manohar lal khattar pollution firecrackers : ਕੋਰੋਨਾ ਵਾਇਰਸ ਅਤੇ ਪ੍ਰਦੂਸ਼ਣ ਦੇ ਵਧਦੇ ਪੱਧਰ ਨੂੰ ਦੇਖਦੇ ਹੋਏ ਇਸ ਸਾਲ ਕਈ ਸੂਬਿਆਂ ਨੇ ਦੀਵਾਲੀ ‘ਤੇ ਪਟਾਕਿਆਂ ‘ਤੇ ਪਾਬੰਦੀ ਲਗਾ ਦਿੱਤੀ ਹੈ।ਹਰਿਆਣਾ ਨੇ ਵੀ ਦੀਵਾਲੀ ਮੌਕੇ ਪਟਾਕਿਆਂ ‘ਤੇ ਬੈਨ ਲਗਾ ਦਿੱਤਾ ਹੈ।ਹਾਲਾਂਕਿ ਹੁਣ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਸੂਬਾ ਸਰਕਾਰ ‘ਚ ਦੋ ਘੰਟੇ ਪਟਾਕੇ ਚਲਾਉਣ ਦੀ ਇਜਾਜ਼ਤ ਹੈ।ਦੀਵਾਲੀ ਤੋਂ ਪਹਿਲਾਂ ਵੱਧਦੇ ਪ੍ਰਦੂਸ਼ਣ ਨੂੰ ਲੈ ਹਰਿਆਣਾ ਨੇ ਦੀਵਾਲੀ ‘ਤੇ ਪਟਾਕੇ ਚਲਾਉਣ ‘ਤੇ ਪਾਬੰਦੀ ਦਾ ਐਲਾਨ ਕੀਤਾ ਸੀ।ਹਾਲਾਂਕਿ ਹੁਣ ਇਸ ਪਾਬੰਧੀ ‘ਚ ਥੋੜੀ ਰਾਹਤ ਦਿੱਤੀ ਗਈ ਹੈ।ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਦੀਵਾਲੀ ‘ਤੇ ਹਰਿਆਣਾ ‘ਚ ਦੋ ਘੰਟੇ ਪਟਾਕੇ ਚਲਾਉਣ ਦੀ ਆਗਿਆ ਦਿੱਤੀ ਗਈ ਹੈ।ਦੂਜੇ ਪਾਸੇ ਡੇਰਾ ਮੁਖੀ ਦੀ ਇਕ ਦਿਨ ਦੀ ਪੈਰੋਲ ਮਾਮਲੇ ‘ਚ ਗ੍ਰਹਿਮੰਤਰੀ ਨੂੰ ਜਾਣਕਾਰੀ ਨਾ ਹੋਣ ਦੇ ਮਾਮਲੇ ‘ਤੇ
ਸੀਐੱਮ ਖੱਟਰ ਨੇ ਕਿਹਾ, ਜੇਲ ਮੈਨੁਅਲ ਤਹਿਤ ਸਨਰਾਈਜ਼ ਤੋਂ ਸਨਸੇਟ ਤੱਕ ਪੈਰੋਲ ਦੇਣ ਦਾ ਲੋਕਲ ਐਡਮਨਿਸਟ੍ਰੇਸ਼ਨ ਦਾ ਵਿਸ਼ੇਸ਼ ਅਧਿਕਾਰ ਹੈ।ਬਲਾਤਕਾਰ ਦੇ ਦੋਸ਼ੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ 24 ਘੰਟੇ ਦੇ ਗੁਪਤ ਪੈਰੋਲ ‘ਤੇ ਜੇਲ ਤੋਂ ਬਾਹਰ ਆਇਆ ਸੀ।ਰਾਮ ਰਹੀਮ ਨੂੰ ਮਿਲੀ ਇਹ ਪੈਰੋਲ ਇੰਨੀ ਗੁਪਤ ਸੀ ਕਿ ਪੂਰੇ ਹਰਿਆਣਾ ‘ਚ ਇਸਦੀ ਸਿਰਫ 4 ਲੋਕਾਂ ਨੂੰ ਜਾਣਕਾਰੀ ਸੀ।ਗੁਰਮੀਤ ਰਾਮ ਰਹੀਮ ਨੂੰ ਇਹ ਪੈਰੋਲ 24 ਅਕਤੂਬਰ ਨੂੰ ਮਿਲੀ ਸੀ।ਦੂਜੇ ਪਾਸੇ ਮੈਡੀਕਲ ਕੋਰਸ ਫੀਸ ਵਾਧੇ ਨੂੰ ਲੈ ਕੇ ਸੀਐੱਮ ਖੱਟਰ ਨੇ ਕਿਹਾ ਕਿ ਲੰਬੇ ਸਮੇਂ ਤੋਂ ਫੀਸਾਂ ‘ਚ ਵਾਧਾ ਨਹੀਂ ਹੋਇਆ ਸੀ ਪਰ ਅਜੇ ਵੀ ਸਾਡੀ ਫੀਸ ਵਾਧ ਤੋਂ ਬਾਅਦ ਵੀ ਮੈਡੀਕਲ ਫੀਸ ਪੰਜਾਬ ਤੋਂ ਘੱਟ ਹੈ।ਦੂਜੀ ਪਾਸੇ ਬੜੌਦਾ ਚੋਣ ਨਤੀਜਿਆਂ ਨੂੰ ਲੈ ਕੇ ਸੀਐੱਮ ਖੱਟਰ ਨੇ ਕਿਹਾ, ਸਾਰੇ ਆਪਣੀ-ਆਪਣੀ ਜਿੱਤ ਮੰਨ ਕੇ ਚੱਲ ਰਹੇ ਹਨ।ਹਰਿਆਣਾ ‘ਚ ਸਾਡੀ ਸਥਿਤੀ ਠੀਕ ਨਹੀਂ ਹੈ।ਨਾਲ ਹੀ ਕਿਸਾਨਾਂ ਦੇ ਪ੍ਰਦਰਸ਼ਨ ‘ਤੇ ਸੀਐੱਮ ਖੱਟਰ ਨੇ ਕਿਹਾ, ਪੰਜਾਬ ਵਰਗਾ ਅੰਦੋਲਨ ਹਰਿਆਣਾ ‘ਚ ਨਹੀਂ ਹੈ।ਹਰਿਆਣਾ ‘ਚ ਕਿਸਾਨਾਂ ਨੂੰ ਅੰਦੋਲਨ ਦੇ ਲਈ ਕਾਂਗਰਸ ਉਕਸਾ ਰਹੀ ਹੈ।