ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਜੇਕਰ ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਮੈਚ ਕੋਲਕਾਤਾ ਜਾਂ ਮੁੰਬਈ ਵਿੱਚ ਖੇਡਿਆ ਜਾਂਦਾ ਤਾਂ ਭਾਰਤ ਜਿੱਤ ਜਾਂਦਾ । ਕੋਲਕਾਤਾ ਦੇ ਨੇਤਾਜੀ ਇੰਡੋਰ ਸਟੇਡੀਅਮ ਵਿੱਚ ਪਾਰਟੀ ਵਰਕਰਾਂ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਨੇ ਦੋਸ਼ ਲਾਇਆ ਕਿ ਦੇਸ਼ ਦੀ ਕ੍ਰਿਕਟ ਟੀਮ ਦਾ ‘ਭਗਵਾਕਰਨ’ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਮਮਤਾ ਬੈਨਰਜੀ ਨੇ ਕਿਹਾ ਕਿ ਉਹ ਪੂਰੇ ਦੇਸ਼ ਨੂੰ ਭਗਵੇ ਰੰਗ ਵਿੱਚ ਰੰਗਣ ਦੀ ਕੋਸ਼ਿਸ਼ ਕਰ ਰਹੇ ਹਨ। ਸਾਨੂੰ ਆਪਣੇ ਭਾਰਤੀ ਖਿਡਾਰੀਆਂ ’ਤੇ ਮਾਣ ਹੈ ਅਤੇ ਮੇਰਾ ਮੰਨਣਾ ਹੈ ਕਿ ਜੇਕਰ ਫਾਈਨਲ ਮੈਚ ਕੋਲਕਾਤਾ ਜਾਂ ਵਾਨਖੇੜੇ (ਮੁੰਬਈ) ਵਿੱਚ ਹੋਇਆ ਹੁੰਦਾ ਤਾਂ ਅਸੀਂ ਕ੍ਰਿਕਟ ਵਿਸ਼ਵ ਕੱਪ ਜਿੱਤ ਜਾਂਦੇ। ਉਨ੍ਹਾਂ ਨੇ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਨੇ ਵੀ ਭਗਵਾ ਜਰਸੀ ਪਾ ਕੇ ਟੀਮ ਨੂੰ ਭਗਵਾ ਕਰਨ ਦੀ ਕੋਸ਼ਿਸ਼ ਕੀਤੀ। ਖਿਡਾਰੀਆਂ ਨੇ ਵਿਰੋਧ ਕੀਤਾ ਅਤੇ ਨਤੀਜੇ ਵਜੋਂ ਉਨ੍ਹਾਂ ਨੂੰ ਮੈਚਾਂ ਦੌਰਾਨ ਉਹ ਜਰਸੀ ਨਹੀਂ ਪਾਉਣੀ ਪਈ।”
ਭਾਜਪਾ ’ਤੇ ਹਮਲਾ ਜਾਰੀ ਰਖਦਿਆਂ ਬੈਨਰਜੀ ਨੇ ਕਿਹਾ ਕਿ ਜਿੱਥੇ ਵੀ ਪਾਪੀ ਲੋਕ ਜਾਂਦੇ ਹਨ, ਉਹ ਅਪਣੇ ਪਾਪ ਅਪਣੇ ਨਾਲ ਲੈ ਕੇ ਜਾਂਦੇ ਹਨ। ਉਨ੍ਹਾਂ ਨੇ ਕਿਸੇ ਦਾ ਨਾਂ ਲਏ ਬਿਨ੍ਹਾਂ ਕਿਹਾ ਕਿ ਭਾਰਤੀ ਟੀਮ ਇੰਨੀ ਵਧੀਆ ਖੇਡੀ ਕਿ ਉਸ ਨੇ ਵਿਸ਼ਵ ਕੱਪ ਦੇ ਸਾਰੇ ਮੈਚ ਜਿੱਤੇ, ਇੱਕ ਨੂੰ ਛੱਡ ਕੇ ਜਿਸ ਵਿੱਚ ਪਾਪੀਆਂ ਨੇ ਹਿੱਸਾ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ : –