madhya pradesh coronavirus covid-19 test: ਦੇਸ਼ ‘ਚ ਕੋਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਦਾ ਗ੍ਰਾਫ ਤੇਜ਼ੀ ਨਾਲ ਵੱਧ ਰਿਹਾ ਹੈ।ਮੱਧ-ਪ੍ਰਦੇਸ਼ ‘ਚ ਵੀ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ।ਐੱਮਪੀ ‘ਚ ਦੂਜੇ ਸੂਬਿਆਂ ਦੀ ਤੁਲਨਾ ‘ਚ ਕੋਰੋਨਾ ਦੀ ਟੈਸਟਿੰਗ ਦੀ ਰਫਤਾਰ ਬਹੁਤ ਹੌਲੀ ਹੈ।ਦਿੱਲੀ ‘ਚ ਜਿਥੇ ਪ੍ਰਤੀ ਦਿਨ ਦਸ ਲੱਖ ਦੀ ਅਬਾਦੀ ‘ਤੇ 65, 176 ਕੋਰੋਨਾ ਸੈਂਪਲ ਲਏ ਜਾ ਰਹੇ ਹਨ।ਉਥੇ ਮੱਧ ਪ੍ਰਦੇਸ਼ ‘ਚ ਇਹ ਅੰਕੜਾ ਸਿਰਫ 11,921 ਹੈ।15 ਅਗਸਤ ਤੱਕ ਸਿਰਫ 10 ਲੱਖ ਟੈਸਟ ਹੀ ਹੋਏ ਹਨ।ਦੂਜੀ ਸਮੱਸਿਆ ਇਹ ਹੈ ਕਿ ਸੂਬੇ ‘ਚ ਸਿਹਤ ਕਰਮਚਾਰੀ ਵੀ ਤੇਜੀ ਨਾਲ ਕੋਰੋਨਾ ਦੀ ਚਪੇਟ ‘ਚ ਆ ਰਹੇ ਹਨ।ਜਿਸ ਕਾਰਨ ਸਿਹਤ ਪ੍ਰਸ਼ਾਸਨ ਦੀਆਂ ਚਿੰਤਾਵਾਂ ਵੱਧਦੀਆਂ ਦਿਸ ਰਹੀਆਂ ਹਨ।ਜਿਸਦੇ ਚੱਲਦਿਆਂ ਐੱਮ.ਪੀ. ਪੁਲਸ ਪ੍ਰਸ਼ਾਸਨ ਸਰਗਰਮ ਹੋਇਆ ਹੈ ਅਤੇ ਕਈ ਨਿਯਮ, ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ।ਜਿਨ੍ਹਾਂ ‘ਚੋਂ ਮਾਸਕ ਪਾਉਣਾ ਇਹ ਅਹਿਮ ਨਿਯਮ ਹੈ।ਇਸ ਦੌਰਾਨ ਐੱਮ ਪੀ ਪੁਲਸ ਨੇ ਕੁਝ ਸਿਰਫਿਰਿਆਂ ਨੂੰ ਬਿਨਾਂ ਮਾਸਕ ਦੇ ਮੋਟਰਸਾਈਕਲ ‘ਤੇ ਘੁੰਮਦਿਆਂ ਕਾਬੂ ਕੀਤਾ ਹੈ।ਆਓ, ਦਿਖਾਉਂਦੇ ਹਨ ਕਿਵੇਂ ਪੁਲਸ ਮੁਲਾਜ਼ਮ ਇਨ੍ਹਾਂ ਸਿਰਫਿਰਿਆਂ ਦੀ ਧੁਲਾਈ ਕਰਦੇ ਨਜ਼ਰ ਆ ਰਹੇ ਹਨ, ਦੇਖੋ ਪੂਰੀ ਵੀਡੀਓ…….:
ਇਹ ਵੀ ਦੇਖੋ:Bathinda ਤੋਂ ਇਹ ਕਿਸਾਨ ਜੱਥਾ ਅੱਜ ਹੀ ਜੁੱਲੀ ਬਿਸਤਰਾ ਲੈ ਕੇ ਨਿਕਲਿਆ Delhi ਵੱਲ