ਸ਼ਰਦ ਪਵਾਰ ਦੀ ਪਾਰਟੀ ਐਨਸੀਪੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਲੈਣ ਜਾ ਰਹੀ ਹੈ। ਸ਼ਰਦ ਪਵਾਰ ਨੇ ਖੁਦ ਦੱਸਿਆ ਹੈ ਕਿ ਪਾਰਟੀ ਪੰਜ ਵਿੱਚੋਂ ਤਿੰਨ ਰਾਜਾਂ ਵਿੱਚ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਮਣੀਪੁਰ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਐਨਸੀਪੀ ਕੋਲ 4 ਸੀਟਾਂ ਸਨ।
ਅਸੀਂ ਕਾਂਗਰਸ ਨਾਲ ਮਿਲ ਕੇ 5 ਹੋਰ ਚੋਣਾਂ ਲੜਨ ਜਾ ਰਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਗੋਆ ਵਿੱਚ ਕਾਂਗਰਸ ਪਾਰਟੀ, ਤ੍ਰਿਣਮੂਲ ਕਾਂਗਰਸ, ਰਾਸ਼ਟਰਵਾਦੀ ਕਾਂਗਰਸ ਵਿੱਚ ਚਰਚਾ ਚੱਲ ਰਹੀ ਹੈ। ਅਸੀਂ ਕੁੱਝ ਥਾਵਾਂ ‘ਤੇ ਲੜਨਾ ਚਾਹੁੰਦੇ ਸੀ, ਅਸੀਂ ਦੋਵਾਂ ਪਾਰਟੀਆਂ ਨੂੰ ਸੂਚੀ ਦੇ ਦਿੱਤੀ ਹੈ, ਅਗਲੇ ਦੋ ਦਿਨਾਂ ‘ਚ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ।
ਐਨਸੀਪੀ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਅਸੀਂ ਸਮਾਜਵਾਦੀ ਪਾਰਟੀ ਅਤੇ ਹੋਰ ਛੋਟੀਆਂ ਪਾਰਟੀਆਂ ਨਾਲ ਮਿਲ ਕੇ ਚੋਣ ਲੜਨ ਜਾ ਰਹੇ ਹਾਂ। ਕੁੱਝ ਸਾਥੀਆਂ ਨੇ ਉੱਤਰ ਪ੍ਰਦੇਸ਼ ਜਾ ਕੇ ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਇਹ ਤੈਅ ਹੋਇਆ ਕਿ ਅਸੀਂ ਉੱਥੇ ਚੋਣ ਲੜਾਂਗੇ। ਕਈ ਸਾਥੀਆਂ ਨਾਲ ਗੱਲ ਕਰਨ ਤੋਂ ਬਾਅਦ ਇਹ ਸਮਝਿਆ ਗਿਆ ਕਿ ਉੱਤਰ ਪ੍ਰਦੇਸ਼ ਦੇ ਹਾਲਾਤ ਖਰਾਬ ਹਨ।
ਇਹ ਵੀ ਪੜ੍ਹੋ : IPL ਨੇ ਬਦਲਿਆ ਆਪਣਾ ਟਾਈਟਲ ਸਪਾਂਸਰ, ਵੀਵੋ ਦੀ ਥਾਂ ਇਸ ਭਾਰਤੀ ਕੰਪਨੀ ਨੂੰ ਮਿਲੀ ਜ਼ਿੰਮੇਵਾਰੀ
ਪਵਾਰ ਨੇ ਕਿਹਾ ਕਿ ਉੱਤਰ ਪ੍ਰਦੇਸ਼ ‘ਚ ਬਦਲਾਅ ਲਈ ਕੁੱਝ ਪਾਰਟੀਆਂ ਨੂੰ ਸੰਗਠਿਤ ਕਰਕੇ ਬਦਲ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਮੈਨੂੰ ਖੁਸ਼ੀ ਹੈ ਕਿ ਸਿਰਾਜ ਮਹਿੰਦੀ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ। ਅੱਜ ਉੱਤਰ ਪ੍ਰਦੇਸ਼ ਦੇ ਮੰਤਰੀ ਨੇ ਅਸਤੀਫਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨਾਲ ਹੋਰ ਵੀ ਵਿਧਾਇਕ ਸਮਾਜਵਾਦੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਹੋਰ ਲੋਕ ਸਮਾਜਵਾਦੀ ਪਾਰਟੀ ਵਿੱਚ ਸ਼ਾਮਿਲ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: