nisarg cyclone cargo plane slipped: ‘ਨਿਸਰਗ’ ਤੂਫਾਨ ਕਾਰਨ ਮੁੰਬਈ ਏਅਰਪੋਰਟ ‘ਤੇ ਜਹਾਜ਼ਾਂ ਦੀ ਆਵਾਜਾਈ ਨੂੰ ਦੁਪਹਿਰ 2.30 ਵਜੇ ਤੋਂ ਸ਼ਾਮ 7 ਵਜੇ ਤੱਕ ਰੋਕ ਦਿੱਤਾ ਗਿਆ ਹੈ। ਹਵਾਈ ਅੱਡੇ ‘ਤੇ ਇੱਕ ਕਾਰਗੋ ਜਹਾਜ਼ ਖਿਸਕ (ਤਿਲਕ ) ਗਿਆ ਸੀ। ਇਸ ਤੋਂ ਬਾਅਦ ਜਹਾਜ਼ ਨੂੰ ਰਨਵੇ ਤੋਂ ਹਟਾ ਦਿੱਤਾ ਗਿਆ। ਰਨਵੇਅ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਕਾਰਗੋ ਜਹਾਜ਼ ਜੋ ਮੁੰਬਈ ਏਅਰਪੋਰਟ ‘ਤੇ ਖਿਸਕਿਆ ਸੀ, ਉਹ ਬੰਗਲੌਰ ਤੋਂ ਆਇਆ ਸੀ। ਤੁਹਾਨੂੰ ਦੱਸ ਦਈਏ ਕਿ ਨਿਸਰਗ ਤੂਫਾਨ ਨੇ ਅੱਜ ਦੁਪਹਿਰ ਇੱਕ ਵਜੇ ਮਹਾਰਾਸ਼ਟਰ ਵਿੱਚ ਦਸਤੱਕ ਦਿੱਤੀ ਸੀ। ਨਿਸਰਗ ਤੂਫਾਨ ਨੇ ਮਹਾਰਾਸ਼ਟਰ ਦੇ ਅਲੀਬਾਗ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਇਸ ਚੱਕਰਵਾਤੀ ਤੂਫਾਨ ਦੇ ਕਾਰਨ ਮੁੰਬਈ ਵਿੱਚ ਤੇਜ਼ ਹਵਾਵਾਂ ਨਾਲ ਬਾਰਿਸ਼ ਹੋ ਰਹੀ ਹੈ। ਅਗਲੇ ਦੋ-ਤਿੰਨ ਘੰਟੇ ਮਹਾਰਾਸ਼ਟਰ ਵਿੱਚ ਭਾਰੀ ਦੱਸੇ ਜਾ ਰਹੇ ਹਨ ਕਿਉਂਕਿ ਨਿਸਰਗ ਤੂਫਾਨ ਦੀ ਰਫਤਾਰ 120 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਜਾ ਰਹੀ ਹੈ। ਇਸ ਭਿਆਨਕ ਤੂਫਾਨ ਕਾਰਨ ਰਤਨਾਗਿਰੀ ਵਿੱਚ ਇੱਕ ਘਰ ਦੀ ਛੱਤ ਵੀ ਉੱਡ ਗਈ ਹੈ।
ਚੱਕਰਵਾਤੀ ਤੂਫਾਨ ‘ਨਿਸਰਗ’ ਕਾਰਨ ਮੁੰਬਈ ਚਿੜੀਆਘਰ ਦੇ ਸਾਰੇ ਮਾਸਾਹਾਰੀ ਜਾਨਵਰਾਂ ਨੂੰ ਬਾਰਿਸ਼ ਅਤੇ ਤੇਜ਼ ਹਵਾਵਾਂ ਤੋਂ ਬਚਾਉਣ ਲਈ ਸੁਰੱਖਿਅਤ ਥਾਵਾਂ ‘ਤੇ ਤਬਦੀਲ ਕਰ ਦਿੱਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਚਿੜੀਆਘਰ ਦੀ ਐਮਰਜੈਂਸੀ ਪ੍ਰਤੀਕ੍ਰਿਆ ਟੀਮ ਨੂੰ ਕਿਸੇ ਵੀ ਅਣਸੁਖਾਵੀਂ ਸਥਿਤੀ ਲਈ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਸ਼ਹਿਰ ਵਿੱਚ ਮੀਂਹ ਪੈਣ ਕਾਰਨ ਮੌਸਮ ਅਤੇ ਦਰੱਖਤਾਂ ਦੇ ਡਿੱਗਣ ਨਾਲ ਹੋਣ ਵਾਲੇ ਨੁਕਸਾਨ ਤੋਂ ਜਾਨਵਰਾਂ ਨੂੰ ਬਚਾਉਣ ਲਈ ਸਾਰੇ ਕਦਮ ਚੁੱਕੇ ਜਾ ਰਹੇ ਹਨ। ਇਹ ਚਿੜੀਆਘਰ 50 ਏਕੜ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ।