mamta banerjee released election manifesto: ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਪੱਛਮੀ ਬੰਗਾਲ ‘ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅੱਜ ਆਪਣਾ ਚੋਣਾਵੀ ਮੈਨੀਫੈਸਟੋ ਜਾਰੀ ਕੀਤਾ ਹੈ।ਮਮਤਾ ਬੈਨਰਜੀ ਅੱਜ ਝਾੜਗ੍ਰਾਮ ‘ਚ ਦੋ ਰੈਲੀਆਂ ਨੂੰ ਸੰਬੋਧਿਤ ਕਰਨ ਤੋਂ ਬਾਅਦ ਕੋਲਕਾਤਾ ਆਈ ਅਤੇ ਸ਼ਾਮ ਨੂੰ ਮੈਨੀਫੈਸਟੋ ਜਾਰੀ ਕੀਤਾ।ਮਮਤਾ ਬੈਨਰਜੀ ਨੇ ਚੋਣ ਮੈਨੀਫੈਸਟੋ ‘ਚ ਕਲਿਆਣਕਾਰੀ ਯੋਜਨਾਵਾਂ ਦਾ ਵਾਅਦਾ ਕਰਦੇ ਹੋਏ ਕਿ 18 ਸਾਲਾ ਵਿਧਵਾ ਨੂੰ ਪੈਨਸ਼ਨ ਦਿੱਤੀ ਜਾਵੇਗੀ।ਵਿਧਵਾ ਨੂੰ 1000 ਰੁਪਏ ਦਿੱਤਾ ਜਾਵੇਗਾ।ਸਰਕਾਰ ਘਰ-ਘਰ ਰਾਸ਼ਨ ਪਹੁੰਚਾਏਗੀ।ਸੱਤਾ ‘ਚ ਆਉਣ ‘ਤੇ ਵਿਧਵਾ, ਸੀਨੀਅਰ ਸਿਟੀਜ਼ਨ ਅਤੇ ਦਿਵਆਂਗ ਸਮੇਤ ਆਰਥਿਕ ਰੂਪ ਤੋਂ ਕਮਜ਼ੋਰ ਲੋਕਾਂ ਨੂੰ 1000-1000 ਰੁਪਏ ਦਿੱਤੇ ਜਾਣਗੇ।
ਅਨੁਸੂਚਿਤ ਜਾਤੀਆਂ ਲਈ ਹਰ ਸਾਲ 12000 ਰੁਪਏ ਦਿੱਤੇ ਜਾਣਗੇ।ਸਧਾਰਨ ਪਰਿਵਾਰ ਦੇ ਲੋਕਾਂ ਨੂੰ ਹਰ ਮਹੀਨੇ 500 ਅਤੇ ਅਨੁਸੂਚਿਤ ਜਾਤੀ ਅਤੇ ਜਨਜਾਤੀ ਦੇ ਲੋਕਾਂ ਨੂੰ 1000 ਰੁਪਏ ਦਿੱਤੇ ਜਾਣਗੇ।ਉਨਾਂ੍ਹ ਨੇ ਕਿਹਾ ਕਿ ਕਿਸਾਨਾਂ ਨੂੰ 5000 ਰੁਪਏ ਮਿਲਦਾ ਹੈ, ਪਰ ਹੁਣ ਕਿਸਾਨਾਂ ਨੂੰ 10,000 ਰੁਪਏ ਦਿੱਤਾ ਜਾਵੇਗਾ।ਉਨ੍ਹਾਂ ਨੇ ਕਿਹਾ ਕਿ 10 ਲੱਖ ਦਾ ਕ੍ਰੈਡਿਟ ਕਾਰਡ ਵਿਦਿਆਰਥੀਆਂ ਨੂੰ ਦਿੱਤਾ ਜਾਵੇਗਾ।ਇਸ ਦੇ ਨਾਲ ਹੀ ਮੰਡਲ ਕਮਿਸ਼ਨ ਦੇ ਤਹਿਤ ਓਬੀਸੀ ‘ਚ ਸ਼ਾਮਲ ਕਰਨ ਦੇ ਲਈ ਆਯੋਗ ਦਾ ਗਠਨ ਕੀਤਾ ਜਾਵੇਗਾ।ਪਹਾੜਾਂ ‘ਚ ਸਥਾਈ ਬੋਰਡ ਦਾ ਗਠਨ ਕੀਤਾ ਜਾਵੇਗਾ।ਉਦਯੋਗ ਦੇ ਵਿਕਾਸ ‘ਤੇ ਜ਼ੋਰ ਦਿੱਤਾ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ, ਔਰਤਾਂ ਅਤੇ ਨੌਜਵਾਨਾਂ ਨੂੰ ਸੁਰੱਖਿਆ ਦਿੱਤੀ ਜਾਵੇਗੀ।10,000 ਰੁਪਏ ਟੈਬਸ ਅਤੇ ਸਾਈਕਲ ਦਿੱਤਾ ਜਾ ਰਿਹਾ ਹੈ ਉਹ ਜਾਰੀ ਰਹੇਗਾ।
ਹੁਣ Navjot Kaur Sidhu ਵਾਪਸ ਕਰਵਾਏਗੀ ਖੇਤੀ ਕਾਨੂੰਨ! ਮਿਲੀ ਵੱਡੀ ਜਿੰਮੇਵਾਰੀ, ਖੁਸ਼ ਹੋ ਗਏ ਕਿਸਾਨ