Ncp chief sharad pawar hospitalised : ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਐਨਸੀਪੀ ਨੇਤਾ ਨਵਾਬ ਮਲਿਕ ਨੇ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਸ਼ਰਦ ਪਵਾਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹ ਦਰਦ ਕਾਰਨ ਬਹੁਤ ਅਸਹਿਜ ਮਹਿਸੂਸ ਕਰ ਰਹੇ ਸੀ। ਜਾਂਚ ਦੇ ਦੌਰਾਨ, ਇਹ ਪਾਇਆ ਗਿਆ ਕਿ ਉਨ੍ਹਾਂ ਦੇ ਗਾਲ ਬਲੈਡਰ ਵਿੱਚ ਸਮੱਸਿਆ ਹੈ। ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਸ਼ਰਦ ਪਵਾਰ ਨੂੰ 31 ਮਾਰਚ ਤੱਕ ਹਸਪਤਾਲ ਵਿੱਚ ਰੱਖਿਆ ਜਾਵੇਗਾ।
ਐਨਸੀਪੀ ਨੇਤਾ ਨਵਾਬ ਮਲਿਕ ਦੇ ਅਨੁਸਾਰ ਸ਼ਰਦ ਪਵਾਰ ਦੀ ਹਸਪਤਾਲ ਵਿੱਚ ਸਰਜਰੀ ਵੀ ਹੋਵੇਗੀ। ਉਨ੍ਹਾਂ ਕਿਹਾ ਕਿ ਸਰਜਰੀ ਕਾਰਨ ਸ਼ਰਦ ਪਵਾਰ ਨੇ ਕੁੱਝ ਦਿਨਾਂ ਲਈ ਆਪਣੇ ਕੁੱਝ ਜਨਤਕ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਨਵਾਬ ਮਲਿਕ ਨੇ ਕਿਹਾ ਕਿ ਐਂਡੋਸਕੋਪੀ ਅਤੇ ਸਰਜਰੀ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਨਵਾਬ ਮਲਿਕ ਨੇ ਕਿਹਾ ਕਿ ਸ਼ਰਦ ਪਵਾਰ ਨੂੰ ਖੂਨ ਪਤਲਾ ਕਰਨ ਵਾਲੀ ਦਵਾਈ ਹਸਪਤਾਲ ਦੀ ਸਲਾਹ ਤੋਂ ਬਾਅਦ ਰੋਕ ਦਿੱਤੀ ਗਈ ਹੈ।
ਇਹ ਵੀ ਦੇਖੋ : Hola Mohalla ਦੌਰਾਨ Sri Anandpur Sahib ਧਰਤੀ ‘ਤੇ ਪਹੁੰਚਿਆ Baaz , ਦੇਖੋ ਸੰਗਤਾਂ ਦਾ ਉਤਸ਼ਾਹ…