ਡਰੱਗਜ਼ ਮਾਮਲੇ ‘ਚ ਵੱਡੀ ਕਾਰਵਾਈ ਲਈ ਐੱਨ.ਸੀ.ਬੀ. ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਐੱਨ.ਸੀ.ਬੀ. ਯੂਨਿਟਾਂ ਦੇ ਅਫਸਰਾਂ ਨੂੰ ਵੀ ਸ਼ਾਮਲ ਕੀਤਾ ਹੈ। ਆਰੀਅਨ ਖਾਨ ਮਾਮਲੇ ਨੂੰ ਲੈ ਕੇ ਪਿਛਲੇ ਇੱਕ ਮਹੀਨੇ ਤੋਂ ਸਿਆਸੀ ਇਲਜ਼ਾਮਾਂ ਤੇ ਜਵਾਬੀ ਦੋਸ਼ਾਂ ਦਾ ਦੌਰ ਚੱਲ ਰਿਹਾ ਹੈ। ਤਾਜ਼ਾ ਇਲਜ਼ਾਮ ਨਵਾਬ ਮਲਿਕ ਨੇ ਟਵੀਟ ਕਰਕੇ ਲਾਇਆ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਅਗਵਾ ਅਤੇ ਫਿਰੌਤੀ ਜਿਹੇ ਦੋ ਸ਼ਬਦਾਂ ਦੀ ਵਰਤੋਂ ਕੀਤੀ ਹੈ। ਇਸ ਦੋਸ਼ ‘ਤੇ ਸਮੀਰ ਵਾਨਖੇੜੇ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਅੱਜ (ਐਤਵਾਰ) ਸਵੇਰੇ 10 ਵਜੇ ਇੱਕ ਵਾਰ ਫਿਰ ਪ੍ਰੈਸ ਕਾਨਫਰੰਸ ਕਰਨਗੇ।
ਦੂਜੇ ਪਾਸੇ ਸ਼ਨੀਵਾਰ ਨੂੰ ਭਾਜਪਾ ਨੇਤਾ ਮੋਹਿਤ ਭਾਰਤੀ ਨੇ ਨਵਾਬ ਮਲਿਕ ‘ਤੇ ਗੰਭੀਰ ਦੋਸ਼ ਲਗਾਏ ਹਨ। ਮੋਹਿਤ ਨੇ ਪ੍ਰੈੱਸ ਕਾਨਫਰੰਸ ਕਰਕੇ ਐੱਨ.ਸੀ.ਪੀ. ਅਤੇ ਨਵਾਬ ਮਲਿਕ ਨੂੰ ਡਰੱਗਜ਼ ਮਾਮਲੇ ਵਿੱਚ ਘੇਰਿਆ ਹੈ। ਮੋਹਿਤ ਨੇ ਕਿਹਾ ਕਿ ਨਵਾਬ ਮਲਿਕ ਸਮੀਰ ਵਾਨਖੇੜੇ ਨੂੰ ਬਦਨਾਮ ਕਰ ਰਹੇ ਹਨ। ਡਰੱਗਜ਼ ਮਾਮਲੇ ‘ਚ ਇਕ ਪਾਸੇ ਜਿੱਥੇ ਦੋਸ਼ਾਂ ਦੀ ਹਨ੍ਹੇਰੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ, ਉਥੇ ਹੀ ਦੂਜੇ ਪਾਸੇ ਹੁਣ ਐੱਨ.ਸੀ.ਬੀ ਵੀ ਜਾਂਚ ਲਈ ਹਰਕਤ ‘ਚ ਆ ਗਈ ਹੈ। ਅਸਲ ਵਿੱਚ ਸੋਮਵਾਰ ਤੋਂ ਐੱਨ.ਸੀ.ਬੀ ਦੀਆਂ 2 ਟੀਮਾਂ ਮੁੰਬਈ ‘ਚ ਇਸ ਮਾਮਲੇ ਦੀ ਜਾਂਚ ‘ਚ ਜੁਟ ਜਾਣਗੀਆਂ, ਜਿਨ੍ਹਾਂ ‘ਚ 20 ਅਧਿਕਾਰੀ ਹੋਣਗੇ। ਸੋਮਵਾਰ ਤੋਂ ਐੱਨ.ਸੀ.ਬੀ ਦੀਆਂ ਦੋ ਵਿਸ਼ੇਸ਼ ਟੀਮਾਂ ਮੁੰਬਈ ਵਿੱਚ ਕੰਮ ਕਰਨਗੀਆਂ। 2 ਟੀਮਾਂ ਵਿੱਚ ਕੁੱਲ 20 ਅਧਿਕਾਰੀ ਹੋਣਗੇ। NCB SIT ਦੀ ਟੀਮ ਆਰੀਅਨ ਖਾਨ ਸਮੇਤ 6 ਮਾਮਲਿਆਂ ਦੀ ਜਾਂਚ ਕਰੇਗੀ ਅਤੇ ਐੱਸ.ਆਈ.ਟੀ. ‘ਚ ਕੁੱਲ 13 ਜਾਂਚ ਅਧਿਕਾਰੀ ਸ਼ਾਮਲ ਹੋਣਗੇ।
ਇਸ ਟੀਮ ਦੀ ਅਗਵਾਈ ਡੀ.ਡੀ.ਜੀ. ਆਪਰੇਸ਼ਨ ਸੰਜੇ ਸਿੰਘ ਕਰਨਗੇ। ਇਸ ਟੀਮ ਵਿੱਚ ਇੱਕ ਡਿਪਟੀ ਡਾਇਰੈਕਟਰ ਜਨਰਲ, ਦੋ ਐੱਸ.ਪੀ., 10 ਜਾਂਚ ਅਧਿਕਾਰੀ ਹੋਣਗੇ। ਜਦਕਿ ਐੱਨ.ਸੀ.ਬੀ ਦੀ ਦੂਜੀ ਟੀਮ ਵਿਜੀਲੈਂਸ ਜਾਂਚ ਕਰ ਰਹੀ ਹੈ। ਇਹ ਟੀਮ ਸਮੀਰ ਵਾਨਖੇੜੇ ਅਤੇ ਉਨ੍ਹਾਂ ਦੀ ਟੀਮ ਦੀ ਵਿਜੀਲੈਂਸ ਜਾਂਚ ਕਰ ਰਹੀ ਹੈ। ਵਿਜੀਲੈਂਸ ਦੀ ਟੀਮ ਸੋਮਵਾਰ ਨੂੰ ਮੁੰਬਈ ਜਾਵੇਗੀ ਅਤੇ ਇਸ ਟੀਮ ਵਿੱਚ 7 ਅਧਿਕਾਰੀ ਹੋਣਗੇ। ਵਿਜੀਲੈਂਸ ਟੀਮ ਹੁਣ ਤੱਕ 12 ਗਵਾਹਾਂ ਦੇ ਬਿਆਨ ਦਰਜ ਕਰ ਚੁੱਕੀ ਹੈ। ਐੱਨ.ਸੀ.ਬੀ ਵਿਜੀਲੈਂਸ ਟੀਮ ਮੁੱਖ ਗਵਾਹਾਂ ਕਿਰਨ ਗੋਸਾਵੀ, ਪ੍ਰਭਾਕਰ ਦੇ ਬਿਆਨ ਦਰਜ ਕਰੇਗੀ। ਐੱਨ.ਸੀ.ਬੀ ਵਿਜੀਲੈਂਸ ਟੀਮ ਮਨੀਸ਼ ਭਾਨੁਸ਼ਾਲੀ, ਪੂਜਾ ਡਡਲਾਨੀ ਅਤੇ ਸੈਮ ਡਿਸੂਜ਼ਾ ਦੇ ਬਿਆਨ ਦਰਜ ਕਰੇਗੀ। ਐੱਨ.ਸੀ.ਬੀ ਵਿਜੀਲੈਂਸ ਟੀਮ ਇਸ ਵਾਰ ਵੀ ਘਟਨਾ ਸਥਾਨ ਦਾ ਦੌਰਾ ਕਰੇਗੀ। ਨਾਲ ਹੀ ਐੱਨ.ਸੀ.ਬੀ ਆਰੀਅਨ ਖਾਨ ਤੋਂ ਪੁੱਛਗਿੱਛ ਕਰ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: