ਨਵੀਂ ਮੁੰਬਈ ਦੇ ਇੱਕ ਹਾਊਸਿੰਗ ਕੰਪਲੈਕਸ ‘ਚ ਰਹਿਣ ਵਾਲੀ ਇੱਕ ਔਰਤ ਨੇ ਦੋਸ਼ ਲਗਾਇਆ ਹੈ ਕਿ ਉਸ ‘ਤੇ ਅਵਾਰਾ ਕੁੱਤਿਆਂ ਨੂੰ ਰੋਟੀ ਪਾਉਣ ਕਾਰਨ 8 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਔਰਤ ਦਾ ਦੋਸ਼ ਹੈ ਕਿ ਰਿਹਾਇਸ਼ੀ ਸੁਸਾਇਟੀ ਦੀ ਪ੍ਰਬੰਧਕੀ ਕਮੇਟੀ ਨੇ ਅਵਾਰਾ ਕੁੱਤਿਆਂ ਨੂੰ ਚਾਰਦੀਵਾਰੀ ਦੇ ਅੰਦਰ ਰੋਟੀ ਪਾਉਣ ਕਾਰਨ ਇਹ ਜੁਰਮਾਨਾ ਲਾਇਆ ਹੈ। ਇਸ ਰਿਹਾਇਸ਼ੀ ਕੰਪਲੈਕਸ ਵਿੱਚ 40 ਤੋਂ ਵੱਧ ਇਮਾਰਤਾਂ ਹਨ।
ਮਹਿਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਾਊਸਿੰਗ ਸੁਸਾਇਟੀ ਦੇ ਅੰਦਰ ਆਵਾਰਾ ਕੁੱਤਿਆਂ ਨੂੰ ਰੋਟੀ ਪਾਉਣ ਵਾਲਿਆਂ ਨੂੰ 5 ਹਜ਼ਾਰ ਰੁਪਏ ਪ੍ਰਤੀ ਦਿਨ ਜੁਰਮਾਨਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ, “ਇਹ ਜੁਰਮਾਨਾ ਗੰਦਗੀ ਫੈਲਾਉਣ ਲਈ ਲਗਾਇਆ ਗਿਆ ਹੈ। ਮੈਨੂੰ ਹੁਣ ਤੱਕ 8 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਕੀਤਾ ਜਾ ਚੁੱਕਾ ਹੈ।”
ਸੁਸਾਇਟੀ ਦੀ ਪ੍ਰਬੰਧਕੀ ਕਮੇਟੀ ਨੇ ਕੁੱਤਿਆਂ ਨੂੰ ਇਮਾਰਤ ਦੇ ਅੰਦਰ ਰੋਟੀ ਪਾਉਂਦੇ ਪਾਏ ਜਾਣ ‘ਤੇ ਜੁਰਮਾਨਾ ਲਾਉਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਜੁਲਾਈ 2021 ਵਿੱਚ ਸ਼ੁਰੂ ਕੀਤਾ ਗਿਆ ਸੀ। ਔਰਤ ਨੇ ਕਿਹਾ, “ਕਈ ਆਵਾਰਾ ਕੁੱਤੇ ਕੈਂਪਸ ਵਿੱਚ ਘੁੰਮਦੇ ਦੇਖੇ ਜਾਂਦੇ ਹਨ।” ਉਨ੍ਹਾਂ ਨੇ ਦੱਸਿਆ ਕਿ ਇੱਕ ਹੋਰ ਔਰਤ ‘ਤੇ ਲਗਾਇਆ ਗਿਆ ਕੁੱਲ ਜੁਰਮਾਨਾ 6 ਲੱਖ ਹੈ। ਹਾਊਸਿੰਗ ਕੰਪਲੈਕਸ ਦੀ ਇੱਕ ਹੋਰ ਔਰਤ ਨੇ ਦੱਸਿਆ ਕਿ ਸੁਸਾਇਟੀ ਦੇ ਚੌਕੀਦਾਰ ਕੁੱਤਿਆਂ ਨੂੰ ਰੋਟੀ ਪਾਉਣ ਵਾਲੇ ਮੈਂਬਰਾਂ ‘ਤੇ ਨਜ਼ਰ ਰੱਖਦੇ ਹਨ ਅਤੇ ਫਿਰ ਉਨ੍ਹਾਂ ਦੇ ਨਾਂ ਨੋਟ ਕਰ ਲੈਂਦੇ ਹਨ। ਫਿਰ ਉਹ ਇਸ ਦੀ ਸੂਚਨਾ ਪ੍ਰਬੰਧਕ ਕਮੇਟੀ ਨੂੰ ਦਿੰਦੇ ਹਨ, ਜੋ ਜੁਰਮਾਨਾ ਵਸੂਲਦੀ ਹੈ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਨੂੰ ਲੈ ਕੇ BJP ਦੇ ਪੰਜਾਬ ਇੰਚਾਰਜ ਨੂੰ ਮਿਲੇ ਕੈਪਟਨ, ਕੀਤਾ ਵੱਡਾ ਐਲਾਨ
ਹਾਲਾਂਕਿ ਹਾਊਸਿੰਗ ਕੰਪਲੈਕਸ ਦੀ ਸਕੱਤਰ ਵਿਨੀਤਾ ਸ਼੍ਰੀਨੰਦਨ ਨੇ ਮੀਡੀਆ ਨੂੰ ਦੱਸਿਆ ਕਿ ਬੱਚੇ ਟਿਊਸ਼ਨਾਂ ਲਈ ਜਾਂਦੇ ਸਮੇਂ ਆਵਾਰਾ ਕੁੱਤਿਆਂ ਦੇ ਪਿੱਛੇ ਭੱਜਦੇ ਹਨ ਅਤੇ ਬਜ਼ੁਰਗ ਨਾਗਰਿਕ ਕੁੱਤਿਆਂ ਦੇ ਡਰ ਕਾਰਨ ਖੁੱਲ੍ਹ ਕੇ ਘੁੰਮਣ-ਫਿਰਨ ਤੋਂ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਪਾਰਕਿੰਗ ਅਤੇ ਹੋਰ ਥਾਵਾਂ ‘ਤੇ ਕੁੱਤੇ ਗੰਦਗੀ ਫੈਲਾਉਂਦੇ ਹਨ ਜਿਸ ਕਾਰਨ ਸਫ਼ਾਈ ਅਤੇ ਸਵੱਛਤਾ ਦੇ ਮੁੱਦੇ ਵੀ ਹਨ। ਉਨ੍ਹਾਂ ਦੱਸਿਆ ਕਿ ਹਾਊਸਿੰਗ ਸੁਸਾਇਟੀ ਵੱਲੋਂ ਕੁੱਤਿਆਂ ਲਈ ਸ਼ੈੱਡ ਬਣਾਇਆ ਗਿਆ ਹੈ ਪਰ ਫਿਰ ਵੀ ਕੁੱਝ ਮੈਂਬਰ ਖੁੱਲ੍ਹੇ ਵਿੱਚ ਕੁੱਤਿਆਂ ਨੂੰ ਰੋਟੀ ਪਾਉਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: