mamta banerjee and bjp govt.: ਪੱਛਮੀ ਬੰਗਾਲ ਚੋਣਾਂ ਤੋਂ ਪਹਿਲਾਂ ਬੀਜੇਪੀ ਅਤੇ ਤ੍ਰਿਣਮੂਲ ਕਾਂਗਰਸ ‘ਚ ਆਪਸੀ ਖਿੱਚੋਤਾਨ ਜਾਰੀ ਹੈ।ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੋਲਪੁਰ ‘ਚ ਰੋਡ ਸ਼ੋਅ ਕੱਢਿਆ।ਇਸਦੇ ਬਾਰੇ ਬੀਜੇਪੀ ‘ਤੇ ਨਿਸ਼ਾਨਾ ਸਾਧਦੇ ਹੋਏ ਮਮਤਾ ਬੈਨਰਜੀ ਨੇ ਕਿਹਾ ਕਿ ਬੰਗਾਲ ਦੀ ਸੱਭਿਅਤਾ ਦੇ ਬਾਰੇ ‘ਚ ਉਨ੍ਹਾਂ ਕੁਝ ਨਹੀਂ ਪਤਾ।ਉਨਾਂ੍ਹ ਨੂੰ ਇਹ ਵੀ ਨਹੀਂ ਪਤਾ ਕਿ ਰਵਿੰਦਰਨਾਥ ਸ਼ਾਂਤੀਨਿਕੇਤਨ ‘ਚ ਪੈਦਾ ਨਹੀਂ ਹੁੰਦੇ ਸੀ ਜਾਂ ਨਹੀਂ।ਮਮਤਾ ਬੈਨਰਜੀ ਨੇ ਕਿਹਾ ਕਿ ਉਹ ਲੋਕ ਗਾਂਧੀ ਜੀ, ਵਿਵੇਕਾਨੰਦ ਦਾ ਸਨਮਾਨ ਨਹੀਂ ਕਰਦੇ।ਉਹ ਲੋਕ ਕਵਿ ਗੁਰੂ ਦਾ ਕੀ ਸਨਮਾਨ ਕਰਨਗੇ।ਸਾਡਾ ਬੰਗਾਲ ਉਂਝ ਤਾਂ ਸੋਨਾਰ ਬੰਗਲਾ ਹੈ,
ਉਹ ਇਸ ਨੂੰ ਕੀ ਸੋਨਾ ਬਣਾਉਣਗੇ।ਮਮਤਾ ਨੇ ਕਿਹਾ ਕਿ ਉਨ੍ਹਾਂ ਨੇ ਸ਼ਾਂਤੀਨਿਕੇਤਨ ਦਾ ਵਾਤਾਵਰਨ ਖਰਾਬ ਕੀਤਾ ਹੈ।ਬੰਗਾਲ ‘ਚ ਆਉਂਦੇ ਹੈ ਤਾਂ ਕਿਸੇ ਆਦੀਵਾਸੀ ਦੇ ਘਰ ਪਹੁੰਚ ਜਾਂਦੇ ਹਨ।ਪਰ ਉਹ ਖਾਣਾ 5 ਸਿਤਾਰਾ ਹੋਟਲ ਤੋਂ ਮੰਗਵਾਉਂਦੇ ਹਨ।ਮਮਤਾ ਨੇ ਕਿਹਾ ਕਿ ਬੀਜੇਪੀ ਬੰਗਾਲੀਆਂ ਦੀ ਸੰਸਕ੍ਰਿਤੀ ਨਹੀਂ ਸਮਝਾਉਂਦੀ।ਉਹ ਧਰਮ ਦੇ ਨਾਮ ‘ਤੇ ਵਿਭਾਜਨ ਦੀ ਸਿਆਸਤ ਕਰਦੇ ਹਨ।ਉਨ੍ਹਾਂ ਨੇ ਆਤਮਨਿਰਭਰ ਲੋਕਾਂ ਨੂੰ ਅਪਮਾਨਤ ਕਰਨ ਦੀ ਕੋਸ਼ਿਸ਼ ਕਰਦੇ ਹਨ।ਉਹ ਬਿਹਾਰ ਦੇ ਲੋਕਾਂ ਨੂੰ ਲਿਆ ਕੇ ਵਿਸ਼ਵ ਭਾਰਤ ‘ਚ ਦੰਗੇ ਕਰਵਾਉਣਾ ਚਾਹੁੰਦੇ ਹਨ।ਮਮਤਾ ਨੇ ਬੀਜੇਪੀ ਨੂੰ ਚਿਤਾਵਨੀ ਦਿੱਤੀ ਕਿ ਜਨਤਾ ਦਾ ਅਪਮਾਨ ਕਿਸੇ ਵੀ ਹਾਲ ‘ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਮਮਤਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਡੇ ਇਲਾਕੇ ‘ਚ ਬਾਹਰੀ ਲੋਕ ਦਿਖਾਈ ਦਿੰਦੇ ਹਨ ਤਾਂ ਤੁਸੀਂ ਇਲਾਕੇ ਦੀ ਪੁਲਸ ਨੂੰ ਖਬਰ ਕਰੋ।ਬੀਜੇਪੀ ਸੋਚਦੀ ਹੈ ਕਿ ਉਹ ਪੈਸੇ ਖਰਚ ਕਰਕੇ ਲੋਕਾਂ ਤੋਂ ਵੋਟ ਹੜੱਪਣਾ ਚਾਹੁੰਦੀ ਹੈ।
BJP ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵੱਡਾ ਬਿਆਨ, ਕਿਹਾ Boneless ਹੈ ਪੰਜਾਬ ਦਾ DGP, Live ਸੁਣੋ ਹੋਰ ਕੀ ਕਿਹਾ