ਇਸ ਵਾਰ ਉੱਤਰ ਪ੍ਰਦੇਸ਼ ਦੀਆਂ ਚੋਣਾਂ ਬਹੁਤ ਦਿਲਚਸਪ ਹੋਣ ਜਾ ਰਹੀਆਂ ਹਨ। ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਦੇ ਨਾਲ ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਬੰਗਾਲ ਦੀ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਵੀ ਇਸ ਵਾਰ ਯੂਪੀ ਦੇ ਚੋਣ ਮੈਦਾਨ ‘ਚ ਉੱਤਰਣ ਜਾ ਰਹੀਆਂ ਹਨ।
ਸਮਾਜਵਾਦੀ ਪਾਰਟੀ ਬੁਲੰਦਸ਼ਹਿਰ ਦੀ ਅਨੂਪਸ਼ਹਿਰ ਸੀਟ ਐਨਸੀਪੀ ਲਈ ਅਤੇ ਮਿਰਜ਼ਾਪੁਰ ਸੀਟ ਟੀਐਮਸੀ ਲਈ ਛੱਡੇਗੀ। ਕੇਕੇ ਸ਼ਰਮਾ ਅਨੂਪਸ਼ਹਿਰ ਤੋਂ ਚੋਣ ਲੜਨਗੇ ਜਦਕਿ ਲਲਿਤੇਸ਼ ਪਤੀ ਤ੍ਰਿਪਾਠੀ ਮਿਰਜ਼ਾਪੁਰ ਤੋਂ ਚੋਣ ਮੈਦਾਨ ‘ਚ ਆਪਣੀ ਕਿਸਮਤ ਅਜ਼ਮਾਉਣਗੇ। ਇੱਥੇ ਦੱਸ ਦੇਈਏ ਕਿ ਯੋਗੀ ਸਰਕਾਰ ‘ਚ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸਵਾਮੀ ਪ੍ਰਸਾਦ ਮੌਰਿਆ ਨੇ ਸਪਾ ‘ਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਸਵਾਮੀ ਪ੍ਰਸਾਦ ਮੌਰਿਆ ਨੇ ਕਿਹਾ ਕਿ ਮੈਂ 14 ਜਨਵਰੀ ਨੂੰ ਸਮਾਜਵਾਦੀ ਪਾਰਟੀ ਵਿੱਚ ਸ਼ਾਮਿਲ ਹੋਵਾਂਗਾ। ਮੈਨੂੰ ਕਿਸੇ ਵੱਡੇ ਜਾਂ ਛੋਟੇ ਸਿਆਸਤਦਾਨ ਦਾ ਫੋਨ ਨਹੀਂ ਆਇਆ।
ਇਹ ਵੀ ਪੜ੍ਹੋ : ਯੂਪੀ : BJP ਨੂੰ ਲੱਗਿਆ ਇੱਕ ਹੋਰ ਝਟਕਾ, ਮੁਜ਼ੱਫਰਨਗਰ ਦੇ ਵਿਧਾਇਕ ਭਡਾਣਾ RLD ‘ਚ ਹੋਏ ਸ਼ਾਮਿਲ
ਜੇਕਰ ਉਹ ਸਮੇਂ ਸਿਰ ਸੁਚੇਤ ਹੁੰਦੇ ਅਤੇ ਜਨਤਕ ਮੁੱਦਿਆਂ ‘ਤੇ ਕੰਮ ਕਰਦੇ ਤਾਂ ਭਾਜਪਾ ਨੂੰ ਇਸ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਮਥੁਰਾ ਤੋਂ ਚੋਣ ਨਹੀਂ ਲੜਨਗੇ। ਮਥੁਰਾ ਤੋਂ ਸਿਰਫ ਸ਼੍ਰੀਕਾਂਤ ਸ਼ਰਮਾ ਹੀ ਚੋਣ ਲੜਨਗੇ। ਭਾਜਪਾ ਦੇ ਜ਼ਿਆਦਾਤਰ ਮੰਤਰੀਆਂ ਨੂੰ ਮੁੜ ਟਿਕਟਾਂ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਕੁੱਝ ਮੰਤਰੀਆਂ ਦੀਆਂ ਸੀਟਾਂ ਵੀ ਬਦਲੀਆਂ ਜਾ ਸਕਦੀਆਂ ਹਨ। ਸੂਤਰਾਂ ਦੇ ਹਵਾਲੇ ਨਾਲ ਇਹ ਖਬਰ ਸਾਹਮਣੇ ਆਈ ਹੈ। ਯੂਪੀ ਵਿੱਚ 7 ਪੜਾਅ ਦੇ ਵਿੱਚ 10 ਫਰਵਰੀ, 14 ਫਰਵਰੀ, 20 ਫਰਵਰੀ, 23 ਫਰਵਰੀ, 27 ਫਰਵਰੀ, 3 ਮਾਰਚ ਅਤੇ 7 ਮਾਰਚ ਨੂੰ ਵੋਟਾਂ ਪੈਣਗੀਆਂ। ਚੋਣ ਨਤੀਜੇ 10 ਮਾਰਚ ਨੂੰ ਆਉਣਗੇ।
ਵੀਡੀਓ ਲਈ ਕਲਿੱਕ ਕਰੋ -: