mayawati yogi government sections security : ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਹਮੇਸ਼ਾਂ ਦਲਿਤਾਂ ਹਿੱਤ ਦੇ ਮੁੱਦੇ ‘ਤੇ ਗੱਲ ਕਰਦੀ ਹੈ । ਬਹੁਜਨ ਸਮਾਜ ਪਾਰਟੀ (ਬਸਪਾ) ਮਾਇਆਵਤੀ ਨੇ ਮੰਗਲਵਾਰ ਨੂੰ ਕਿਹਾ ਕਿ ਉੱਤਰ ਪ੍ਰਦੇਸ਼ ‘ਚ ਪਿਛਲੇ 2 ਦਿਨਾਂ ‘ਚ 4 ਦਲਿਤਾਂ ਦਾ ਕਤਲ ਚਿੰਤਾ ਦਾ ਵਿਸ਼ਾ ਹੈ ਅਤੇ ਸਰਕਾਰ ਨੂੰ ਸਮਾਜ ਦੇ ਕਮਜ਼ੋਰ ਵਰਗ ਦੇ ਲੋਕਾਂ ਦੀ ਸੁਰੱਖਿਆ ਦਾ ਪੂਰਾ ਇੰਤਜ਼ਾਮ ਕਰਨ ਦੀ ਜ਼ਰੂਰਤ ਹੈ। ਮਾਇਆਵਤੀ ਨੇ ਟਵੀਟ ਕੀਤਾ, ਯੂ.ਪੀ. ਦੀ ਭਾਜਪਾ ਸਰਕਾਰ ‘ਚ ਵੈਸੇ ਤਾਂ ਸਾਰੇ ਸਮਾਜ ਦੇ ਲੋਕ ਹਰ ਤਰ੍ਹਾਂ ਦੇ ਜ਼ੁਲਮ ਨਾਲ ਪੀੜਤ ਹਨ ਪਰ ਦਲਿਤਾਂ ਦੇ ਉੱਪਰ ਅਨਿਆਂ-ਅੱਤਿਆਚਾਰ ਦੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ ਬੇਹੱਦ ਚਿੰਤਾ ਦੀ ਗੱਲ ਹੈ। ਰਾਏਬਰੇਲੀ ‘ਚ ਪੁਲਸ ਬੇਰਹਿਮੀ ਚ ਦਲਿਤ ਨੌਜਵਾਨ ਦੀ ਮੌਤ ਅਤੇ ਆਗਰਾ ‘ਚ ਤਿੰਨ ਦਲਿਤਾਂ ਦਾ ਕਤਲ ਆਦਿ ਬੇਹੱਦ ਦੁਖਦ ਅਤੇ ਬੇਹੱਦ ਨਿੰਦਾਯੋਗ ।
ਉਨ੍ਹਾਂ ਨੇ ਕਿਹਾ,ਯੂ.ਪੀ. ਦੀਆਂ ਇਨ੍ਹਾਂ ਤਾਜ਼ਾ ਘਟਨਾਵਾਂ ਦੇ ਸੰਬੰਧ ‘ਚ ਸਰਕਾਰ ਦੋਸ਼ੀਆਂ ਵਿਰੁੱਧ ਸਖਤ ਕਾਨੂੰਨੀ ਧਾਰਾਵਾਂ ਅਤੇ ਤੁਰੰਤ ਕਾਰਵਾਈ ਕਰਨ ਦੇ ਨਾਲ ਹੀ ਖਾਸ ਕਰ ਕੇ ਕਮਜ਼ੋਰ ਵਰਗਾਂ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਕਰੇ, ਬਸਪਾ ਦੀ ਇਹ ਮੰਗ ਹੈ। ਯੂ.ਪੀ. ‘ਚ ਆਏ ਦਿਨ ਅਜਿਹੀਆਂ ਦਰਦਨਾਕ ਘਟਨਾਵਾਂ ਇੱਥੇ ਜੰਗਲਰਾਜ ਹੋਣ ਨੂੰ ਹੀ ਸਾਬਤ ਕਰਦੀਆਂ ਹਨ। ਦੱਸਣਯੋਗ ਹੈ ਕਿ ਸੋਮਵਾਰ ਨੂੰ ਆਗਰਾ ਦੇ ਏਤਮਾਦੌਲਾ ਖੇਤਰ ‘ਚ ਦਲਿਤ ਜੋੜੇ ਅਤੇ ਉਨ੍ਹਾਂ ਦੇ ਬੇਟੇ ਦੀ ਅੱਧ ਸੜੀਆਂ ਲਾਸ਼ਾਂ ਮਕਾਨ ਦੇ ਅੰਦਰ ਮਿਲੀਆਂ ਸਨ। ਉੱਥੇ ਹੀ ਰਾਏਬਰੇਲੀ ਦੇ ਲਾਲਗੰਜ ਇਲਾਕੇ ‘ਚ ਪੁਲਸ ਹਿਰਾਸਤ ‘ਚ ਇਕ ਦਲਿਤ ਨੌਜਵਾਨ ਦੀ ਮੌਤ ਹੋ ਗਈ ਸੀ। ਹਾਲਾਂਕਿ ਜ਼ਿਲ੍ਹਾ ਅਤੇ ਪੁਲਸ ਪ੍ਰਸ਼ਾਸਨ ਨੇ ਘਟਨਾ ‘ਤੇ ਦੁਖ ਜ਼ਾਹਰ ਕਰਦੇ ਹੋਏ ਇਕ ਦਿਨ ਦੀ ਤਨਖਾਹ ਦੇ ਤੌਰ ਮ੍ਰਿਤਕ ਦੇ ਪਰਿਵਾਰ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।