ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕੈਬਨਿਟ ਮੰਤਰੀ ਹਰਕ ਸਿੰਘ ਰਾਵਤ ਖਿਲਾਫ ਵੱਡਾ ਕਦਮ ਚੁੱਕਿਆ ਹੈ। ਸੀਐਮ ਧਾਮੀ ਨੇ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰ ਦਿੱਤਾ ਹੈ।
ਇਸ ਕਾਰਵਾਈ ਤੋਂ ਬਾਅਦ ਹਰਕ ਸਿੰਘ ਰਾਵਤ ਭਾਵੁਕ ਹੋ ਗਏ ਅਤੇ ਉਹ ਰੋਂਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਭਾਜਪਾ ਨੇ ਇੰਨਾ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਇੱਕ ਵਾਰ ਵੀ ਮੇਰੇ ਨਾਲ ਗੱਲ ਨਹੀਂ ਕੀਤੀ। ਹਰਕ ਸਿੰਘ ਰਾਵਤ ਨੇ ਕਿਹਾ, ‘ਭਾਜਪਾ ਨੇ ਇੰਨਾ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਇੱਕ ਵਾਰ ਵੀ ਮੇਰੇ ਨਾਲ ਗੱਲ ਨਹੀਂ ਕੀਤੀ। ਜੇਕਰ ਮੈਂ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਿਲ ਨਾ ਹੁੰਦਾ ਤਾਂ 4 ਸਾਲ ਪਹਿਲਾਂ ਭਾਜਪਾ ਤੋਂ ਅਸਤੀਫਾ ਦੇ ਦਿੱਤਾ ਹੁੰਦਾ। ਮੈਨੂੰ ਮੰਤਰੀ ਬਣਨ ਦੀ ਕੋਈ ਬਹੁਤੀ ਦਿਲਚਸਪੀ ਨਹੀਂ ਹੈ, ਮੈਂ ਸਿਰਫ਼ ਕੰਮ ਕਰਨਾ ਚਾਹੁੰਦਾ ਸੀ। ਹਰਕ ਸਿੰਘ ਰਾਵਤ ਨੂੰ ਵੀ ਭਾਜਪਾ ‘ਚੋਂ ਕੱਢ ਦਿੱਤਾ ਗਿਆ ਹੈ। ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਕਾਰਨ ਉਨ੍ਹਾਂ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਹਰਕ ਸਿੰਘ ਰਾਵਤ ਨੇ ਕਿਹਾ ਕਿ ਹੁਣ ਮੈਂ ਕਾਂਗਰਸ ਦੀ ਜਿੱਤ ਲਈ ਨਿਰਸਵਾਰਥ ਹੋ ਕੇ ਕੰਮ ਕਰਾਂਗਾ। ਅਸੀਂ ਪਿਛਲੇ 5 ਸਾਲਾਂ ਤੋਂ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇ ਸਕੇ, ਕੀ ਨੇਤਾਵਾਂ ਨੂੰ ਰੁਜ਼ਗਾਰ ਦੇਣ ਲਈ ਉੱਤਰਾਖੰਡ ਬਣਾਇਆ ਗਿਆ ਹੈ?
ਇਹ ਵੀ ਪੜ੍ਹੋ : ਸੀਤਲਹਿਰ ਦੇ ਨਾਲ ਦਿੱਲੀ-ਐੱਨਸੀਆਰ ‘ਚ ਕੜਾਕੇ ਦੀ ਠੰਢ, ਅਲਰਟ ਹੋਇਆ ਜਾਰੀ
ਹਰਕ ਸਿੰਘ ਰਾਵਤ ਨੇ ਅੱਗੇ ਕਿਹਾ ਕਿ ਮੈਂ ਅਮਿਤ ਸ਼ਾਹ ਨੂੰ ਮਿਲਣਾ ਚਾਹੁੰਦਾ ਸੀ। ਉਹ ਕਹਿ ਰਹੇ ਹਨ ਕਿ ਮੈਂ ਦੋ ਟਿਕਟਾਂ ਮੰਗ ਰਿਹਾ ਹਾਂ, ਕੀ ਪਹਿਲਾਂ ਇਸ ਤਰ੍ਹਾਂ ਟਿਕਟਾਂ ਨਹੀਂ ਦਿੱਤੀਆਂ ਗਈਆਂ? ਮੈਨੂੰ ਮੰਤਰੀ ਅਹੁਦੇ ਦਾ ਕੋਈ ਲਾਲਚ ਨਹੀਂ ਹੈ। ਅੱਜ ਉੱਤਰਾਖੰਡ ਨੂੰ ਮੇਰੇ ਰਾਹੀਂ ਫਾਇਦਾ ਹੋਣ ਵਾਲਾ ਹੈ। ਇਹ ਆਪਣੀ ਗਲਤੀ ਛੁਪਾਉਣ ਲਈ ਕੀਤਾ ਗਿਆ ਹੈ। ਮੈਂ ਇਹ ਸਭ ਜਾਣਦਾ ਹਾਂ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਰਕ ਸਿੰਘ ਰਾਵਤ ਖਿਲਾਫ ਕੀਤੀ ਗਈ ਕਾਰਵਾਈ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਤਰਾਖੰਡ ਦੇ ਮੰਤਰੀ ਹਰਕ ਸਿੰਘ ਰਾਵਤ ਆਪਣੇ ਪਰਿਵਾਰਕ ਮੈਂਬਰਾਂ ਨੂੰ ਟਿਕਟ ਦਿਵਾਉਣ ਲਈ ਪਾਰਟੀ ‘ਤੇ ਦਬਾਅ ਪਾ ਰਹੇ ਹਨ ਪਰ ਸਾਡੀ ਵੱਖਰੀ ਨੀਤੀ ਹੈ। ਅਸੀਂ ਇੱਕ ਪਰਿਵਾਰ ਦੇ ਇੱਕ ਮੈਂਬਰ ਨੂੰ ਹੀ ਚੋਣਾਂ ਲਈ ਪਾਰਟੀ ਟਿਕਟ ਦੇ ਰਹੇ ਹਾਂ।
ਵੀਡੀਓ ਲਈ ਕਲਿੱਕ ਕਰੋ -: