂਕ ਦੇ ਨਿਯਮਾਂ ਅਨੁਸਾਰ ਏਟੀਐਮ ਕਮਰੇ ਦੇ ਅੰਦਰ ਇੱਕ ਸਮੇਂ ਸਿਰਫ ਇੱਕ ਵਿਅਕਤੀ ਆਪਣੇ ਪੈਸੇ ਕੱਢਵਾ ਸਕਦਾ ਹੈ। ਪਰ, ਇਸ ਏਟੀਐਮ ਕਮਰੇ ਵਿੱਚ ਨਾ ਸਿਰਫ ਬੈਂਕ ਨਿਯਮਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ, ਬਲਕਿ ਗਾਹਕਾਂ ਦੇ ਪੈਸੇ ਅਤੇ ਉਨ੍ਹਾਂ ਦੀ ਸੁਰੱਖਿਆ ਨਾਲ ਵੀ ਖੇਡਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਵੀ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਕੁੱਝ ਬਦਮਾਸ਼ ਏਟੀਐਮ ਕਾਰਡ ਦੀ ਕਲੋਨਿੰਗ ਕਰ ਰਹੇ ਸਨ ਅਤੇ ਲੋਕਾਂ ਦੇ ਖਾਤਿਆਂ ਵਿੱਚੋਂ ਪੈਸੇ ਕੱਢਵਾ ਰਹੇ ਸਨ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਦੇ ਅਨੁਸਾਰ, ਇਨ੍ਹਾਂ ਬਦਮਾਸ਼ਾਂ ਨੇ ਅੱਠ ਰਾਜਾਂ ਦੇ ਤਕਰੀਬਨ 23 ਸ਼ਹਿਰਾਂ ਵਿੱਚ ਹੁਣ ਤੱਕ ਬਹੁਤ ਸਾਰੇ ਲੋਕਾਂ ਨੂੰ ਲੁੱਟਿਆ ਹੈ। ਬਦਮਾਸ਼ ਏਟੀਐਮ ਦੇ ਅੰਦਰ ਮਦਦ ਕਰਨ ਦੇ ਬਹਾਨੇ ਲੋਕਾਂ ਦੇ ਕਾਰਡਾਂ ਦੇ ਕਲੋਨ ਬਣਾਉਂਦੇ ਸਨ।