ਮੁੰਬਈ ਦੇ ਬਾਂਦਰਾ-ਕੁਰਲਾ ਕੰਪਲੈਕਸ ਖੇਤਰ ਵਿੱਚ, ਮੈਟਰੋ ਦੇ ਨਿਰਮਾਣ ਅਧੀਨ ਫਲਾਈਓਵਰ ਦਾ ਇੱਕ ਹਿੱਸਾ ਢਹਿ ਜਾਣ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇਹ ਹਾਦਸਾ ਸ਼ੁੱਕਰਵਾਰ ਸਵੇਰੇ ਕਰੀਬ 4.40 ਵਜੇ ਵਾਪਰਿਆ ਹੈ।
ਇੱਥੇ ਰਾਤ ਨੂੰ ਮੈਟਰੋ ਦਾ ਕੰਮ ਚੱਲ ਰਿਹਾ ਸੀ। ਮੀਡੀਆ ਰਿਪੋਰਟਸ ਅਨੁਸਾਰ ਹਾਦਸੇ ‘ਚ 21 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਵਿੰਦੇਸਾਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਅਜੇ ਹੋਰ ਲੋਕਾਂ ਦੇ ਫਸੇ ਹੋਣ ਦਾ ਵੀ ਖਦਸ਼ਾ ਹੈ। ਇਸ ਵੇਲੇ ਇੱਥੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਹੈ। ਮੌਕੇ ‘ਤੇ ਪਹੁੰਚ ਕੇ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਮਦਿਨ ਦੀ ਦਿੱਤੀ ਵਧਾਈ, ਟਵੀਟ ਕਰ ਕਿਹਾ…
ਫਾਇਰ ਬ੍ਰਿਗੇਡ ਦੀ ਟੀਮ ਸਰਚ ਆਪਰੇਸ਼ਨ ਚਲਾ ਰਹੀ ਹੈ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਤੜਕੇ ਮੈਟਰੋ ਪੁਲ ‘ਤੇ ਕੰਮ ਚੱਲ ਰਿਹਾ ਸੀ। ਕੁੱਝ ਕਾਮੇ ਪੁਲ ਦੇ ਉੱਪਰ ਕੰਮ ਕਰ ਰਹੇ ਸਨ, ਕੁੱਝ ਹੇਠਾਂ ਸਨ। ਇਸ ਦੌਰਾਨ 21 ਲੋਕ ਜ਼ਖਮੀ ਹੋ ਗਏ।
ਇਹ ਵੀ ਦੇਖੋ : ਮੌਤ ਦੇ ਸਾਏ ਹੇਠ ਜੀ ਰਹੇ ਲੋਕ ,ਚੁਬਾਰਾ ਪੈਂਦੇ ਹੀ ਹੋਣ ਲੱਗਦੀਆਂ ਨੇ ਇਸ ਪਿੰਡ ‘ਚ ਮੌਤਾਂ, ਜਾਣੋ ਵਜ੍ਹਾ…