north korean leader kim jong un reappears days after health speculation: ਉਤਰ-ਕੋਰੀਆ ਦੇ ਸੈਨਾ ਤਾਨਾਸ਼ਾਹੀ ਕਿਮ-ਜੋਂਗ-ਉਨ ਦੀ ਸਿਹਤ ਨੂੰ ਲੈ ਕੇ ਜੋ ਵੀ ਕਿਆਸਰਾਈਆਂ ਲਗਾਈਆਂ ਜਾਂਦੀਆਂ ਹਨ।ਉਨ੍ਹਾਂ ਦੇ ਸਾਹਮਣੇ ਆਉਣ’ਤੇ ਉਹ ਸਭ ਨੂੰ ਚੁੱਪ ਕਰਾ ਦਿੰਦੇ ਹਨ।ਇੱਕ ਵਾਰ ਫਿਰ ਕਿਮ ਨੇ ਇਹ ਸਾਬਤ ਕੀਤਾ ਹੈ ਕਿ ਉਹ ਪੂਰੀ ਤਰ੍ਹਾਂ ਸਿਹਤਮੰਦ ਹਨ ਅਤੇ ਉੱਤਰ-ਕੋਰੀਆ ਦੀ ਕਮਾਨ ਉਨ੍ਹਾਂ ਦੀ ਹੱਥ ‘ਚ ਹੀ ਹੈ।ਕਿਮ ਮੰਗਲਵਾਰ ਨੂੰ ਆਪਣੀ ਪਾਰਟੀ ਮੈਂਬਰਾਂ ਨਾਲ ਇੱਕ ਮੀਟਿੰਗ ‘ਚ ਨਜ਼ਰ ਆਏ।ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ।ਜਿਸ ‘ਚ ਉਹ ਪੂਰੀ ਤਰ੍ਹਾਂ ਨਾਲ ਸਿਹਤਮੰਦ ਦਿਖਾਈ ਦੇ ਰਹੇ ਸਨ।ਇਹ ਬੈਠਕ ਕੋਰੋਨਾ ਵਾਇਰਸ ਨਾਲ ਨਜਿੱਠਣ ਦੇ ਮੱਦੇਨਜ਼ਰ ਬੁਲਾਈ ਗਈ ਸੀ।
ਜਾਣਕਾਰੀ ਮੁਤਾਬਕ ਇੱਕ ਏਜੰਸੀ ਨੇ ਇਹ ਖੁਲਾਸਾ ਕੀਤਾ ਸੀ ਕਿ ਕਿਮ ਜੋਂਗ ਦੀ ਸਿਹਤ ਠੀਕ ਨਹੀਂ ਹਨ।ਉਨ੍ਹਾਂ ਨੂੰ ਆਪਣੀ ਭੈਣ ਕਿਮ ਓ ਜੋਂਗ ਨੂੰ ਕੁਝ ਅਧਿਕਾਰ ਸੌਂਪ ਦਿੱਤੇ ਹਨ।ਦੱਖਣ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਕਿਮ-ਡੇ-ਜੰਗ ਦੇ ਸਹਿਯੋਗੀ ਨੇ ਤਾਂ ਇੱਥੋਂ ਤਕ ਕਿਹਾ ਕਿ ਕਿਮ ਜੋਂਗ ਉਨ ਅਪ੍ਰੈਲ ਤੋਂ ਹੀ ਕੋਮਾ ‘ਚ ਹਨ ਅਤੇ ਉਨ੍ਹਾਂ ਦੀ ਸੱਤਾ ‘ਚ ਵਾਪਸੀ ਮੁਸ਼ਕਲ ਹੈ।ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਿਮ ਨੇ ਅਜਿਹੀਆਂ ਖਬਰਾਂ ਨੂੰ ਖਾਰਿਜ਼ ਕੀਤਾ ਹੈ।ਦੱਸਣਯੋਗ ਹੈ ਕਿ ਤਸਵੀਰਾਂ’ਚ ਨਜ਼ਰ ਆ ਰਿਹਾ ਹੈ ਕਿ ਕਿਮ ਵਰਕਰਾਂ ਨਾਲ ਪਾਰਟੀ ਦੇ ਬਿਊਰੋ ਨਾਲ ਬੈਠ ਕੇ ਕਰ ਰਹੇ ਹਨ।ਉਤਰ-ਕੋਰੀਆ ਨੇ ਕੋਰੋਨਾ ਨੇ ਕਿਸੇ ਵੀ ਮਾਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ।ਕਿਮ ਨੇ ਪਿਛਲੇ ਮਹੀਨੇ ਆਸ਼ੰਕਾ ਜਾਹਿਰ ਕੀਤੀ ਸੀ ਕਿ ਵਾਇਰਸ ਦੇਸ਼ ‘ਚ ਦਾਖਲ ਹੋ ਗਿਆ ਹੈ।ਇੱਕ ਵਿਅਕਤੀ’ਚ ਕੋਰੋਨਾ ਦੇ ਲੱਛਣ ਦਿਖਾਈ ਦੇਣ ਤੋਂ ਬਾਅਦ ਲਾਕਡਾਊਨ ਵੀ ਲਗਾਇਆ ਗਿਆ ਸੀ।ਕਰੀਬ 3 ਹਫਤਿਆਂ ਦੇ ਲਾਕਡਾਊਨ ਤੋਂ ਬਾਅਦ ਹੁਣ ਹਾਲਾਤਾਂ ‘ਚ ਸੁਧਾਰ ਹੈ।ਪਰ ਖਤਰਾ ਅਜੇ ਵੀ ਬਰਕਰਾਰ ਹੈ।