Nikita tomar murder case : ਫਰੀਦਾਬਾਦ ਦੀ ਵਿਸ਼ੇਸ਼ ਅਦਾਲਤ ਨਿਕਿਤਾ ਤੋਮਰ ਕਤਲ ਕੇਸ ਵਿੱਚ ਅੱਜ ਫੈਸਲਾ ਸੁਣਾ ਸਕਦੀ ਹੈ। ਨਿਕਿਤਾ ਤੋਮਰ ਕਤਲ ਕੇਸ ਵਿੱਚ ਫਰੀਦਾਬਾਦ ਦੀ ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਨੂੰ ਮੁਲਜ਼ਮ ਤੌਸੀਫ ਅਤੇ ਉਸਦੇ ਸਾਥੀ ਰਿਹਾਨ ਨੂੰ ਆਪਣਾ ਫ਼ੈਸਲਾ ਸੁਣਾਉਂਦਿਆਂ ਦੋਸ਼ੀ ਕਰਾਰ ਦਿੱਤਾ ਸੀ। ਇਸ ਮਾਮਲੇ ਵਿੱਚ ਫਰੀਦਾਬਾਦ ਦੀ ਅਦਾਲਤ ‘ਚ ਸਵੇਰੇ 11 ਵਜੇ ਸੁਣਵਾਈ ਸ਼ੁਰੂ ਹੋਵੇਗੀ। ਨਿਕਿਤਾ ਦੇ ਪਰਿਵਾਰ ਨੂੰ ਫਾਂਸੀ ਤੋਂ ਘੱਟ ਕੁੱਝ ਵੀ ਮਨਜੂਰ ਨਹੀਂ ਹੈ। ਅਦਾਲਤ ਦੇ ਫੈਸਲੇ ਤੋਂ ਬਾਅਦ ਨਿਕਿਤਾ ਤੋਮਰ ਦੇ ਪਰਿਵਾਰ ਨੇ ਤਸੱਲੀ ਜ਼ਾਹਿਰ ਕਰਦਿਆਂ ਕਿਹਾ ਕਿ ਪੂਰਾ ਇਨਸਾਫ ਤਾਂ ਓਦੋ ਹੀ ਮਿਲੇਗਾ ਜਦੋਂ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇਗੀ। ਨਿਕਿਤਾ ਦੀ ਉਮਰ 20 ਸਾਲ ਸੀ। 26 ਅਕਤੂਬਰ, 2020 ਨੂੰ ਜਦੋਂ ਨਿਕਿਤਾ ਬੀ.ਕਾਮ ਦੇ ਅੰਤਮ ਸਾਲ ਦੀ ਪ੍ਰੀਖਿਆ ਦੇਣ ਤੋਂ ਬਾਅਦ ਘਰ ਪਰਤ ਰਹੀ ਸੀ, ਜਦੋ ਉਸ ਦਾ ਦਿਨ ਦਿਹਾੜੇ ਉਸ ਨੂੰ ਕਾਰ ਸਵਾਰ ਬਦਮਾਸ਼ਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।
ਫਰੀਦਾਬਾਦ ਦੀ ਵਿਸ਼ੇਸ਼ ਅਦਾਲਤ ਨੇ ਤੌਸੀਫ ਅਤੇ ਉਸਦੇ ਸਾਥੀ ਰਿਹਾਨ ਨੂੰ ਕਤਲ ਦੇ ਦੋਸ਼ੀ ਠਹਿਰਾਇਆ ਹੈ। ਦੇਸ਼ ਦੀ ਰਾਜਧਾਨੀ, ਦਿੱਲੀ ਤੋਂ ਸਿਰਫ 63 ਕਿਲੋਮੀਟਰ ਦੂਰ, ਹਰਿਆਣਾ ਦੇ ਬੱਲਭਗੜ ਵਿੱਚ, ਕਾਰ ਸਵਾਰਾਂ ਨੇ ਦਿਨ ਦਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਹ ਬਦਮਾਸ਼ ਰਸਤੇ ਵਿੱਚ ਕਾਰ ਰੋਕ ਦੇ ਹਨ ਅਤੇ ਜਦੋ ਲੜਕੀ ਉੱਥੇ ਆਉਂਦੀ ਹੈ ਤਾ ਉਸ ਨੂੰ ਕਾਰ ਵਿੱਚ ਖਿੱਚਣਾ ਸ਼ੁਰੂ ਕਰਦੇ ਹਨ। ਲੜਕੀ ਦੇ ਨਾਲ ਉਸ ਦੀ ਇੱਕ ਸਹੇਲੀ ਵੀ ਮੌਜੂਦ ਸੀ। ਉਹ ਵੀ ਵਿਰੋਧ ਕਰਦੀ ਹੈ, ਪਰ ਇਨ੍ਹਾਂ ਬਦਮਾਸ਼ਾਂ ‘ਚ ਕੋਈ ਡਰ ਨਹੀਂ ਦਿਖਦਾ, ਕੋਈ ਪਰਵਾਹ ਨਹੀਂ ਦਿਖਦੀ। ਇਸ ਤੋਂ ਬਾਅਦ ਬਦਮਾਸ਼ ਪਿਸਤੌਲ ਕੱਢ ਕੇ ਧੱਕੇਸ਼ਾਹੀ ਸ਼ੁਰੂ ਕਰਦੇ ਹਨ। ਜਦੋਂ ਲੜਕੀ ਫਿਰ ਵੀ ਨਹੀਂ ਡਰਦੀ, ਤਾਂ ਤੌਫੀਕ ਨੇ ਉਸ ਨੂੰ ਗੋਲੀ ਮਾਰ ਦਿੰਦਾ ਹੈ। ਇਸ ਵਿਅਸਤ ਸੜਕ ‘ਤੇ ਬਾਕੀ ਲੋਕ ਸਿਰਫ ਤਮਾਸ਼ਬੀਨ ਬਣੇ ਰਹੇ ਅਤੇ ਬਦਮਾਸ਼ ਲੜਕੀ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ ਸੀ।