ministry finance tells 38 people: ਕੋਰੋਨਾ ਕਾਲ ‘ਚ ਸੰਸਦ ਦਾ ਮਾਨਸੂਨ ਸ਼ੈਸ਼ਨ 14 ਸਤੰਬਰ ਤੋਂ ਸ਼ੁਰੂ ਹੋ ਗਿਆ ਹੈ।ਸ਼ੈਸ਼ਨ ਦੇ ਪਹਿਲੇ ਦਿਨ ਵਿੱਤ ਮੰਤਰਾਲੇ ਨੇ ਸੰਸਦ ਨੂੰ ਦੱਸਿਆ ਕਿ ਵਿਜੇ ਮਾਲੀਆ, ਨੀਰਵ ਮੋਦੀ, ਅਤੇ ਮੇਹੁਲ ਚੌਕਸੀ ਸਮੇਤ 38 ਲੋਕ 1 ਜਨਵਰੀ 2015 ਤੋਂ 31 ਜਨਵਰੀ 2019 ਦਰਮਿਆਨ ਦੇਸ਼ ਛੱਡ ਕੇ ਭੱਜੇ ਹਨ।ਸਾਰਿਆਂ ਵਿਰੁੱਧ ਵਿੱਤੀ ਘਪਲਿਆਂ ਦੇ ਮਾਮਲੇ ਦਰਜੇ ਕੀਤੇ ਗਏ ਹਨ।ਜਿਸਦੀ ਜਾਂਚ ਸੀ.ਬੀ.ਆਈ. ਕਰ ਰਹੀ ਹੈ। ਦੂਜੇ ਪਾਸੇ ਸੁਪਰੀਮ ਕੋਰਟ ਦੇ ਰਿਟਾ. ਜਸਟਿਸ ਕਾਟਜੂ ਨੇ ਸ਼ੁੱਕਰਵਾਰ ਨੂੰ ਭਾਰਤ ਵੀਡੀਓ ਲਿੰਕ ਰਾਹੀਂ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਹਵਾਲਗੀ ਦੇ ਮਾਮਲੇ ‘ਚ ਹੀਰਾ ਕਾਰੋਬਾਰੀਆਂ ਵਲੋਂ ਗਵਾਹੀ ਦਿੱਤੀ ਸੀ।ਜਿਸ ਨੂੰ ਭਾਰਤ ਸਰਕਾਰ ਚੁਣੌਤੀ ਦਿੱਤੀ ਗਈ ਹੈ।ਕਾਟਜੂ ਨੇ ਕਿਹਾ ਕਿ ਨੀਰਵ ਮੋਦੀ ਨੂੰ ਭਾਰਤ ‘ਚ ਸਵਤੰਤਰ ਅਤੇ ਨਿਰਪੱਖ ਸੁਣਵਾਈ ਦਾ ਮੌਕਾ ਨਹੀਂ ਮਿਲੇਗਾ।
5 ਦਿਨ ਦੀ ਸੁਣਵਾਈ ਦੇ ਆਖਰੀ ਦਿਨ ਜਸਟਿਸ ਸੈਮੂਅਲ ਗੂਜੀ ਨੇ ਕਾਟਜੂ ਦੀ ਵਿਸਤਾਰ ਗਵਾਹੀ ਸੁਣਨ ਤੋਂ ਬਾਅਦ ਮਾਮਲੇ ਦੀ ਸੁਣਵਾਈ 3 ਨਵੰਬਰ ਤਕ ਮੁਲਤਵੀ ਕਰ ਦਿੱਤੀ ਗਈ ਹੈ।3 ਨਵੰਬਰ ਨੂੰ ਉਹ ਭਾਰਤੀ ਅਧਿਕਾਰੀਆਂ ਵਲੋਂ ਪੇਸ਼ ਸਬੂਤਾਂ ਦੀ ਮਨਜ਼ੂਰੀ ਸੰਬੰਧਿਤ ਤੱਥਾਂ ‘ਤੇ ਸੁਣਵਾਈ ਕਰਨਗੇ।ਜਾਣਕਾਰੀ ਮੁਤਾਬਕ, ਭਗੌੜੇ ਵਪਾਰੀ ਵਿਜੇ ਮਾਲੀਆ ਦੀ ਮੁੜ ਵਿਚਾਰ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ।ਮਾਲੀਆ ਨੇ 2017 ਦੇ ਫੈਸਲੇ ਦੇ ਵਿਰੁੱਧ ਮੁੜ ਵਿਚਾਰ ਪਟੀਸ਼ਨ ਦਾਇਰ ਕੀਤੀ ਸੀ।ਜਿਸ ‘ਚ ਬੈਂਕ ਲੋਨ ਨਾ ਦੇ ਕੇ 40 ਮਿਲੀਅਨ ਡਾਲਰ ਆਪਣੇ ਪਰਿਵਾਰਕ ਮੈਂਬਰਾਂ ਦੇ ਖਾਤਿਆਂ ‘ਚ ਟ੍ਰਾਂਸਫਰ ਕੀਤੇ ਜਾਣ ਨੂੰ ਸੁਪਰੀਮ ਕੋਰਟ ਨੇ ਅਪਮਾਨ ਦਾ ਮਾਮਲਾ ਮੰਨਿਆ ਸੀ।ਲੋਕ ਸਭਾ ਦੀ ਕਾਰਵਾਈ 14 ਸਤੰਬਰ ਨੂੰ ਪਹਿਲੇ ਦਿਨ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤਕ ਚੱਲਿਆ।ਹੁਣ 15 ਸਤੰਬਰ ਤੋਂ 1 ਅਕਤੂਬਰ ਤਕ ਦੁਪਹਿਰ 3 ਵਜੇ ਤੋਂ ਸ਼ਾਮ 7 ਵਜੇ ਤਕ ਲੋਕ ਸਭਾ ਦਾ ਸਦਨ ਬੈਠੇਗਾ।ਇਸ ਤਰ੍ਹਾਂ ਰਾਜਸਭਾ ਦੀ ਕਾਰਵਾਈ ਵੀ 14 ਸਤੰਬਰ ਨੂੰ ਦੁਪਹਿਰ 3 ਵਜੇ ਤੋਂ ਸ਼ਾਮ 7 ਵਜੇ ਤਕ ਹੋਣੀ ਹੈ।