ਇੱਕ ਯਾਤਰੀ ਜਹਾਜ਼ ਦੀ ਨਾਗਪੁਰ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਹੈ। ਦਰਅਸਲ ਜਦੋਂ ਮਾਸਕੋ ਤੋਂ ਢਾਕਾ ਜਾ ਰਿਹਾ ਜਹਾਜ਼ ਰਾਏਪੁਰ ਤੋਂ ਲੰਘ ਰਿਹਾ ਸੀ, ਤਾਂ ਪਾਇਲਟ ਨੂੰ ਬੇਚੈਨੀ ਮਹਿਸੂਸ ਹੋਈ ਅਤੇ ਉਸਨੂੰ ਦਿਲ ਦਾ ਦੌਰਾ ਪੈ ਗਿਆ।
ਇਸ ਤੋਂ ਬਾਅਦ ਸਹਿ-ਪਾਇਲਟ ਨੇ ਤੁਰੰਤ ਕੋਲਕਾਤਾ ਏਟੀਸੀ ਨਾਲ ਸੰਪਰਕ ਕੀਤਾ ਅਤੇ ਪਾਇਲਟ ਦੀ ਵਿਗੜਦੀ ਸਿਹਤ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਜਹਾਜ਼ ਨੂੰ ਨਾਗਪੁਰ ਹਵਾਈ ਅੱਡੇ ‘ਤੇ ਉਤਰਨ ਦਾ ਨਿਰਦੇਸ਼ ਦਿੱਤਾ ਗਿਆ। ਸਹਿ-ਪਾਇਲਟ ਨੇ ਜਹਾਜ਼ ਨੂੰ ਨਾਗਪੁਰ ਹਵਾਈ ਅੱਡੇ ‘ਤੇ ਸੁਰੱਖਿਅਤ ਉਤਾਰਿਆ। ਜਹਾਜ਼ ਦੇ ਸਾਰੇ ਯਾਤਰੀ ਵੀ ਸੁਰੱਖਿਅਤ ਹਨ।
ਇਹ ਵੀ ਪੜ੍ਹੋ : ਦਿੱਲੀ ‘ਚ ਮੁੜ 01 ਸਤੰਬਰ ਤੋਂ ਖੁੱਲ੍ਹਣਗੇ 9 ਵੀ ਤੋਂ 12 ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ, ਜਾਣੋ ਕਦੋਂ ਸ਼ੁਰੂ ਹੋਣਗੀਆਂ ਜੂਨੀਅਰ ਕਲਾਸਾਂ
ਇਸ ਤੋਂ ਬਾਅਦ ਜਹਾਜ਼ ਦੇ ਪਾਇਲਟ ਨੂੰ ਹਸਪਤਾਲ ਲਿਜਾਇਆ ਗਿਆ ਹੈ। ਸਹਿ-ਪਾਇਲਟ ਅਤੇ ਏਟੀਸੀ ਦੀ ਸਮਝਦਾਰੀ ਕਾਰਨ ਵੱਡਾ ਹਾਦਸਾ ਟਲ ਗਿਆ ਹੈ। ਜੇਕਰ ਸਹਿ-ਪਾਇਲਟ ਨੇ ਸਹੀ ਸਮੇਂ ‘ਤੇ ਜਾਣਕਾਰੀ ਨਾ ਦਿੱਤੀ ਹੁੰਦੀ ਅਤੇ ਕੋਲਕਾਤਾ ਏਟੀਸੀ ਨੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਨਾ ਦਿੱਤੀ ਹੁੰਦੀ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।
ਇਹ ਵੀ ਦੇਖੋ : Ajay Devgan ਨੂੰ ਲਲਕਾਰਨ ਵਾਲਾ ਨਿਹੰਗ , Ammy Virk ਸਣੇ ਪੰਜਾਬੀ ਕਲਾਕਾਰਾਂ ਨੂੰ ਹੋ ਵੀ ਗਿਆ ਸਿੱਧਾ | Ammy Virk