Onions on the ration card: ਮਹਿੰਗਾਈ ਅੱਜਕੱਲ੍ਹ ਸਿਖਰਾਂ ਤੇ ਪਹੁੰਚ ਗਈ ਹੈ। ਖ਼ਾਸਕਰ ਪਿਆਜ਼ ਅਤੇ ਟਮਾਟਰ ਲੋਕਾਂ ‘ਤੇ ਭਾਰੀ ਪੈ ਰਹੇ ਹਨ। ਪਿਆਜ਼ ਦੀ ਕੀਮਤ ਵਿੱਚ ਅਚਾਨਕ ਹੋਏ ਵਾਧੇ ਕਾਰਨ ਰਾਜ ਵਿੱਚ ਪਿਆਜ਼ 80 ਤੋਂ 90 ਰੁਪਏ ਪ੍ਰਤੀ ਕਿੱਲੋ ਵਿਕ ਰਹੇ ਹਨ। ਹੁਣ ਪਿਆਜ਼ ਦੀਆਂ ਵਧਦੀਆਂ ਕੀਮਤਾਂ ਦੇ ਵਿਚਕਾਰ ਗੋਆ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਗੋਆ ਸਰਕਾਰ 1,045 ਮੀਟ੍ਰਿਕ ਟਨ ਪਿਆਜ਼ ਖਰੀਦ ਕੇ 3.5 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ ਘੱਟ ਕੀਮਤ ‘ਤੇ ਉਪਲੱਬਧ ਕਰਵਾਏਗੀ। ਸਿਵਲ ਸਪਲਾਈ ਵਿਭਾਗ ਦੇ ਡਾਇਰੈਕਟਰ ਸਿੱਧੀਵਿਨਾਇਕ ਨਾਇਕ ਨੇ ਕਿਹਾ ਕਿ ਸਰਕਾਰ ਨੇ ਇਹ ਆਦੇਸ਼ ਭਾਰਤੀ ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮਾਰਕੀਟਿੰਗ ਐਸੋਸੀਏਸ਼ਨ (ਨਾਫੇਡ), ਨਾਸਿਕ ਨੂੰ ਦਿੱਤਾ ਹੈ। ਗੋਆ ਵਿੱਚ ਪਿਆਜ਼ ਦੀ ਕੀਮਤ ਵਿੱਚ ਹੋਏ ਵਾਧੇ ‘ਤੇ ਬੁੱਧਵਾਰ ਨੂੰ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਰਸੋਈ ਲਈ ਲੋੜੀਂਦੇ ਪਿਆਜ਼ ਨੂੰ ਰਾਜ ਪਬਲਿਕ ਡਿਸਟ੍ਰੀਬਿਉਸ਼ਨ ਸਿਸਟਮ (ਪੀਡੀਐਸ) ਨੈਟਵਰਕ ਰਾਹੀਂ ਸਸਤੇ ਭਾਅ ‘ਤੇ ਉਪਲਬਧ ਕਰਵਾਏ ਜਾਣਗੇ। ਸਾਵੰਤ ਨੇ ਬੁੱਧਵਾਰ ਨੂੰ ਰਾਜ ਸਕੱਤਰੇਤ ਵਿਖੇ ਪੱਤਰਕਾਰਾਂ ਨੂੰ ਦੱਸਿਆ ਕਿ, “ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ 32 ਤੋਂ 33 ਰੁਪਏ ਕਿਲੋ ਦੇ ਹਿਸਾਬ ਨਾਲ ਤਿੰਨ ਕਿੱਲੋ ਪਿਆਜ਼ ਦਿੱਤਾ ਜਾਵੇਗਾ।
ਸਾਵੰਤ ਨੇ ਕਿਹਾ ਕਿ ਸਰਕਾਰ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਰਾਹੀਂ ਪਿਆਜ਼ ਦੀ ਸੋਰਸਿੰਗ ਦੀ ਪ੍ਰਕਿਰਿਆ ਵਿੱਚ ਹੈ ਅਤੇ ਗੋਆ ਦੇ ਪੀਡੀਐਸ ਸਿਸਟਮ ਰਾਹੀਂ ਪਿਆਜ਼ ਦੀ ਸਪਲਾਈ ਕੀਤੀ ਜਾਏਗੀ। ਦੱਸਿਆ ਜਾ ਰਿਹਾ ਹੈ ਕਿ ਗੋਆ ਸਰਕਾਰ ਸਾਢੇ ਤਿੰਨ ਲੱਖ ਰਾਸ਼ਨ ਕਾਰਡ ਧਾਰਕਾਂ ਨੂੰ ਤਿੰਨ ਕਿਲੋਗ੍ਰਾਮ ਪਿਆਜ਼ ਮੁਹੱਈਆ ਕਰਵਾਏਗੀ। ਇਸ ਨੂੰ ਪਬਲਿਕ ਡਿਸਟ੍ਰੀਬਿਉਸ਼ਨ ਸਿਸਟਮ (ਪੀਡੀਐਸ) ਨੈਟਵਰਕ ਦੁਆਰਾ ਉਪਲਬਧ ਕਰਵਾਇਆ ਜਾਵੇਗਾ। ਇਸ ਸਮੇਂ ਗੋਆ ਵਿੱਚ ਪਿਆਜ਼ 70-80 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਲੋਕ ਇਸ ਤੋਂ ਪਰੇਸ਼ਾਨ ਹਨ। ਸਰਕਾਰ ਨੇ ਲੋਕਾਂ ਨੂੰ ਰਾਹਤ ਦੇਣ ਲਈ ਇਹ ਕਦਮ ਚੁੱਕਿਆ ਹੈ। ਉਸੇ ਸਮੇਂ, ਮੱਧ ਪ੍ਰਦੇਸ਼ ਸਰਕਾਰ ਨੇ ਪਿਆਜ਼ ਦੀਆਂ ਕੀਮਤਾਂ ‘ਚ ਵਾਧੇ ਨੂੰ ਰੋਕਣ ਲਈ ਸਟਾਕ ਦੀ ਸੀਮਾ ਨਿਰਧਾਰਤ ਕੀਤੀ ਹੈ। ਹੁਣ ਥੋਕ ਵਪਾਰੀ ਸਿਰਫ 25 ਟਨ ਅਤੇ ਪ੍ਰਚੂਨ ਵਪਾਰੀ ਦੋ ਟਨ ਪਿਆਜ਼ ਦੀ ਭੰਡਾਰ ਕਰ ਸਕਣਗੇ। ਸਟਾਕ ਲਿਮਟ ਤੋਂ ਬਾਅਦ ਵਪਾਰੀਆਂ ਦੇ ਗੋਦਾਮਾਂ ਵਿੱਚ ਰੱਖਿਆ ਪਿਆਜ਼ ਵੀ ਰਾਜ ਦੀਆਂ ਮੰਡੀਆਂ ਵਿੱਚ ਪਹੁੰਚਣਾ ਸ਼ੁਰੂ ਹੋ ਗਿਆ ਹੈ।