Manjinder singh sirsa on tractor parade : ਗਣਤੰਤਰ ਦਿਵਸ ਮੌਕੇ ਦਿੱਲੀ ‘ਚ ਟਰੈਕਟਰ ਪਰੇਡ ਦੌਰਾਨ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਲਾਪਤਾ ਹੋ ਗਏ ਹਨ। ਹੁਣ ਇਹ ਮਾਮਲਾ ਗਰਮਾਉਂਦਾ ਜਾ ਰਿਹਾ ਹੈ।
ਜਿਸ ਦੇ ਮੱਦੇਨਜ਼ਰ ਹੁਣ ਕਈ ਸਿਆਸੀ ਪਾਰਟੀਆਂ ਕਿਸਾਨਾਂ ਦੇ ਹੱਕ ‘ਚ ਨਿੱਤਰੀਆਂ ਹਨ।
ਪਰ ਇਸ ਵਿਚਕਾਰ ਹੁਣ ਇੱਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ, ਕੇ ਟਰੈਕਟਰ ਪਰੇਡ ਤੋਂ ਬਾਅਦ ਕੁੱਲ 120 ਕਿਸਾਨਾਂ ਨੂੰ ਪੁਲਿਸ ਦੇ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇਨ੍ਹਾਂ ਕਿਸਾਨਾਂ ਦੇ ਉੱਪਰ 14 ਮਾਮਲੇ ਦਰਜ਼ ਕੀਤੇ ਗਏ ਹਨ।
ਮਨਜਿੰਦਰ ਸਿੰਘ ਸਿਰਸਾ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਹ ਮਾਮਲੇ ਦਿੱਲੀ ਦੇ ਮੁਕਰਜੀ ਨਗਰ, ਨਾਗਲੋਈ, ਉਤਮ ਨਗਰ, ਨਜਫਗੜ੍ਹ, ਚੀਮਾ ਪੂਰੀ, ਬਾਬਾ ਹਰੀ ਦਾਸ ਨਗਰ, ਪੱਛਮ ਬਿਹਾਰ ਵੈਸਟ, ਅਲੀਪੁਰ ਆਊਟਰ ਅਤੇ ਮੁੱਦੀਕਾਂ ਆਊਟਰ ਵਿਖੇ ਦਰਜ ਹੋਏ ਹਨ।
ਉਨ੍ਹਾਂ ਵਲੋਂ ਸਾਰੇ ਕਿਸਾਨਾਂ ਦੇ ਨਾਮ ਆਪਣੇ ਫੇਸਬੁੱਕ ਪੇਜ਼ ‘ਤੇ ਵੀ ਸਾਂਝੇ ਕੀਤੇ ਗਏ ਹਨ।
ਉਨ੍ਹਾਂ ਨੇ ਕਿਹਾ ਹੈ ਕਿ ਇਸ ਤੋਂ ਬਿਨਾ ਕੋਈ ਵੀ ਕਿਸਾਨ ਦਿੱਲੀ ‘ਚ ਲਾਪਤਾ ਨਹੀਂ ਹੈ।
ਸਿਰਸਾ ਨੇ ਦੱਸਿਆ ਕਿ ਲਾਲ ਕਿਲ੍ਹੇ ਦੇ ਮਾਮਲੇ ਵਿੱਚ ਵੀ ਕਿਸੇ ਕਿਸਾਨ ਦੀ ਗਿਰਫਤਾਰੀ ਅਜੇ ਤੱਕ ਨਹੀਂ ਹੋਈ ਹੈ।
ਇਹ ਵੀ ਦੇਖੋ : ਦਿੱਲੀ ‘ਚ ਲਾਪਤਾ ਨੌਜਵਾਨਾਂ ਬਾਰੇ ਮਨਜਿੰਦਰ ਸਿੰਘ ਸਿਰਸਾ ਦਾ ਵੱਡਾ ਖੁਲਾਸਾ, ਜ਼ਰੂਰ ਸੁਣੋ