ਪ੍ਰਯਾਗਰਾਜ ਵਿਚ ਹਨੂੰਮਾਨ ਜਯੰਤੀ ਪੂਰੀ ਆਸਥਾ ਤੇ ਸ਼ਰਧਾ ਨਾਲ ਮਨਾਈ ਜਾ ਰਹੀ ਹੈ। ਇਸ ਮੌਕੇ ਸੰਗਮ ਕਿਨਾਰੇ ‘ਤੇ ਸਥਿਤ ਲੇਟੇ ਹੋਏ ਹਨੂੰਮਾਨ ਮੰਦਰ ਸਣੇ ਬਜਰੰਗ ਬਲੀ ਦੇ ਦੂਜੇ ਮੰਦਰਾਂ ਵਿਚ ਦਰਸ਼ਨ ਪੂਜਨ ਲਈ ਸ਼ਰਧਾਲੂਆਂ ਦੀ ਭਾਰੀ ਭੀੜ ਉਮੜੀ ਹੋਈ ਹੈ। ਬਜਰੰਗਬਲੀ ਦੇ ਜਨਮ ਉਤਸਵ ਦੇ ਮੌਕੇ ‘ਤੇ ਲੇਟੇ ਹੋਏ ਹਨੂੰਮਾਨ ਮੰਦਰ ਪਰਿਸਰ ਨੂੰ ਖੂਬਸੂਰਤੀ ਨਾਲ ਸਜਾਇਆ ਗਿਆ ਹੈ ਤਾਂ ਨਲਾ ਹੀ ਬਜਰੰਗ ਬਲੀ ਦੀ ਲੇਟੀ ਹੋਈ ਮੂਰਤੀ ਦਾ ਵਿਸ਼ਾਲ ਸ਼ਿੰਗਾਰ ਕੀਤਾ ਗਿਆ ਹੈ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਸ ਮੰਦਰ ਬਾਰੇ ਜਿਥੇ ਹਨੂੰਮਾਨ ਜੀ ਲੇਟੀ ਹੋਈ ਮੁਦਰਾ ਵਿਚ ਬਿਰਾਜਮਾਨ ਹਨ। ਜਾਣੋ ਆਖਿਰ ਕਿਉਂ ਇਥੇ ਹਨੂੰਮਾਨ ਜੀ ਲੇਟੇ ਹੋਏ ਹਨ, ਕੀ ਹੈ ਇਸ ਦਾ ਰਹੱਸ
ਸਾਡੇ ਦੇਸ਼ ਵਿਚ ਜਗ੍ਹਾ-ਜਗ੍ਹਾ ਹਨੂੰਮਾਨ ਜੀ ਦੇ ਪ੍ਰਾਚੀਨ ਚਮਤਕਾਰਿਕ ਮੰਦਰ ਹਨ। ਇਨ੍ਹਾਂ ਵਿਚੋਂ ਇਕ ਹੈ ਸੰਗਮ ਕਿਨਾਰੇ ਲੇਟੇ ਹਨੂੰਮਾਨ ਜੀ ਦਾ ਮੰਦਰ। ਦੁਨੀਆ ਦਾ ਇਹ ਇਕਲੌਤਾ ਅਜਿਹਾ ਮੰਦਰ ਹੈ ਜਿਥੇ ਬਜਰੰਗਬਲੀ ਆਰਾਮ ਦੀ ਮੁਦਰਾ ਵਿਚ ਲੇਟ ਕੇ ਆਪਣੇ ਭਗਤਾਂ ਨੂੰ ਦਰਸ਼ਨ ਦਿੰਦੇ ਹਨ। ਇਨ੍ਹਾਂ ਨੂੰ ਵੱਡੇ ਹਨੂੰਮਾਨ ਜੀ, ਕਿਲੇ ਵਾਲੇ ਹਨੂੰਮਾਨ ਜੀ ਜਾਂ ਲੇਟੇ ਹੋਏ ਹਨੂੰਮਾਨ ਜੀ ਕਿਹਾ ਜਾਂਦਾ ਹੈ। ਇਸ ਮੂਰਤੀ ਬਾਰੇ ਮੰਨਿਆ ਜਾਂਦਾ ਹੈ ਕਿ ਅਹੀਰਾਵਣ ਉਨ੍ਹਾਂ ਦੀ ਬਾਂਹ ਹੇਠਾਂ ਦੱਬਿਆ ਹੋਇਆ ਹੈ।
ਦੁਨੀਆ ਵਿਚ ਆਪਣੇ ਤਰ੍ਹਾਂ ਦੇ ਇਸ ਅਨੋਖੇ ਮੰਦਰ ਦੇ ਨਾਲ ਰਾਮਭਗਤ ਹਨੂੰਮਾਨ ਦੇ ਪੁਨਰ ਜਨਮ ਦੀ ਉਹ ਕਹਾਣੀ ਜੁੜੀ ਹੋਈ ਹੈ ਜਿਸ ਵਿਚ ਬਜਰੰਗ ਬਲੀ ਲੰਕਾ ਯੁੱਧ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਤੇ ਦੂਜੇ ਪਾਸੇ ਸੰਗਮ ਕਿਨਾਰੇ ਬੇਹੋਸ਼ ਹੋ ਕੇ ਲੇਟ ਗਏ ਸਨ। ਮਾਨਤਾ ਹੈ ਕਿ ਉਸ ਸਮੇਂ ਮਾਤਾ ਸੀਤਾ ਨੇ ਆਪਣੇ ਸਿੰਦੂਰ ਦਾ ਦਾਨ ਦੇ ਕੇ ਉਨ੍ਹਾਂ ਨੂੰ ਨਵਾਂ ਜੀਵਨ ਦਿੱਤਾ ਸੀ। ਬਜਰੰਗ ਬਲੀ ਦੀ ਇਹ ਲੇਟੀ ਹੋਈ ਮੂਰਤੀ ਪਵਨਪੁੱਤਰ ਹਨੂੰਮਾਨ ਵੱਲੋਂ ਪਾਤਾਲਲੋਕ ਦੇ ਰਾਜਾ ਅਹਿਰਾਵਣ ਦਾ ਵਧ ਕਰੇਕ ਆਪਣੇ ਭਗਵਾਨ ਰਾਮ ਤੇ ਲਕਸ਼ਮਣ ਦਾ ਜੀਵਨ ਬਚਾਉਣ ਨਾਲ ਵੀ ਜੁੜੀ ਹੋਈ ਹੈ।
ਇਹ ਵੀ ਪੜ੍ਹੋ : ਗੋਲੀ ਲੱਗਣ ਨਾਲ ਜਿੰਮ ਸੰਚਾਲਕ ਦੀ ਮੌਤ, ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ
ਇਹ ਮੰਦਰ 600-700 ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਹਨੂੰਮਾਨ ਜਯੰਤੀ ‘ਤੇ ਇਥੇ ਬਜਰੰਗ ਬਲੀ ਦੀ ਵਿਸ਼ੇਸ਼ ਆਰਤੀ ਤੇ ਪੂਜਾ ਅਰਚਣਾ ਕੀਤੀ ਜਾ ਰਹੀ ਹੈ ਤੇ ਨਾਲ ਹੀ ਉਨ੍ਹਾਂ ਨੂੰ ਛੱਪਣ ਤਰ੍ਹਾਂ ਦੇ ਪਕਵਾਨਾਂ ਦਾ ਭੋਗ ਵੀ ਲਗਾਇਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: