ਉੱਤਰ ਪ੍ਰਦੇਸ਼ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵਿਚਾਲੇ ਹਮਾਇਤ ਹਾਸਿਲ ਕਰਨ ਲਈ ਮੁਕਾਬਲਾ ਚੱਲ ਰਿਹਾ ਹੈ। ਇਸ ਦੌਰਾਨ, ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਪ੍ਰਧਾਨ ਨਰੇਸ਼ ਟਿਕੈਤ ਨੇ ਐਤਵਾਰ ਨੂੰ ਸਿਸੌਲੀ ਵਿੱਚ ਬੁਢਾਨਾ ਵਿਧਾਨ ਸਭਾ ਵਿੱਚ ਖੁੱਲੇ ਤੌਰ ‘ਤੇ ਆਰਐਲਡੀ ਅਤੇ ਸਪਾ (ਆਰਐਲਡੀ-ਐਸਪੀ) ਗੱਠਜੋੜ ਦੇ ਉਮੀਦਵਾਰ ਰਾਜਪਾਲ ਬਾਲਿਆਨ ਦੇ ਹੱਕ ਵਿੱਚ ਵੋਟ ਪਾਉਣ ਲਈ ਕਿਹਾ ਸੀ।
ਹਾਲਾਂਕਿ ਇਸ ਅਪੀਲ ਤੋਂ ਬਾਅਦ ਆਲੋਚਨਾ ਹੋਣ ਤੋਂ ਬਾਅਦ ਟਿਕੈਤ ਹੁਣ ਆਪਣੇ ਬਿਆਨ ਤੋਂ ਪਿੱਛੇ ਹੱਟ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਸਿਆਸੀ ਪਾਰਟੀ ਦਾ ਸਮਰਥਨ ਨਹੀਂ ਕਰ ਰਹੇ ਹਾਂ। ਯੂਪੀ ਚੋਣਾਂ ਵਿੱਚ ਸਪਾ ਅਤੇ ਆਰਐਲਡੀ ਗੱਠਜੋੜ ਨੂੰ ਖੁੱਲ੍ਹਾ ਸਮਰਥਨ ਦੇਣ ਦੇ 24 ਘੰਟਿਆਂ ਦੇ ਅੰਦਰ ਹੀ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨਰੇਸ਼ ਟਿਕੈਤ ਨੇ ਯੂ-ਟਰਨ ਲਿਆ ਹੈ। ਆਪਣੇ ਪਿਛਲੇ ਬਿਆਨ ਤੋਂ ਪਲਟਦੇ ਹੋਏ ਨਰੇਸ਼ ਟਿਕੈਤ ਨੇ ਕਿਹਾ ਕਿ “ਅਸੀਂ ਚੋਣਾਂ ਵਿੱਚ ਕਿਸੇ ਦਾ ਸਮਰਥਨ ਨਹੀਂ ਕਰ ਰਹੇ ਹਾਂ”। ਪਿਛਲੇ ਬਿਆਨ ਨੂੰ ਗਲਤ ਦੱਸਦੇ ਹੋਏ ਨਰੇਸ਼ ਟਿਕੈਤ ਨੇ ਕਿਹਾ, “ਉਹ ਬਹੁਤ ਜ਼ਿਆਦਾ ਬੋਲ ਗਏ ਸੀ, ਜੋ ਕਿ ਗਲਤ ਹੈ।” ਉਨ੍ਹਾਂ ਸਪੱਸ਼ਟ ਕੀਤਾ ਕਿ ਸੰਯੁਕਤ ਕਿਸਾਨ ਮੋਰਚਾ ਸਰਵਉੱਚ ਹੈ ਅਤੇ ਜੇਕਰ ਅਸੀਂ ਇਸ ਤੋਂ ਦੂਰ ਚਲੇ ਗਏ ਤਾਂ ਉਹ ਸਾਨੂੰ ਵੀ ਬਾਹਰ ਕੱਢ ਸਕਦੇ ਹਨ।
ਦਰਅਸਲ ਸ਼ਨੀਵਾਰ ਨੂੰ ਕਿਸਾਨ ਭਵਨ ‘ਚ ਇਕੱਠੇ ਹੋਏ ਲੋਕਾਂ ‘ਚ ਉਨ੍ਹਾਂ ਨੇ ਸਪਾ-ਆਰਐਲਡੀ ਉਮੀਦਵਾਰ ਨੂੰ ਸਮਰਥਨ ਦੇਣ ਦੀ ਗੱਲ ਕਹੀ ਸੀ ਪਰ ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਿਲਣ ਆਉਣ ਵਾਲੇ ਹਰ ਪਾਰਟੀ ਦੇ ਲੋਕ ਦਾ ਸਵਾਗਤ ਹੈ ਪਰ ਉਹ ਕਿਸੇ ਦਾ ਸਮਰਥਨ ਨਹੀਂ ਕਰਨਗੇ। ਪਿਛਲੀ ਵਾਰ ਭਾਜਪਾ ਨੂੰ ਸਮਰਥਨ ਦੇਣਾ ਉਨ੍ਹਾਂ ਦੀ ਗਲਤੀ ਸੀ। ਇਸ ਵਾਰ ਸਾਰੀਆਂ ਪਾਰਟੀਆਂ ਦਾ ਚੋਣ ਮਨੋਰਥ ਪੱਤਰ ਦੇਖਿਆ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਨਰੇਸ਼ ਟਿਕੈਤ ਨੇ ਸਮਾਜਵਾਦੀ ਪਾਰਟੀ-ਰਾਸ਼ਟਰੀ ਲੋਕ ਦਲ (ਆਰਐਲਡੀ) ਦੇ ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਇੱਥੇ ਸਿਸੌਲੀ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਟਿਕੈਤ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਇਸ ਗੱਠਜੋੜ ਦੇ ਉਮੀਦਵਾਰਾਂ ਨੂੰ ਸੂਬੇ ਦੇ ਲੋਕਾਂ ਵੱਲੋਂ ਸਮਰਥਨ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਖਤਮ ਹੋਣ ਤੋਂ ਬਾਅਦ ਕਈ ਸਿਆਸੀ ਪਾਰਟੀਆਂ ਦੇ ਆਗੂ ਰਾਕੇਸ਼ ਟਿਕੈਤ ਅਤੇ ਨਰੇਸ਼ ਟਿਕੈਤ ਨਾਲ ਲਗਾਤਾਰ ਮੁਲਾਕਾਤਾਂ ਕਰ ਰਹੇ ਹਨ। ਹਾਲ ਹੀ ‘ਚ ਸ਼ਿਵ ਸੈਨਾ ਸੰਸਦ ਸੰਜੇ ਰਾਉਤ ਨੇ ਰਾਕੇਸ਼ ਟਿਕੈਤ ਨਾਲ ਮੁਲਾਕਾਤ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: