ਨੀਤੀ ਆਯੋਗ ਨੇ ਸੋਮਵਾਰ ਨੂੰ ਹੈਲਥ ਇੰਡੈਕਸ ਜਾਰੀ ਕੀਤਾ ਹੈ। ਇਸ ਵਿੱਚ ਦੱਖਣੀ ਸੂਬਿਆਂ ਨੇ ਬਾਜ਼ੀਮਾਰੀ ਹੈ, ਜਦਕਿ ਉੱਤਰੀ ਸੂਬਿਆਂ ਦੀ ਹਾਲਤ ਖ਼ਰਾਬ ਹੈ। ਹੈਲਥ ਇੰਡੈਕਸ ਦੇ ਅਨੁਸਾਰ, ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮਾਮਲੇ ਵਿੱਚ ਕੇਰਲ ਦੇਸ਼ ਵਿੱਚ ਪਹਿਲੇ ਸਥਾਨ ‘ਤੇ ਰਿਹਾ ਹੈ।
ਦੂਜੇ ਨੰਬਰ ‘ਤੇ ਤਾਮਿਲਨਾਡੂ ਹੈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਅਤੇ ਬਿਹਾਰ ਆਖਰੀ ਸਥਾਨ ‘ਤੇ ਹਨ। ਉੱਤਰ ਪ੍ਰਦੇਸ਼ 19ਵੇਂ ਅਤੇ ਬਿਹਾਰ 18ਵੇਂ ਨੰਬਰ ‘ਤੇ ਹੈ। ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮਾਮਲੇ ਵਿੱਚ, ਮਿਜ਼ੋਰਮ ਛੋਟੇ ਰਾਜਾਂ ਵਿੱਚੋਂ ਪਹਿਲੇ ਸਥਾਨ ‘ਤੇ ਹੈ, ਜਦਕਿ ਤ੍ਰਿਪੁਰਾ ਅਤੇ ਨਾਗਾਲੈਂਡ ਦੂਜੇ ਸਥਾਨ ‘ਤੇ ਹਨ। ਇਸ ਦੇ ਨਾਲ ਹੀ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ ਦਾਦਰਾ ਨਗਰ ਹਵੇਲੀ ਪਹਿਲੇ ਨੰਬਰ ‘ਤੇ ਅਤੇ ਚੰਡੀਗੜ੍ਹ ਦੂਜੇ ਨੰਬਰ ‘ਤੇ ਹੈ। ਹਾਲਾਂਕਿ ਦਿੱਲੀ 5ਵੇਂ ਨੰਬਰ ‘ਤੇ ਹੈ। ਉੱਥੇ ਹੀ ਇਸ ਸੂਚੀ ‘ਚ ਪੰਜਾਬ ਨੂੰ 8ਵਾਂ ਸਥਾਨ ਮਿਲਿਆ ਹੈ। ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮਾਮਲੇ ਵਿੱਚ ਪੰਜਾਬ 8 ਵੇਂ ਨੰਬਰ ‘ਤੇ ਹੈ।
ਇਹ ਵੀ ਪੜ੍ਹੋ : ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਬਾਲ ਦਿਵਸ ਵਜੋਂ ਮਨਾਉਣ ਦਾ ਐਲਾਨ ਕਰ ਸਕਦੇ ਨੇ PM ਮੋਦੀ !
ਨੀਤੀ ਆਯੋਗ ਦੇ ਅਨੁਸਾਰ, ਸਿਹਤ ਸੂਚੀ ਲਈ ਸਰਵੇਖਣ ਦੇ 4 ਗੇੜ ਕੀਤੇ ਗਏ ਸਨ ਅਤੇ ਉਸ ਅਨੁਸਾਰ ਸਕੋਰਿੰਗ ਕੀਤੀ ਗਈ ਹੈ। ਕੇਰਲ ਸਾਰੇ ਚਾਰ ਗੇੜਾਂ ਵਿੱਚ ਸਿਖਰ ’ਤੇ ਰਿਹਾ। ਕੇਰਲ ਦਾ ਓਵਰਆਲ ਸਕੋਰ 82.20 ਰਿਹਾ ਹੈ। ਇਸ ਦੇ ਨਾਲ ਹੀ ਦੂਜੇ ਨੰਬਰ ‘ਤੇ ਰਹੇ ਤਾਮਿਲਨਾਡੂ ਨੇ 72.42 ਅੰਕ ਹਾਸਿਲ ਕੀਤੇ ਹਨ। ਇਸ ਸੂਚੀ ਵਿੱਚ ਉੱਤਰ ਪ੍ਰਦੇਸ਼ ਦਾ ਸਭ ਤੋਂ ਘੱਟ ਸਕੋਰ 30.57 ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: