2024 ਦੀਆਂ ਲੋਕ ਸਭਾ ਚੋਣਾਂ ਦੇ ਦੌਰ ਵਿੱਚ, ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਦੀ ਪਾਰਟੀ ਨੇ ਪੱਛਮੀ ਬੰਗਾਲ ਤੋਂ ਇਲਾਵਾ 21 ਜੁਲਾਈ ਨੂੰ ਦੇਸ਼ ਭਰ ਵਿੱਚ ਇੱਕ ਵਰਚੁਅਲ ਰੈਲੀ ਕਰਨ ਦਾ ਫੈਸਲਾ ਕੀਤਾ ਹੈ।
ਇਸਦੇ ਨਾਲ ਹੀ, 2024 ਦੀ ਮੁਹਿੰਮ ‘ਦੇਸ਼ ਜਾਦੇਰ ਚਾਇੱਛੇ’ (ਜਿਸ ਨੂੰ ਦੇਸ਼ ਚਾਹੁੰਦਾ ਹੈ) ਦੀ ਟੈਗਲਾਈਨ ਨਾਲ ਰਾਸ਼ਟਰੀ ਰਾਜਨੀਤੀ ਦੇ ਖੇਤਰ ‘ਚ ਪੈਰ ਰੱਖਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦਰਅਸਲ, ਯੂਥ ਕਾਂਗਰਸ ਦੇ 13 ਵਰਕਰਾਂ ਦੀ ਹੱਤਿਆ ਨੂੰ ਯਾਦ ਕਰਦਿਆਂ, ਟੀਐਮਸੀ ਹਰ ਸਾਲ ਕੋਲਕਾਤਾ ਤੋਂ ਧਰਮਤਾਲ ਤੱਕ ਪੈਦਲ ਮਾਰਚ ਕੱਢਦੀ ਸੀ। ਪਰ ਇਸ ਵਾਰ ਕੋਰੋਨਾ ਮਹਾਂਮਾਰੀ ਦੇ ਕਾਰਨ, ਇਹ ਰੈਲੀ ਵਰਚੁਅਲ ਹੋਵੇਗੀ। ਇਸ ਵਾਰ ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਬੰਗਾਲ ਦੇ ਨਾਲ-ਨਾਲ ਦੂਜੇ ਰਾਜਾਂ ਵਿੱਚ ਵੀ ਵੱਡੇ ਪਰਦੇ ਰਾਹੀਂ ਲੋਕਾਂ ਨੂੰ ਸੰਬੋਧਿਤ ਕਰਨ ਦਾ ਇਰਾਦਾ ਬਣਾ ਰਹੇ ਹਨ।
ਇਹ ਵੀ ਪੜ੍ਹੋ : ਵੱਡੀ ਖਬਰ : ਮਾਲੀ ਦੇ ਅੰਤਰਿਮ ਰਾਸ਼ਟਰਪਤੀ ਅਸੀਮੀ ਗੋਇਤਾ ‘ਤੇ ਹੋਇਆ ਹਮਲਾ
21 ਜੁਲਾਈ ਦੇ ਪ੍ਰੋਗਰਾਮ ਤੋਂ 48 ਘੰਟੇ ਪਹਿਲਾਂ ਟੀਐਮਸੀ ਨੇ ਆਗਾਮੀ ਲੋਕ ਸਭਾ ਚੋਣਾਂ ਲਈ ਇਸ ਦੀ ਟੈਗਲਾਈਨ ‘ਦੇਸ਼ ਜਾਦੇਰ ਚਾਇੱਛੇ’ ਦਾ ਉਦਘਾਟਨ ਵੀ ਕੀਤਾ। ਇਸ ਦਿਨ ਮਮਤਾ ਬੈਨਰਜੀ ਦੀ ਆਵਾਜ਼ ਗੁਜਰਾਤ ਤੋਂ ਲੈ ਕੇ ਉੱਤਰ ਪ੍ਰਦੇਸ਼ ਅਤੇ ਮਨੀਪੁਰ ਤੱਕ ਹਰ ਰਾਜ ਵਿੱਚ ਸੁਣੀ ਜਾਵੇਗੀ। ਇਸ ਸਾਲ ਟੀਐਮਸੀ ਲਈ ਇਸ ਤੋਂ ਵੀ ਖ਼ਾਸ ਗੱਲ ਇਹ ਬਣ ਗਈ ਹੈ ਕਿ ਮਮਤਾ ਬੈਨਰਜੀ ਦੀ ਨਜ਼ਰ ਪਿਛਲੇ ਲੰਬੇ ਸਮੇਂ ਤੋਂ ਨਵੀਂ ਦਿੱਲੀ ਉੱਤੇ ਹੈ। ਬੰਗਾਲ ਰਾਜ ਦੀਆਂ ਚੋਣਾਂ ਵਿੱਚ ਵੱਡੀ ਜਿੱਤ ਤੋਂ ਬਾਅਦ ਹੁਣ ਉਨ੍ਹਾਂ ਦਾ ਅਗਲਾ ਉਦੇਸ਼ ਰਾਸ਼ਟਰੀ ਰਾਜਨੀਤੀ ਹੈ।
ਇਹ ਵੀ ਦੇਖੋ : Punjab ‘ਚ ਖੁੱਲਣਗੇ School ,Punjab Government ਦੀਆਂ ਨਵੀਆਂ Guidelines ਜਾਰੀ, ਵਿਆਹ ਤੇ ਭੋਗ ‘ਤੇ ਇਨਡੋਰ 150