ਬੀਤੀ ਸ਼ਾਮ ਤੋਂ ਮੁੰਬਈ ਪੁਲਿਸ ਨੇ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਨੇੜੇ ਸੁਰੱਖਿਆ ਵਧਾ ਦਿੱਤੀ ਹੈ। ਮੁੰਬਈ ਪੁਲਿਸ ਕੰਟਰੋਲ ਰੂਮ ਨੂੰ ਇੱਕ ਟੈਕਸੀ ਡਰਾਈਵਰ ਦਾ ਕਾਲ ਆਇਆ ਕਿ ਦੋ ਲੋਕ ਉਸ ਤੋਂ ਐਂਟੀਲੀਆ ਦੀ ਲੋਕੇਸ਼ਨ ਪੁੱਛ ਰਹੇ ਹਨ।
ਐਂਟੀਲੀਆ ਦੀ ਲੋਕੇਸ਼ਨ ਪੁੱਛਣ ਵਾਲੇ ਦੋਵਾਂ ਲੋਕਾਂ ਦੇ ਹੱਥਾਂ ‘ਚ ਬੈਗ ਸਨ, ਜਿਸ ਤੋਂ ਬਾਅਦ ਟੈਕਸੀ ਡਰਾਈਵਰ ਨੇ ਤੁਰੰਤ ਇਸ ਦੀ ਸੂਚਨਾ ਮੁੰਬਈ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਨਵੀਂ ਮੁੰਬਈ ਤੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ। ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਵਿਅਕਤੀ ਐਂਟੀਲੀਆ ਨੂੰ ਦੇਖਣ ਲਈ ਪਤਾ ਪੁੱਛ ਰਿਹਾ ਸੀ। ਜਿਸ ਗੱਡੀ ਤੋਂ ਪਤਾ ਪੁੱਛਿਆ ਗਿਆ ਸੀ, ਉਹ ਵੈਗਨ ਆਰ ਸੀ, ਜਿਸ ਦਾ ਪੁਲਿਸ ਨੇ ਪਤਾ ਲਗਾ ਲਿਆ ਹੈ।
ਇਹ ਇੱਕ ਟੂਰਿਸਟ ਕਾਰ ਸੀ। ਜਿਸ ਵਿਅਕਤੀ ਤੋਂ ਪਤਾ ਪੁੱਛਿਆ ਗਿਆ ਉਹ ਗੁਜਰਾਤੀ ਟੈਕਸੀ ਡਰਾਈਵਰ ਸੀ ਜੋ ਟੂਰਿਸਟ ਟੈਕਸੀ ਚਲਾਉਂਦਾ ਸੀ। ਸ਼ੁਰੂਆਤੀ ਜਾਂਚ ‘ਚ ਪੁਲਿਸ ਨੂੰ ਕੁੱਝ ਵੀ ਸ਼ੱਕੀ ਨਹੀਂ ਮਿਲਿਆ ਹੈ। ਦੱਸ ਦੇਈਏ ਕਿ ਐਂਟੀਲੀਆ ਮੁਕੇਸ਼ ਅੰਬਾਨੀ ਦੇ ਘਰ ਦਾ ਨਾਮ ਹੈ।
ਵੀਡੀਓ ਲਈ ਕਲਿੱਕ ਕਰੋ -: