mumbai fire fighting operation still on: ਮੁੰਬਈ ਦੇ ਨਾਗਪਾੜਾ ਦੇ ਸਿਟੀ ਸੈਂਟਰ ਮਾਲ ਵਿਖੇ ਲੱਗੀ ਅੱਗ ਨੂੰ 30 ਘੰਟੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਅਤੇ ਇਸ ਸਮੇਂ ਤੱਕ ਵੀ ਅੱਗ ਲੱਗੀ ਹੋਈ ਹੈ। ਵੀਰਵਾਰ ਦੀ ਰਾਤ ਕਰੀਬ 8.53 ਵਜੇ ਅੱਗ ਲੱਗਣ ਦੀ ਘਟਨਾ ਵਾਪਰੀ ਸੀ। ਹਾਲਾਂਕਿ, ਕਿਸੇ ਦੇ ਜ਼ਖਮੀ ਹੋਣ ਦੀ ਕੋਈ ਨਵੀਂ ਖ਼ਬਰ ਨਹੀਂ ਹੈ। ਸ਼ੁੱਕਰਵਾਰ ਦੇਰ ਰਾਤ ਤੋਂ ਲੈ ਕੇ ਹੁਣ ਤੱਕ 2 ਦਰਜਨ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀ ਹੋਈਆਂ ਹਨ ਪਰ ਅਜੇ ਤੱਕ ਅਧਿਕਾਰੀ ਸਫਲ ਨਹੀਂ ਹੋ ਸਕੇ। ਸ਼ੁੱਕਰਵਾਰ ਦੇਰ ਰਾਤ ਰਾਜ ਦੇ ਵਾਤਾਵਰਣ ਮੰਤਰੀ ਆਦਿਤਿਆ ਠਾਕਰੇ ਸਥਿਤੀ ਦਾ ਜਾਇਜ਼ਾ ਲੈਣ ਲਈ ਮੌਕੇ ‘ਤੇ ਪਹੁੰਚੇ ਅਤੇ ਇਥੇ ਆਉਣ ਤੋਂ ਬਾਅਦ ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਤੋਂ ਸਾਰੀ ਸਥਿਤੀ ਬਾਰੇ ਜਾਣਕਾਰੀ ਲਈ। ਜਦੋਂ ਮੀਡੀਆ ਦੇ ਲੋਕਾਂ ਨੇ ਅੱਗ ਲੱਗਣ ਦੀ ਘਟਨਾ ‘ਤੇ ਆਦਿਤਿਆ ਤੋਂ ਪੁੱਛਣਾ ਚਾਹਿਆ ਤਾਂ ਉਹ ਪ੍ਰਸ਼ਨਾਂ ਤੋਂ ਪਰਹੇਜ਼ ਕਰਦੇ ਹੋਏ ਦਿਖਾਈ ਦਿੱਤੇ। ਤਕਨਾਲੋਜੀ ਦੇ ਅਨੁਸਾਰ ਮੁੰਬਈ ਨੂੰ ਇੱਕ ਉੱਨਤ ਸ਼ਹਿਰ ਮੰਨਿਆ ਜਾਂਦਾ ਹੈ, ਅਜਿਹੇ ‘ਚ ਜੇਕਰ ਮੁੰਬਈ ਵਰਗੇ ਸ਼ਹਿਰ ਵਿੱਚ ਡੇਢ ਦਿਨ ਬਾਅਦ ਵੀ ਅੱਗ ‘ਤੇ ਕਾਬੂ ਨਹੀਂ ਪਾਇਆ ਗਿਆ ਤਾਂ ਇਹ ਆਪਣੇ ਆਪ ਵਿੱਚ ਬਹੁਤ ਚਿੰਤਾ ਦਾ ਵਿਸ਼ਾ ਹੈ। ਫਿਲਹਾਲ ਜਿਸ ਤਰਾਂ ਦੇ ਹਾਲਾਤ ਦਿਖਾਈ ਦੇ ਰਹੇ ਹਨ, ਅਜਿਹੀ ਸਥਿਤੀ ਵਿੱਚ ਇਹ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਅੱਗ ਬੁਝਾਉਣ ਦੇ ਇਸ ਕਾਰਜ ਨੂੰ ਪੂਰਾ ਕਰਨ ਵਿੱਚ ਹੋਰ ਕਿੰਨਾ ਸਮਾਂ ਲੱਗੇਗਾ।
ਵੀਰਵਾਰ ਰਾਤ 8.53 ਵਜੇ ਮੁੰਬਈ ਦੇ ਨਾਗਪਾੜਾ ਖੇਤਰ ਦੇ ਸਿਟੀ ਸੈਂਟਰ ਮਾਲ ਵਿਖੇ ਭਾਰੀ ਅੱਗ ਲੱਗੀ ਸੀ, ਇਸ ਨੂੰ ਬੁਝਾਉਣ ਦਾ ਕੰਮ ਅਜੇ ਵੀ ਜਾਰੀ ਹੈ। ਅੱਗ ਦੀ ਤੀਬਰਤਾ ਨੂੰ ਵੇਖਦਿਆਂ ਫਾਇਰ ਬ੍ਰਿਗੇਡ ਨੇ ਇਸ ਨੂੰ ਬ੍ਰਿਗੇਡ ਕਾਲ ਦਾ ਐਲਾਨ ਕਰ ਦਿੱਤਾ। ਅੱਗ ਬੁਝਾਉਣ ਲਈ 88 ਪਾਣੀ ਦੇ ਟੈਂਕਰ ਲਗਾਏ ਗਏ ਹਨ। ਬ੍ਰਹਿਮੰਬਾਈ ਮਿਉਂਸਪਲ ਕਾਰਪੋਰੇਸ਼ਨ (ਬੀਐਮਸੀ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਗ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ। ਮਾਲ ਦੇ ਨਾਲ ਲੱਗਦੇ 55 ਮੰਜ਼ਿਲਾ ਆਰਚਿਡ ਐਨਕਲੇਵ ਵਿੱਚ ਰਹਿ ਰਹੇ 3500 ਤੋਂ ਜ਼ਿਆਦਾ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ, ਜਦੋਂ ਕਿ ਫਾਇਰ ਬ੍ਰਿਗੇਡ ਦੇ 5 ਜਵਾਨ, ਡਿਪਟੀ ਫਾਇਰ ਅਫਸਰਾਂ ਸਮੇਤ ਜ਼ਖਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਸਾਰੇ ਪੰਜਾਂ ਨੂੰ ਇਲਾਜ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਮੌਜੂਦਾ ਕਾਰਵਾਈ ਦੌਰਾਨ ਫਾਇਰ ਬ੍ਰਿਗੇਡ ਦੇ 5 ਜਵਾਨ ਦਰਮਿਆਨੇ ਜ਼ਖਮੀ ਹੋਏ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਅੱਗ ਲੱਗਣ ਸਮੇਂ ਮਾਲ ਵਿੱਚ 200 ਤੋਂ 300 ਲੋਕ ਮੌਜੂਦ ਸਨ, ਜਿਨ੍ਹਾਂ ਨੂੰ ਮੁੰਬਈ ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਸਟਾਫ ਨੇ ਸੁਰੱਖਿਅਤ ਬਾਹਰ ਕੱਢਿਆ।