ਟੋਹਾਣਾ ਵਿੱਚ ਵਿਧਾਇਕ ਦੇਵੇਂਦਰ ਬਬਲੀ ਅਤੇ ਕਿਸਾਨਾਂ ਦਰਮਿਆਨ ਸ਼ੁਰੂ ਹੋਇਆ ਵਿਵਾਦ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਹੁਣ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਗ੍ਰਿਫਤਾਰੀਆਂ ਦੇਣ ਲਈ ਸ਼ਨੀਵਾਰ ਸਵੇਰੇ 11 ਵਜੇ ਤੋਂ ਬਾਅਦ ਟੋਹਾਣਾ ਪਹੁੰਚਣਗੇ।
ਪੁਲਿਸ ਪ੍ਰਸ਼ਾਸਨ ਵੀ ਇਸ ਬਾਰੇ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ। ਜ਼ਿਲ੍ਹਾ ਪੁਲਿਸ ਕਪਤਾਨ ਰਾਜੇਸ਼ ਕੁਮਾਰ ਨੇ ਦੱਸਿਆ ਕਿ ਟੋਹਾਣਾ ਵਿੱਚ ਰੈਪਿਡ ਐਕਸ਼ਨ ਫੋਰਸ ਦੀਆਂ ਦੋ ਕੰਪਨੀਆਂ ਸਮੇਤ ਪੁਲਿਸ ਫੋਰਸ ਦੀਆਂ 20 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਸ਼ਹਿਰ ਦੀ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਕਿਸਾਨ ਨੇਤਾਵਾਂ ਨੇ ਇਹ ਵੀ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਹੀਂ ਹੋਣੀ ਚਾਹੀਦੀ।
ਇਹ ਵੀ ਪੜ੍ਹੋ : ਟਵਿੱਟਰ ਦਾ ਇੱਕ ਹੋਰ ਵੱਡਾ ਐਕਸ਼ਨ, RSS ਮੁਖੀ ਮੋਹਨ ਭਾਗਵਤ ਦੇ Twitter ਅਕਾਊਂਟ ਤੋਂ ਵੀ ਹਟਾਇਆ ਬਲੂ ਟਿਕ
ਟੋਹਾਣਾ ਵਿੱਚ, ਪੁਲਿਸ ਪ੍ਰਸ਼ਾਸਨ ਵੱਲੋਂ ਸਿਟੀ ਥਾਣੇ ਵਿੱਚ ਦੋ ਅਤੇ ਸਦਰ ਥਾਣੇ ਵਿੱਚ ਇੱਕ ਵਿਧਾਇਕ ਦਵੇਂਦਰ ਸਿੰਘ ਬਬਲੀ ਅਤੇ ਕਿਸਾਨਾਂ ਵਿੱਚ ਚੱਲ ਰਹੇ ਵਿਵਾਦ ਨੂੰ ਲੈ ਕੇ ਕੇਸ ਦਰਜ ਕੀਤੇ ਗਏ ਹਨ, ਜਿਸ ਵਿੱਚ ਪੁਲਿਸ ਕਿਸਾਨਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ ਅਤੇ ਕੁੱਝ ਕਿਸਾਨਾਂ ਨੂੰ ਜੇਲ ਵੀ ਭੇਜਿਆ ਗਿਆ ਹੈ। ਗ੍ਰਿਫਤਾਰੀਆਂ ਅਤੇ ਛਾਪੇਮਾਰੀ ਦੇ ਵਿਰੋਧ ਵਿੱਚ ਟੋਹਾਣਾ ਦੀ ਰੇਲਵੇ ਰੋਡ ‘ਤੇ ਸਥਿਤ ਨਵੀਂ ਅਨਾਜ ਮੰਡੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚੜੂਨੀ ਅਤੇ ਯੋਗੇਂਦਰ ਯਾਦਵ ਅਤੇ ਹੋਰ ਆਗੂਆਂ ਵੱਲੋਂ ਇੱਕ ਜਨਤਕ ਮੀਟਿੰਗ ਕੀਤੀ ਜਾਏਗੀ, ਸਦਰ ਥਾਣੇ ਦਾ ਘਿਰਾਓ ਕਰਨ ਤੋਂ ਬਾਅਦ ਗ੍ਰਿਫ਼ਤਾਰੀਆਂ ਵੀ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ : ਜਿਸ ਬੱਚੇ ਨਾਂਅ Sant Bhindrawale ਨੇ ਰੱਖਿਆ ਸੀ,’ਮਾਂ ਦੀ ਛਾਤੀ ਨਾਲ ਲੱਗੇ ਉਸ ਮਾਸੂਮ ਨੂੰ ਗੋਲੀ ਮਾਰ ਕੀਤਾ ਸ਼ਹੀਦ’ !