ਬੁੱਧਵਾਰ ਨੂੰ ਅਸਮ ਵਿੱਚ ਬ੍ਰਹਮਪੁੱਤਰ ਨਦੀ ਵਿੱਚ ਦੋ ਕਿਸ਼ਤੀਆਂ ਦੀ ਟੱਕਰ ਤੋਂ ਬਾਅਦ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਮੀਡੀਆ ਰਿਪੋਰਟਸ ਦੇ ਅਨੁਸਾਰ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਦੋ ਕਿਸ਼ਤੀਆਂ ਵਿੱਚ ਲੱਗਭਗ 100 ਲੋਕ ਸਵਾਰ ਸਨ।
ਕਿਸ਼ਤੀ ਹਾਦਸੇ ਦੀ ਖ਼ਬਰ ‘ਤੇ, ਰਾਜ ਦੇ ਮੁੱਖ ਮੰਤਰੀ ਨੇ ਦੁੱਖ ਪ੍ਰਗਟ ਕੀਤਾ ਅਤੇ ਤੁਰੰਤ ਬਚਾਅ ਕਾਰਜਾਂ ਦੇ ਨਿਰਦੇਸ਼ ਦਿੱਤੇ ਹਨ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਜੋਰਹਾਟ ਵਿੱਚ ਨਿਮਤੀ ਨੇੜੇ ਕਿਸ਼ਤੀ ਹਾਦਸੇ ਦੀ ਪੁਸ਼ਟੀ ਕਰਦਿਆਂ ਇਸ ਨੂੰ ਇੱਕ ਦੁਖਦਾਈ ਘਟਨਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ- ਰਾਜ ਮੰਤਰੀ ਬਿਮਲ ਬੋਰਹ ਨੂੰ ਤੁਰੰਤ ਘਟਨਾ ਸਥਾਨ ‘ਤੇ ਜਾਣ ਲਈ ਕਿਹਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ ਵੀ ਕੱਲ੍ਹ ਨਿਮਤੀ ਘਾਟ ਜਾਵਾਂਗਾ।
ਇਹ ਵੀ ਪੜ੍ਹੋ : ਕਿਸਾਨਾਂ ਤੇ ਹਰਿਆਣਾ ਸਰਕਾਰ ਵਿਚਕਾਰ ਫਿਰ ਬੇਸਿੱਟਾਂ ਰਹੀ ਗੱਲਬਾਤ, ਕਰਨਾਲ ‘ਚ ਜਾਰੀ ਰਹੇਗਾ ਮੋਰਚਾ
ਅਸਾਮ ਦੇ ਮੁੱਖ ਮੰਤਰੀ ਨੇ ਕਿਹਾ ਕਿ ਮਾਜੂਲੀ ਅਤੇ ਜੋਰਹਾਟ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਰਾਸ਼ਟਰੀ ਆਫ਼ਤ ਰਾਹਤ ਬਲ ਅਤੇ ਰਾਜ ਆਪਦਾ ਰਾਹਤ ਬਲ ਦੀ ਸਹਾਇਤਾ ਨਾਲ ਆਪਣੇ ਬਚਾਅ ਕਾਰਜ ਨੂੰ ਹੋਰ ਤੇਜ਼ ਕਰਨ।