modi cabinet meeting civil aviation 3 airport : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਤਮ-ਨਿਰਭਰ ਭਾਰਤ ਮੁਹਿੰਮ ਦੀ ਸ਼ੁਰੂਆਤ ਬੀਤੇ ਮਹੀਨੇ ਸ਼ੁਰੂਆਤ ਕੀਤੀ ਗਈ ਸੀ, ਇਸਦੇ ਤਹਿਤ ਦੇਸ਼ ਦੇ ਵੱਖ-ਵੱਖ ਸੈਕਟਰਾਂ ਨੂੰ ਕਰਜ਼ਾ ਦੇ ਕੇ ਆਤਮ ਨਿਰਭਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਦੂਜੇ ਪਾਸੇ ਕੁਝ ਸੈਕਟਰਾਂ ‘ਚ ਨਿੱਜੀਕਰਨ ਦਾ ਵੀ ਵਿਸਤਾਰ ਕੀਤਾ ਜਾ ਰਿਹਾ ਹੈ।ਅਜਿਹੇ ‘ਚ ਇੱਕ ਸੈਕਟਰ ਐਵੀਏਸ਼ਨ ਦਾ ਹੈ।ਆਤਮ-ਨਿਰਭਰ ਅਭਿਐਨ ਦੇ ਤਹਿਤ ਸਰਕਾਰ ਨੇ ਜੈਪੁਰ,ਗੁਹਾਟੀ ਅਤੇ ਤਿਰੁਵਨੰਤਪੁਰਮ ਏਅਰਪੋਰਟ ਨੂੰ ਨਿੱਜੀ ਹਿੱਸੇਦਾਰੀ(ਪੀ.ਪੀ.ਪੀ.) ਮਾਡਲ ਰਾਂਹੀ 50 ਸਾਲ ਲਈ ਲੀਜ਼ ‘ਤੇ ਦੇਣ ਦਾ ਫੈਸਲਾ ਕੀਤਾ ਹੈ।
ਦੱਸਣਯੋਗ ਹੈ ਕਿ ਇਹ ਏਅਰਪੋਰਟ 50 ਸਾਲ ਲਈ ਮੈਸਰਸ ਅਦਾਣੀ ਇੰਟਰਪ੍ਰਾਈਜਜ਼ ਲਿਮਿਟੇਡ ਦੇ ਕਬਜ਼ੇ ‘ਚ ਆ ਗਏ ਹਨ।ਇਸ ਲਈ ਬੋਲੀ ਰਾਂਹੀ ਟੈਂਡਰ ਮੰਗਵਾਇਆ ਗਿਆ ਸੀ।ਸਭ ਤੋਂ ਜ਼ਿਆਦਾ ਬੋਲੀ ਅਡਾਨੀ ਗਰੁੱਪ ਨੇ ਲਾਇਆ ਹੈ।ਪੀ.ਪੀ.ਈ. ਮਾਡਲ ਤਹਿਤ ਤਿੰਨਾਂ ਏਅਰਪੋਰਟ ਦਾ ਆਪਰੇਸ਼ਨ, ਮੈਨੇਜਮੈਂਟ ਅਤੇ ਡਿਵੈਲਪਮੈਂਟ ਨਿੱਜੀ ਕੰਪਨੀਆਂ ਕਰਨਗੀਆਂ, ਯਾਤਰੀਆਂ ਲਈ ਏਅਰਪੋਰਟ ਪਾਰਕਿੰਗ, ਬਿਲਡਿੰਗ ਅੰਦਰ ਸਾਰੀਆਂ ਦੁਕਾਨਾਂ ਦਾ ਸੰਚਾਲਨ ਨਿੱਜੀ ਕੰਪਨੀ ਕਰੇਗੀ।ਇਸ ਤੋਂ ਇਲਾਵਾ ਏਅਰਲਾਈਨਜ਼ ਨਾਲ ਗ੍ਰਾਂਊਡ ਹੈਂਡਲਿੰਗ ਨਾਲ ਸੰਬੰਧਿਤ ਸਾਰੀਆਂ ਕੰਮ ਨਿੱਜੀ ਕੰਪਨੀਆਂ ਕਰਨੀਆਂ।ਮੈਡੀਕਲ ਅਤੇ ਹੋਰ ਵਿਵਸਥਾਵਾਂ ਤੋਂ ਨਿੱਜੀ ਕੰਪਨੀਆਂ ਹੀ ਸੰਭਾਲਣਗੀਆਂ।ਯਾਤਰੀਆਂ ਲਈ ਸਹੂਲਤਾਂ ਵਧਣਗੀਆਂ।ਸਹੂਲਤਾਂ ਦੇ ਨਾਲ-ਨਾਲ ਆਉਣ ਵਾਲੇ ਵਕਤ ‘ਚ ਏਅਰ ਟਿਕਟ ਮਹਿੰਗਾ ਹੋ ਸਕਦਾ ਹੈ।ਸਰਕਾਰ ਵਲੋਂ ਏਅਰਪੋਰਟ ਲਈ 1ਹਜ਼ਾਰ 70 ਕਰੋੜ ਦੇਣ ਦਾ ਫੈਸਲਾ ਲਿਆ ਗਿਆ ਹੈ।ਇਹ ।ਪੈਸਾ ਏਅਰਪੋਰਟ ਅਥਾਰਿਟੀ ਆਫ ਇੰਡੀਆ ਛੋਟੇ ਸ਼ਹਿਰਾਂ ‘ਚ ਏਅਰਪੋਰਟ ਦਾ ਵਿਕਾਸ ਕਰਨ ਲਈ ਵਰਤੋਂ ‘ਚ ਲਿਆਵੇਗੀ।
ਹਾਲ ਹੀ ‘ਚ ਕੇਰਲ ਦੇ ਮੁਖ-ਮੰਤਰੀ ਪਿਨਾਰਾਈ ਵਿਜਅਨ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ, ਜਿਸ ‘ਚ ਉਸ ਨੇ ਦੋਸ਼ ਲਾਇਆ ਕਿ ਫੈਸਲੇ ਦੌਰਾਨ ਕੇਰਲ ਸਰਕਾਰ ਦੀ ਅਣਦੇਖੀ ਕੀਤੀ ਗਈ ਹੈ, ਉਨ੍ਹਾਂ ਨੇ ਮੰਗ ਕੀਤੀ ਕਿ ਏਅਰਪੋਰਟ ਸੰਚਾਲਨ ਨੂੰ ਤਬਦੀਲ ਕੀਤਾ ਗਿਆ ਹੈ।ਜਿਸ ‘ਚ ਕੇਰਲ ਸਰਕਾਰ ਵੱਡਾ ਸਾਂਝੇਦਾਰ ਹੈ।ਤਿਰੁਵਨੰਤਪੁਰਮ ਏਅਰਪੋਰਟ ਨੂੰ ਨਿੱਜੀ ਹੱਥਾਂ ‘ਚ ਦੇਣ ਦੇ ਫੈਸਲੇ ‘ਤੇ ਸਵਾਲ ਉਠਾਉਂਦੇ ਹੋਏ ਕੇਰਲ ਸੀ.ਐੱਮ. ਨੇ ਕਿਹਾ ਕਿ ਇਹ ਨਿਯਮਾਂ ਵਿਰੁੱਧ ਹੈ।